ਵਿਸ਼ਵ ਖੂਨਦਾਨੀ ਦਿਵਸ” ਬਣਿਆਂ ਖੂਨਦਾਨੀ ਫ਼ਰਿਸ਼ਤਿਆਂ ਦਾ “ਧੰਨਵਾਦੀ ਦਿਨ”
ਨਵਾਂ ਸ਼ਹਿਰ - ਪਿਛਲੇ ਵੀਹ ਸਾਲ ਤੋਂ ਖੂਨ ਦੇ ਗਰੁੱਪਾਂ ਦੇ ਮਹਾਨ ਖੋਜਕਾਰ ਵਿਗਿਆਨੀ ਲਾਰਡ ਲੈਂਡਸਟੀਨਰ ਦੇ ਜਨਮ ਦਿਨ ਨੂੰ ਵਿਸ਼ਵ ਭਰ ਵਿੱਚ ਖੂਨਦਾਨੀਆਂ ਦਾ ਦਿਨ ਕਰਕੇ ਮਨਾਇਆ ਜਾਣ ਲੱਗਾ ਹੈ। ਸਿਹਤ ਮੰਤਰਾਲੇ ਵਲੋਂ ਇਸ ਸਾਲ ਇਸ ਦਿਨ ਨੂੰ “ਖੂਨਦਾਨ ਜਸ਼ਨ ਮਨਾਉਣ ਦੇ ਵੀਹ ਸਾਲ – ਖੂਨਦਾਨੀਓ ਤੁਹਾਡਾ ਧੰਨਵਾਦ ” ਕਰਕੇ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ।

ਇਸ ਸਬੰਧੀ ਸਥਾਨਕ ਬੀ.ਡੀ.ਸੀ ਵਿਖੇ ਸੁਲਕਸ਼ਨ ਸਰੀਨ ਦੀ ਅਗਵਾਈ ਵਿੱਚ ਸਹੁੰ-ਚੁੱਕ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਕਮੇਟੀ ਮੈਂਬਰਾਂ ਤੋਂ ਬਿਨਾਂ ਬੀ ਐਲ ਐਮ ਗਰਲਜ ਕਾਲਜ ਦੀਆਂ ਵਿਦਿਆਰਥਣਾਂ, ਖੂਨਦਾਨੀਆਂ, ਪ੍ਰੇਰਕਾਂ ਤੇ ਸਟਾਫ ਨੇ ਭਾਗ ਲਿਆ। ਇਸ ਮੌਕੇ ਸੁਲਕਸ਼ਨ ਸਰੀਨ,ਦੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਨੋਬਲ ਸਰੀਨ, ਗੌਰਵ ਸਰੀਨ, ਡਾ: ਅਜੇ ਬੱਗਾ, ਮਨਮੀਤ ਸਿੰਘ ਮੈਨੇਜਰ, ਰਾਜਿੰਦਰ ਠਾਕੁਰ,ਦੇਸ ਰਾਜ ਬਾਲੀ, ਬੀਰਬਲ ਤੱਖੀ, ਜਿਤੇਂਦਰ ਖੰਨਾ, ਮੁਕੇਸ਼ ਕਾਹਮਾ, ਮੰਦਨਾ ਕੁਮਾਰੀ, ਜਸਪ੍ਰੀਤ ਕੌਰ, ਬੀ ਐਲ ਐਮ ਕਾਲਜ ਵਲੰਟੀਅਰਜ਼ ਤੇ ਬੀ ਡੀ ਸੀ ਸਟਾਫ ਹਾਜ਼ਰ ਸੀ। ਇਸ ਮੌਕੇ ਡਾ: ਅਜੇ ਬੱਗਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤ ਦੀ ਆਬਾਦੀ ਇੱਕ ਅਰਬ ਚਾਲੀ ਕਰੋੜ ਤੱਕ ਪੁੱਜ ਗਈ ਹੈ।
ਪਰ ਦੁੱਖ ਹੈ ਕਿ ਸਵੈ-ਇਛੁੱਕ ਖੂਨਦਾਨੀ ਇੱਕ ਪ੍ਰਤੀਸ਼ਤ ਵੀ ਨਹੀਂ ਹਨ ਸਿੱਟੇ ਵਜੋਂ ਹਰ ਸਾਲ ਬਾਰਾਂ ਹਜ਼ਾਰ ਮਰੀਜ਼ ਖੂਨ ਦਾ ਪ੍ਰਬੰਧ ਨਾ ਹੋਣ ਕਾਰਨ ਜਾਨ ਗੁਆ ਬੈਠਦੇ ਹਨ। ਇੱਕ ਸਰਵੇ ਅਨੁਸਾਰ ਰੈਗੂਲਰ ਖੂਨਦਾਨੀਆਂ ਨੂੰ ਹਾਰਟ ਅਟੈਕ ਤੇ ਕੈਂਸਰ ਦਾ ਖਤਰਾ 80 ਪ੍ਰਤੀਸ਼ਤ ਤੱਕ ਘਟ ਜਾਂਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਸੁਲਕਸ਼ਨ ਸਰੀਨ, ਸਕੱਤਰ ਜੇ ਐਸ ਗਿੱਦਾ ਤੇ ਕੈਸ਼ੀਅਰ ਪ੍ਰਵੇਸ਼ ਕੁਮਾਰ ਵਲੋਂ ਖੂਨਦਾਨੀ ਦਿਵਸ ਦਾ ਪ੍ਰਗਟਾਵਾ ਕਰਦੇ ਯਾਦਗਾਰੀ ਚਿੰਨ੍ਹ ਜਿਵੇਂ ਸੰਦੇਸ਼ ਵਾਲ੍ਹੀਆਂ ਟੋਪੀਆਂ, ਬੈਜ਼ ਤੇ ਖੂਨ ਦੇ ਗਰੁੱਪਾਂ ਦੇ ਸਥਾਪਿਤ ਰੰਗਾਂ ਵਾਲ੍ਹੇ ਬਰੈਸਲੈੱਟ ਤਕਸੀਮ ਕੀਤੇ ਗਏ। ਆਖਰ ਵਿੱਚ “ਖੂਨਦਾਨੀ ਫ਼ਰਿਸ਼ਤਿਓ-ਤੁਹਾਡਾ ਧੰਨਵਾਦ” ਦੇ ਨਾਹਰਿਆਂ ਨਾਲ੍ਹ ਸਮਾਗਮ ਸਮਾਪਤ ਕੀਤਾ ਗਿਆ।