ਸੈਰ ਕਰਨ ਵਾਲਿਆਂ ਵੱਲੋਂ ਫੁਹਾਰੇ ਚਲਾਉਣ ਤੇ ਸਫਾਈ ਦੇ ਪ੍ਰਬੰਧ ਦੀ ਉੱਠੀ ਮੰਗ
ਪਟਿਆਲਾ, 14 ਜੂਨ - ਪਟਿਆਲਾ ਦੇ ਮਸ਼ਹੂਰ ਬਾਰਾਂਦਰੀ ਬਾਗ਼ 'ਚ ਸੈਰ ਕਰਨ ਆਉਣ ਵਾਲੇ ਕੁਝ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਇੱਥੋਂ ਦੇ ਫੁਹਾਰੇ ਬੰਦ ਹਨ ਅਤੇ ਸਫਾਈ ਦਾ ਵੀ ਮੰਦਾ ਹਾਲ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਬੱਚੇ ਵੀ ਵੱਡੀ ਗਿਣਤੀ 'ਚ ਇਥੇ ਆਉਂਦੇ ਹਨ ਪਰ ਨਿਰਾਸ਼ ਵਾਪਸ ਮੁੜਦੇ ਹਨ।

ਹਰਿੰਦਰਪਾਲ ਸ਼ਰਮਾ ਸਾਬਕਾ ਚੇਅਰਮੈਨ ਪੰਜਾਬ ਅਤੇ ਸੂਬਾ ਪ੍ਰਧਾਨ ਸਨਾਤਨ ਸਮਾਜ ਵੈਲਫੇਅਰ ਫਰੰਟ ਪੰਜਾਬ , ਵਿਜੇ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਵੈਲਫੇਅਰ ਸੁਸਾਇਟੀ , ਕੰਵਲਜੀਤ ਮਲਹੋਤਰਾ ਬਲਾਕ ਸੋਸ਼ਲ ਮੀਡੀਆ ਪ੍ਰਧਾਨ ਪਟਿਆਲਾ ਸ਼ਹਿਰੀ, ਆਮ ਆਦਮੀ ਪਾਰਟੀ ਨੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ, ਜ਼ਿਲਾ ਪ੍ਰਸ਼ਾਸਨ ਤੋੰ ਮੰਗ ਕੀਤੀ ਕਿ ਫੁਹਾਰੇ ਛੇਤੀ ਚਲਵਾਏ ਜਾਣ ਤੇ ਸਫਾਈ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਰਾਜੀਵ ਕਪੂਰ, ਅਸ਼ੋਕ ਮਲਹੋਤਰਾ, ਰਾਜੀਵ ਖੰਨਾ, ਰਵਿੰਦਰ ਕਪੂਰ, ਜਸਵਿੰਦਰ ਸਿੰਘ, ਜਸਪਾਲ, ਗਿਆਨ ਚੰਦ ਤੇ ਬਲਦੇਵ ਸਿੰਘ ਵੀ ਹਾਜ਼ਰ ਸਨ।