ਚੰਦਰਯਾਨ-3 ਨੇ ਚੰਦਰਮਾ ਤੇ ਸਫਲਤਾਪੂਰਵਕ ਉਤਰ ਕੇ ਇਤਿਹਾਸ ਰਚ ਦਿੱਤਾ ਹੈ

ਭਾਰਤ 23 ਅਗਸਤ, 2023 ਭਾਰਤੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਤਿਹਾਸ ਰਚਿਆ, ਵਿਕਰਮ ਰੋਵਰ ਕੁਝ ਸਮੇਂ ਬਾਅਦ ਚੰਦਰਯਾਨ ਤੋਂ ਬਾਹਰ ਆ ਜਾਵੇਗਾ। ਭਾਰਤ ਚੰਦਰਮਾ ਦੇ ਇਸ ਹਿੱਸੇ (ਦੱਖਣੀ ਧਰੁਵ) ਵਿੱਚ ਚੰਦਰਯਾਨ-3 ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸਾਰੇ ਭਾਰਤੀ ਵਿਕਰਮ ਰੋਵਰ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ। ਵਿਕਰਮ ਅਤੇ ਰੋਵਰ ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ਲੈ ਕੇ ਧਰਤੀ 'ਤੇ ਭੇਜਣਗੇ।

ਭਾਰਤ 23 ਅਗਸਤ, 2023 ਭਾਰਤੀ ਪੁਲਾੜ ਏਜੰਸੀ ਇਸਰੋ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਾਰ ਕੇ ਇਤਿਹਾਸ ਰਚਿਆ, ਵਿਕਰਮ ਰੋਵਰ ਕੁਝ ਸਮੇਂ ਬਾਅਦ ਚੰਦਰਯਾਨ ਤੋਂ ਬਾਹਰ ਆ ਜਾਵੇਗਾ। ਭਾਰਤ ਚੰਦਰਮਾ ਦੇ ਇਸ ਹਿੱਸੇ (ਦੱਖਣੀ ਧਰੁਵ) ਵਿੱਚ ਚੰਦਰਯਾਨ-3 ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸਾਰੇ ਭਾਰਤੀ ਵਿਕਰਮ ਰੋਵਰ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ। ਵਿਕਰਮ ਅਤੇ ਰੋਵਰ ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ਲੈ ਕੇ ਧਰਤੀ 'ਤੇ ਭੇਜਣਗੇ।   ਇਸਰੋ ਨੇ ਚੰਦਰਯਾਨ-3 ਨੂੰ 14 ਜੁਲਾਈ, 2023 ਨੂੰ ਸਵੇਰੇ 3.35 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਰਵਾਨਾ ਕੀਤਾ ਸੀ। ਚੰਦਰਯਾਨ-3 ਨੂੰ ਚੰਦਰਮਾ 'ਤੇ ਉਤਰਨ ਲਈ 41 ਦਿਨ ਲੱਗੇ। ਧਰਤੀ ਤੋਂ ਚੰਦਰਮਾ ਦੀ ਕੁੱਲ ਦੂਰੀ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੱਖਣੀ ਅਫ਼ਰੀਕਾ ਤੋਂ ਜੁੜ ਗਏ ਹਨ। ਇਸ ਮਿਸ਼ਨ ਦੀ ਸਫ਼ਲਤਾ ਲਈ ਦੇਸ਼-ਵਿਦੇਸ਼ ਵਿੱਚ ਸੰਗਤਾਂ ਨੇ ਅਰਦਾਸ ਅਤੇ ਹਵਨ ਦੀ ਰਸਮ ਅਦਾ ਕੀਤੀ। ਇਸਰੋ ਦੀ ਇਸ ਪ੍ਰਾਪਤੀ 'ਤੇ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ 'ਚ ਜਸ਼ਨ ਦਾ ਮਾਹੌਲ ਹੈ। ਚੰਦਰਯਾਨ-3 ਦੀ ਲੈਂਡਿੰਗ ਚੰਡੀਗੜ੍ਹ ਦੇ ਕਈ ਸਕੂਲਾਂ ਵਿੱਚ ਲਾਈਵ ਦਿਖਾਈ ਗਈ। ਇਸ ਕਾਮਯਾਬੀ 'ਤੇ ਲੋਕਾਂ ਨੇ ਲੱਡੂ ਵੰਡੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ। ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸਰੋ ਅਤੇ ਚੰਦਰਯਾਨ-3 ਮਿਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣਾ ਵਧਾਈ ਸੰਦੇਸ਼ ਦਿੱਤਾ। ਸਾਇੰਸ ਸਿਟੀ ਦੇ ਡਾਇਰੈਕਟਰ ਡਾ: ਰਾਜੇਸ਼ ਗਰੋਵਰ ਨੇ ਕਿਹਾ ਕਿ ਚੰਦਰਯਾਨ-3 ਨੇ ਪੂਰੇ ਨੌਜਵਾਨਾਂ ਨੂੰ ਪੁਲਾੜ ਵੱਲ ਉਤਸ਼ਾਹਿਤ ਕੀਤਾ ਹੈ। ਵਿਗਿਆਨੀਆਂ ਦੀ ਇਸ ਪ੍ਰਾਪਤੀ ਨਾਲ ਅੱਜ ਪੂਰੇ ਦੇਸ਼ ਨੂੰ ਆਪਣੀ ਵਿਗਿਆਨ ਅਤੇ ਤਕਨੀਕ 'ਤੇ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਵਿਗਿਆਨਕ ਖੋਜਾਂ ਅਤੇ ਕਾਢਾਂ ਨੂੰ ਵੀ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਲੈਂਡਿੰਗ ਦਰਸਾਉਂਦੀ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਚੰਦਰਯਾਨ-3 ਮਿਸ਼ਨ ਸਾਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਸਾਡੀ ਦੁਨੀਆ ਤੋਂ ਬਾਹਰ ਬੇਅੰਤ ਸੰਭਾਵਨਾਵਾਂ ਹਨ ਜੋ ਸਾਡੀ ਉਡੀਕ ਕਰ ਰਹੀਆਂ ਹਨ।