ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਤੇ ਸੰਤ ਸਮਾਗਮ ਕਰਵਾਏ ਗਏ
ਹੁਸ਼ਿਆਰਪੁਰ- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਚੰਦੇਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੰਗਤਾ ਦੇ ਸਹਿਯੋਗ ਨਾਲ ਮੁੱਖ ਪ੍ਰਬੰਧਕ ਰਾਜੇਸ਼ ਕੁਮਾਰ ਦੀ ਦੇਖ ਰੇਖ ’ਚ ਪੰਜ ਦਿਨਾਂ ਰਾਤਰੀ ਗੁਰਮਤਿ ਤੇ ਸੰਤ ਸਮਾਗਮ ’ਤੇ ਸਮਾਪਤੀ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਓੁਪਰੰਤ ਸਜਾਏ ਗਏ ਦਿਵਾਨ ਮੌਕੇ ਭਾਈ ਮਨਜਿੰਦਰ ਸਿੰਘ ਰਾਏਪੁਰ ,ਬੂਟਾ ਮੁਹੰਮਦ ਸਮੇਤ ਹੋਰ ਵੱਖ ਵੱਖ ਪ੍ਰਸਿਧ ਕੀਰਤਨੀ ਜਥਿਆ ਵੱਲੋ ਗੁਰਬਾਣੀ ਦੇ ਮਨੋਹਰ ਕੀਰਤਨ, ਕਥਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ।

ਇਸ ਮੌਕੇ ਸੰਤ ਰਮੇਸ਼ ਦਾਸ ਸ਼ੇਰਪੁਰ ਕਲਰਾਂ, ਸੰਤ ਸਤਨਾਮ ਦਾਸ ਮਹਿਦੂਦ, ਸੰਤ ਵਡਭਾਗੀ ਊਨਾ, ਸੰਤ ਰਵਿੰਦਰ ਦਾਸ ਖਾਨਪੁਰ, ਵਲੋਂ ਗੁਰਬਾਣੀ ਕਥਾ ਵਿਚਾਰਾਂ ਨਾਲ ਸਾਂਝ ਪਾਉਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਐਸ.ਐਮ.ਓ.ਡਾ. ਜਸਵੰਤ ਸਿੰਘ ਥਿੰਦ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਸੰਤ ਮਹਾਂਪੁਰਸ਼ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾÇੰਨਤ ਕੀਤਾ ਗਿਆ।
ਇਸ ਮੌਕੇ ਸਰਪੰਚ ਸੈਡਮ ਕਮਲ, ਸੈਕਟਰੀ ਭਜਨ ਲਾਲ, ਅਮਰਜੀਤ ਸਿੰਘ, ਰਾਮ ਲੁਭਾਇਆ, ਠੇਕੇਦਾਰ ਭਜਨ ਲਾਲ, ਸੁਰਿੰਦਰ ਕੁਮਾਰ, ਰਾਮ ਆਸਰਾ, ਥਾਣੇਦਾਰ ਮੋਹਣ ਲਾਲ, ਸੁਰਿੰਦਰ ਕੁਮਾਰ, ਜੀਵਨ ਕੁਮਾਰ ਚੰਦੇਲੀ, ਰਾਮ ਲੁਭਾਇਆ ਪੰਚ, ਰਜਨੀਸ਼ ਕੁਮਾਰ,ੇ ਸੰਦੀਪ ਕੁਮਾਰ, ਸਰਬਜੀਤ ਸਿੰਘ, ਮੋਹਿਤ ਕੁਮਾਰ ਪਿ੍ਰੰਸ , ਸਤਪਾਲ ਮੇਸ਼ੀ, ਰੋਸ਼ਨ ਲਾਲ ,ਜੁਗਿੰਦਰ ਸਿੰਘ ਬੈਂਸ, ਮਨੀ ਰਾਮ ਸਾਬਕਾ ਸਰਪੰਚ, ਜਸਵਿੰਦਰ ਸਿੰਘ ਜੱਸੀ, ਬਾਬੂ ਨਰਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਹਾਜ਼ਰ ਸਨ।