ਸਰਕਾਰ ਵੱਲੋਂ ਵਿੱਤ ਵਿਭਾਗ 'ਚ ਕੀਤੀਆਂ ਨਿਯੁਕਤੀਆਂ ਪੰਜਾਬ ਲਈ ਚਿੰਤਾ ਦਾ ਵਿਸ਼ਾ : ਰਿਚੀ ਡਕਾਲਾ
ਪਟਿਆਲਾ, 16 ਅਕਤੂਬਰ - ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਵਿੱਚ ਰਿਟਾਇਰਡ ਅਤੇ ਬਾਹਰਲੇ ਅਫਸਰਾਂ ਦੀਆਂ ਨਿਯੁਕਤੀਆਂ ਪੰਜਾਬ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਇਹ ਸ਼ਬਦ ਸੀਨੀਅਰ ਕਾਂਗਰਸ ਆਗੂ ਰਿਚੀ ਡਕਾਲਾ ਨੇ ਕਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਵਿੱਚ ਇੱਕ ਰਿਟਾਇਰਡ ਆਈਆਰਐਸ ਅਧਿਕਾਰੀ ਨੂੰ ਵਿੱਤ ਵਿਭਾਗ ਚੀਫ ਐਡਵਾਈਜ਼ਰ ਦੇ ਅਹੁਦੇ ਅਤੇ ਸਬਸਟੈਨ ਜੇਮਸ ਨੂੰ ਐਡਵਾਈਜ਼ਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ।

ਉਨਾਂ ਕਿਹਾ ਕਿ ਪੰਜਾਬ ਦੇ ਮਾਮਲਿਆਂ ਵਿੱਚ ਆਪ ਆਦਮੀ ਪਾਰਟੀ ਹਾਈ ਕਮਾਂਡ ਦੀ ਦਖਲਅੰਦਾਜ਼ੀ ਬਹੁਤ ਵਧ ਗਈ ਹੈ ਤੇ ਪੰਜਾਬ ਦੇ ਮੰਤਰੀਆਂ ਨੂੰ ਵਾਰ ਵਾਰ ਦਿੱਲੀ ਵਿਖੇ ਤਲਬ ਕਰਨਾ ਵੀ ਲੋਕਾਂ ਦੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਵਾਸੀਆਂ ਦੇ ਰੋਜ਼ਾਨਾ ਹੋਣ ਵਾਲੇ ਕੰਮਾਂ 'ਤੇ ਇਸ ਦਾ ਅਸਰ ਪੈਂਦਾ ਹੈ। ਪਿਛਲੇ ਦਿਨੀਂ ਸਰਕਾਰ ਦੇ ਓ.ਐਸ.ਡੀ. ਅਤੇ ਸਲਾਹਕਾਰਾਂ ਦੇ ਅਚਾਨਕ ਦਿੱਤੇ ਅਸਤੀਫ਼ਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ 'ਆਪ' ਹਾਈ ਕਮਾਂਡ ਦੁਆਰਾ ਚਲਾਈ ਜਾ ਰਹੀ ਹੈ।
ਮੌਜੂਦਾ 'ਆਪ' ਸਰਕਾਰ ਅਤੇ ਇਸ ਦੀ ਹਾਈ ਕਮਾਂਡ ਸਿੱਧੇ ਤੌਰ 'ਤੇ ਆਪਣੀਆਂ ਮਨਮਰਜ਼ੀਆਂ ਕਰ ਰਹੀ ਹੈ, ਜੋ ਪੰਜਾਬ ਲਈ ਘਾਤਕ ਸਿੱਧ ਹੋ ਸਕਦੀ ਹੈ।