ਬਿਜਲੀ ਦੇ ਕੱਟਾਂ ਕਾਰਨ ਸ਼ਹਿਰ ਵਿੱਚ ਮਚੀ ਹਾਹਾਕਾਰ
ਐਸ.ਏ.ਐਸ.ਨਗਰ, 6 ਜੂਨ - ਪਿਛਲੇ ਦਿਨਾਂ ਦੌਰਾਨ ਸਖਤ ਗਰਮੀ ਦੇ ਮੌਸਮ ਵਿੱਚ ਬਿਜਲੀ ਵਿਭਾਗ ਵਲੋਂ ਲਗਾਏ ਜਾ ਰਹੇ ਅਣਐਲਾਨੇ ਬਿਜਲੀ ਕੱਟਾਂ ਅਤੇ ਕੋਈ ਤਕਨੀਕੀ ਖਰਾਬੀ ਹੋਣ ਤੇ ਕਈ ਘੰਟਿਆਂ ਤਕ ਫਲਟ ਠੀਕ ਨਾ ਹੋਣ ਕਾਰਨ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਹੈ। ਬਿਜਲੀ ਵਿਭਾਗ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਬੀਤੀ ਰਾਤ ਆਈ ਹਨੇਰੀ ਤੋਂ ਬਾਅਦ ਸ਼ਹਿਰ ਦੇ ਜਿਆਦਾਤਰ ਹਿੱਸਿਆਂ ਵਿੱਚ ਪੂਰੀ ਰਾਤ ਬਿਜਲੀ ਦੀ ਸਪਲਾਈ ਬੰਦ ਰਹੀ ਅਤੇ ਲੋਕ ਬੁਰੀ ਤਰ੍ਹਾਂ ਤੰਗ ਹੁੰਦੇ ਰਹੇ।

ਬਿਜਲੀ ਸਪਲਾਈ ਦੀ ਇਸ ਮਾੜੀ ਹਾਲਤ ਨੂੰ ਮੁੱਖ ਰੱਖਦਿਆਂ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਦਿੱਤੀਆਂ ਜਾਂਦੀਆਂ ਬਿਜਲੀ ਸਹੂਲਤਾਂ ਸਬੰਧੀ ਪੀ ਐਸ ਪੀ ਸੀ ਐਲ ਮੁਹਾਲੀ ਦੇ ਮੁੱਖ ਸੂਚਨਾ ਅਧਿਕਾਰੀ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਹਨਾਂ ਨੇ ਲਿਖਤੀ ਤੌਰ ਤੇ ਸੂਚਨਾ ਦੇ ਅਧਿਕਾਰ 2005 ਦੇ ਤਹਿਤ ਪੀ ਐਸ ਪੀ ਸੀ ਐਲ ਤੋਂ ਜਾਣਕਾਰੀ ਮੰਗੀ ਹੈ ਕਿ ਮੁਹਾਲੀ ਸ਼ਹਿਰ ਵਿੱਚ ਬਿਜਲੀ ਵਿਭਾਗ ਦੇ ਤਹਿਤ ਕਿੰਨੀਆਂ ਜੇ ਈ ਦੀਆਂ ਪੋਸਟਾਂ ਹਨ, ਕਿੰਨੇ ਲਾਈਨਮੈਨ ਹਨ, ਕਿੰਨੇ ਸੁਪਰਵਾਈਜ਼ਰ ਹਨ ਅਤੇ ਬਿਜਲੀ ਦਾ ਕਿੰਨਾ ਲੋਡ ਹੈ।
ਉਹਨਾਂ ਪੁੱਛਿਆ ਹੈ ਕਿ ਜਿਹੜੇ ਨਵੇਂ ਸੈਕਟਰ ਵਸਾਏ ਗਏ ਹਨ ਉਹਨਾਂ ਵਿੱਚ ਜੂਨੀਅਰ ਇੰਜੀਨੀਅਰ, ਲਾਈਨਮੈਨਾਂ ਅਤੇ ਸੁਪਰਵਾਈਜ਼ਰਾਂ ਦੀਆਂ ਕਿੰਨੀਆਂ ਹੋਰ ਪੋਸਟਾਂ ਸੈਂਕਸ਼ਨ ਕੀਤੀਆਂ ਗਈਆਂ ਹਨ। ਕੀ ਇੱਥੇ ਪੁਰਾਣੇ ਕਰਮਚਾਰੀਆਂ ਦੇ ਆਧਾਰ ਤੇ ਹੀ ਕੰਮ ਚਲਾਇਆ ਜਾ ਰਿਹਾ ਹੈ ਜਾਂ ਕੋਈ ਨਵੀਂ ਭਰਤੀ ਕੀਤੀ ਗਈ। ਉਹਨਾਂ ਇਹ ਵੀ ਪੁੱਛਿਆ ਹੈ ਕਿ ਮੌਜੂਦਾ ਸਮੇਂ ਜਿਹੜੇ ਕਰਮਚਾਰੀ ਬਿਜਲੀ ਵਿਭਾਗ ਵਿੱਚ ਕੰਮ ਕਰ ਰਹੇ ਹਨ ਉਹਨਾਂ ਵਿੱਚ ਕਿੰਨੇ ਰੈਗੂਲਰ ਤੇ ਕਿੰਨੇ ਕੰਟਰੈਕਟ ਤੇ ਹਨ ਅਤੇ ਮੌਜੂਦਾ ਸਮੇਂ ਵਿੱਚ ਮੁਹਾਲੀ ਬਿਜਲੀ ਵਿਭਾਗ ਵਿੱਚ ਕਿੰਨੀਆਂ ਸੈਂਕਸ਼ਨ ਅਸਾਮੀਆਂ ਖਾਲੀ ਪਈਆਂ ਹਨ। ਉਹਨਾਂ ਸੂਚਨਾ ਦੇ ਅਧਿਕਾਰ ਤਹਿਤ ਇਹ ਵੀ ਪੁੱਛਿਆ ਹੈ ਕਿ ਮੁਹਾਲੀ ਵਿੱਚ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦਾ ਕਿੰਨਾ ਲੋਡ ਵਧਿਆ ਹੈ ਅਤੇ ਇਸ ਲੋਡ ਵਧਣ ਦੇ ਨਾਲ ਕਿੰਨੇ ਟ੍ਰਾਂਸਫਾਰਮਰ ਵਧਾਏ ਗਏ ਹਨ ਜਾਂ ਵਧਾਉਣ ਦੀ ਕੋਈ ਪ੍ਰਪੋਜਲ ਹੈ।
ਸz. ਬੇਦੀ ਨੇ ਕਿਹਾ ਕਿ ਉਹਨਾਂ ਨੇ ਇਹ ਜਾਣਕਾਰੀ ਇਸ ਕਰਕੇ ਮੰਗੀ ਹੈ ਕਿਉਂਕਿ ਮੁਹਾਲੀ ਵਿੱਚ ਬਿਜਲੀ ਦੀ ਸਪਲਾਈ ਲੋੜ ਅਨੁਸਾਰ ਨਾ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਅਣ ਐਲਾਨੇ ਬਿਜਲੀ ਦੇ ਕਟ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਬਿਜਲੀ ਦਾ ਲੋਡ ਵੱਧ ਗਿਆ ਹੈ ਜਦੋਂ ਕਿ ਕਰਮਚਾਰੀ ਘੱਟ ਹਨ ਅਤੇ ਖਾਸ ਤੌਰ ਤੇ ਰਾਤ ਵੇਲੇ ਬਿਜਲੀ ਘੱਟ ਲੱਗਦਾ ਹੈ ਤਾਂ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।