ਪੁਲਸ ਲਾਈਨ ਹੁਸ਼ਿਆਰਪੁਰ ਵਿਖੇ ਫਰੀ ਮੈਗਾ ਹੈਲਥ ਕੈਂਪ ਦਾ ਆਯੋਜਨ ਕੀਤਾ
ਹੁਸ਼ਿਆਰਪੁਰ - ਮਾਣਯੋਗ ਐਸ.ਐਸ.ਪੀ ਹੁਸ਼ਿਆਰਪੁਰ ਸ਼੍ਰੀ ਸੁਰੇਂਦਰ ਲਾਂਬਾ ਜੀ ਦੀ ਯੋਗ ਰਹਿਨੁਮਾਈ ਹੇਠ ਪੁਲਿਸ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸਹੂਲਤ ਨੂੰ ਮੁੱਖ ਰਖਦੇ ਹੋਏ ਡਾ ਆਸ਼ੀਸ਼ ਮੋਹਨ ਮੈਡੀਕਲ ਅਫਸਰ ਇੰਚਾਰਜ ਪੁਲਿਸ ਹਸਪਤਾਲ ਪੁਲਿਸ ਲਾਈਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਆਈ ਵੀ ਵਾਈ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸੈਮੀਨਾਰ ਹਾਲ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਫ੍ਰੀ ਮੈਗਾ ਹੈਲਥ ਕੈਂਪ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਆਈ.ਵੀ.ਵਾਈ ਹਸਪਤਾਲ ਵਲੋਂ ਮਾਹਰ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ ਮੁਕੇਸ਼ ਕੁਮਾਰ ਪੇਟ ਅਤੇ ਲੀਵਰ ਦੇ ਰੋਗਾਂ ਦੇ ਮਾਹਿਰ , ਡਾ ਹਰਪ੍ਰੀਤ ਸਿੰਗ ਭਾਟੀਆ ਹੱਡੀਆਂ ਦੇ ਰੋਗਾਂ ਦੇ ਮਾਹਿਰ , ਡਾ ਅਮਨਦੀਪ ਮਾਨ ਇਸਤਰੀ ਰੋਗਾਂ ਦੇ ਮਾਹਿਰ, ਡਾ. ਨੇਹਾ ਅਗਰਵਾਲ ਮਾਨਸਿਕ ਰੋਗਾਂ ਦੇ ਮਾਹਿਰ , ਡਾ ਸ਼ਵੇਤਾ ਧੀਮਾਨ, ਡੀ.ਟੀ ਦੁਸ਼ਯਾਂਤ ਸ਼ਰਮਾ ਖੁਰਾਕ ਅਤੇ ਪੋਸ਼ਣ ਦੇ ਮਾਹਿਰ ਨੇ ਮਰੀਜਾਂ ਦਾ ਚੈਕ ਅਪ, ਸਲਾਹ ਅਤੇ ਦਵਾਈਆਂ ਦਿੱਤੀਆਂ।ਇਸ ਕੈਂਪ ਵਿੱਚ ਸ਼ੂਗਰ ਜਾਂਚ, ਈ.ਸੀ.ਜੀ, ਬੀ.ਐਮ.ਆਈ ਦੇ ਟੈਸਟ ਫ੍ਰੀ ਕੀਤੇ ਗਏ ਅਤੇ ਅਤੇ ਮਰੀਜਾਂ ਨੂੰ ਖੁਰਾਕ ਅਤੇ ਪੋਸ਼ਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ 100 ਤੋਂ ਵੱਧ ਮਰੀਜਾਂ ਨੇ ਲਾਭ ਲਿਆ।ਇਸ ਕੈਂਪ ਵਿੱਚ ਡਾ ਰਵਜੋਤ ਐਮ.ਐਲ.ਏ ਹਲਕਾ ਸ਼ਾਮ ਚੌਰਾਸੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਰੀਜਾਂ ਨੂੰ ਬਿਮਾਰੀਆਂ ਅਤੇ ਇਨ੍ਹਾਂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਫਤੇ ਵਿੱਚ ਘੱਟੋ-ਘੱਟ ਪੰਜ ਦਿਨ ਸੈਰ ਅਤੇ ਯੋਗਾ ਕਰਨ ਦੀ ਸਲਾਹ ਅਤੇ ਖੁਰਾਕ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਲਾਈਨ ਅਫਸਰ ਐਸ.ਅਈ ਪਰਮਜੀਤ ਸਿੰਘ ਅਤੇ ਪੁਲਿਸ ਹਸਪਤਾਲ ਵਲੋਂ ਫਾਰਮੇਸੀ ਅਫਸਰ ਸੁਰਿੰਦਰਪਾਲਜੀਤ ਸਿੰਘ, ਏ.ਐਸ.ਆਈ ਤਰਲੋਚਨ ਸ਼ਰਮਾ, ਕਾਂਸਟੇਬਲ ਪਰਮਪ੍ਰੀਤ ਸਿੰਘ, ਵਾਰਡ ਅਟੈਂਡੈਂਟ ਸਤਵਿੰਦਰ ਕੁਮਾਰ, ਏ.ਐਨ.ਐਮ ਰੇਖਾ ਰਾਣੀ ਅਤੇ ਰਘਵੀਰ ਸਿੰਘ ਮੌਜੂਦ ਰਹੇ ਅਤੇ ਕੈਂਪ ਆਯੋਜਨ ਕਰਨ ਵਿੱਚ ਖਾਸ ਸਹਿਯੋਗ ਦਿੱਤਾ।ਅੰਤ ਵਿੱਚ ਮਾਣਯੋਗ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਜੀ ਨੇ ਪੁਲਿਸ ਹਸਪਤਾਲ ਅਤੇ ਆਈ ਵੀ ਵਾਈ ਹਸਪਤਾਲ ਹੁਸ਼ਿਆਰਪੁਰ ਤੋਂ ਆਏ ਡਾਕਟਰ ਸਾਹਿਬਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਇਸ ਉਪਰਾਲੇ ਵਾਸਤੇ ਸਰਾਹਨਾ ਕਰਦੇ ਹੋਏ ਵਿਸ਼ੇਸ਼ ਧੰਨਵਾਦ ਕੀਤਾ।