
ਜਿਮਖਾਨਾ ਕਲੱਬ ਦੀ ਚੋਣ : ਸਮਾਣਾ ਦੇ ਮੈਂਬਰਾਂ ਨੇ ਵੀ 'ਫ੍ਰੈਂਡਸ਼ਿਪ' ਗਰੁੱਪ ਨੂੰ ਦਿੱਤਾ ਸਮਰਥਨ
ਪਟਿਆਲਾ, 16 ਅਕਤੂਬਰ - 19 ਅਕਤੂਬਰ ਨੂੰ ਪਟਿਆਲਾ ਦੇ ਵੱਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀ ਚੋਣ ਲਈ ਸਮਾਣਾ ਦੇ ਕਲੱਬ ਮੈਂਬਰ ਭਾਨੂੰ ਪ੍ਰਤਾਪ ਸਿੰਗਲਾ, ਜਿੰਮੀ ਗਰਗ ਸਮਾਣਾ ਅਤੇ ਸਮੁੱਚੇ ਮੈਂਬਰਾਂ ਨੇ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਅੱਜ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਕੰਪਾਨੀ ਅਤੇ ਸਕੱਤਰ ਦੀ ਚੋਣ ਲੜ ਰਹੇ ਸੁਖਦੀਪ ਬੋਪਾਰਾਏ ਤੋਂ ਇਲਾਵਾ ਹਰਪ੍ਰੀਤ ਸੰਧੂ, ਵਿਕਾਸ ਪੁਰੀ, ਵਿਨੋਦ ਸ਼ਰਮਾ, ਸੰਚਿਤ ਬਾਂਸਲ ਅਤੇ ਸਮੁੱਚੀ ਟੀਮ ਨੇ ਸਮਾਣਾ ਵਿੱਚ ਪਹੁੰਚ ਕੇ ਸਮੁੱਚੇ ਉਮੀਦਵਾਰਾਂ ਲਈ ਸਮਰਥਨ ਅਤੇ ਵੋਟਾਂ ਮੰਗੀਆਂ।
ਪਟਿਆਲਾ, 16 ਅਕਤੂਬਰ - 19 ਅਕਤੂਬਰ ਨੂੰ ਪਟਿਆਲਾ ਦੇ ਵੱਕਾਰੀ ਰਾਜਿੰਦਰਾ ਜਿਮਖਾਨਾ ਕਲੱਬ ਦੀ ਚੋਣ ਲਈ ਸਮਾਣਾ ਦੇ ਕਲੱਬ ਮੈਂਬਰ ਭਾਨੂੰ ਪ੍ਰਤਾਪ ਸਿੰਗਲਾ, ਜਿੰਮੀ ਗਰਗ ਸਮਾਣਾ ਅਤੇ ਸਮੁੱਚੇ ਮੈਂਬਰਾਂ ਨੇ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਅੱਜ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਕੰਪਾਨੀ ਅਤੇ ਸਕੱਤਰ ਦੀ ਚੋਣ ਲੜ ਰਹੇ ਸੁਖਦੀਪ ਬੋਪਾਰਾਏ ਤੋਂ ਇਲਾਵਾ ਹਰਪ੍ਰੀਤ ਸੰਧੂ, ਵਿਕਾਸ ਪੁਰੀ, ਵਿਨੋਦ ਸ਼ਰਮਾ, ਸੰਚਿਤ ਬਾਂਸਲ ਅਤੇ ਸਮੁੱਚੀ ਟੀਮ ਨੇ ਸਮਾਣਾ ਵਿੱਚ ਪਹੁੰਚ ਕੇ ਸਮੁੱਚੇ ਉਮੀਦਵਾਰਾਂ ਲਈ ਸਮਰਥਨ ਅਤੇ ਵੋਟਾਂ ਮੰਗੀਆਂ।
ਇਸ ਮੌਕੇ ਦੀਪਕ ਕੰਪਾਨੀ, ਬੋਪਾਰਾਏ ਅਤੇ ਹਰਪ੍ਰੀਤ ਸੰਧੂ ਨੇ ਕਿਹਾ ਕਿ ਸਮੁੱਚਾ ਕਲੱਬ ਇਕ ਪਰਿਵਾਰ ਦੀ ਤਰ੍ਹਾਂ ਹੈ। ਉਹਨਾਂ ਦੀ ਟੀਮ ਦਾ ਹਮੇਸ਼ਾ ਹੀ ਇਹ ਯਤਨ ਰਿਹਾ ਹੈ ਕਿ ਕਲੱਬ ਮੈਂਬਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇ ਕੇ ਉਹਨਾਂ ਦਾ ਦਿਲ ਜਿੱਤਿਆ ਜਾਵੇ ਤਾਂ ਜੋ ਕਲੱਬ ਮੈਂਬਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਇੱਕ ਵਧੀਆ ਅਤੇ ਸ਼ਾਂਤਮਈ ਮਾਹੌਲ ਵਿੱਚ ਇਹਨਾਂ ਸੁਵਿਧਾਵਾਂ ਦਾ ਆਨੰਦ ਮਾਣ ਸਕਣ।
ਇਸ ਮੌਕੇਂ ਸਮਾਣਾ ਦੇ ਮੈਂਬਰਾਂ ਨੇ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਯਕੀਨ ਦਵਾਇਆ। ਕਿ ਉਹਨਾਂ ਦੇ ਸਾਰੇ ਹੀ ਕਲੱਬ ਮੈਂਬਰਾਂ ਦੀ ਵੋਟ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਬਿਕਰਮਜੀਤ ਸਿੰਘ, ਕਰਨ ਗੌੜ, ਰਾਹੁਲ ਮਹਿਤਾ, ਜਤਿਨ ਗੋਇਲ, ਅੰਸ਼ੂਮਨ ਖਰਬੰਦਾ, ਅਵਿਨਾਸ਼ ਗੁਪਤਾ, ਪ੍ਰਦੀਪ ਸਿੰਗਲਾ ਤੋਂ ਇਲਾਵਾ ਮੋਹਿਤ ਸਿੰਗਲਾ, ਅਜੇ ਕੁਮਾਰ, ਵਿਕਾਸ, ਵਨੀਤ ਗੁਪਤਾ ਮੌਂਟੀ, ਅਸ਼ਵਨੀ ਗੁਪਤਾ, ਅਸ਼ੀਸ਼ ਬਾਂਸਲ, ਪਰਦੁਮਨ ਸਿੰਗਲਾ, ਵਿਰਕ , ਵੀਨਸ ਜਿੰਦਲ, ਪਰਦੁਮਨ ਅਗਰਵਾਲ, ਰਮੇਸ਼ ਕੁਮਾਰ, ਅਮਿਤ ਗਰਗ, ਅਨੁਰਾਗ ਸਿੰਗਲਾ, ਜਤਿੰਦਰ ਧੀਮਾਨ ਆਦਿ ਮੈਂਬਰ ਹਾਜ਼ਰ ਸਨ।
