ਭਗਤ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ “ਖ਼ੂਨਦਾਨ ਸੇਵਾ” ਮੈਗਜ਼ੀਨ ਰਲੀਜ਼ ਸਮਾਗਮ

ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਦੇ ਜਨਮ ਦਿਨ ਦੀ ਪੂਰਵ ਸੰਧਿਆ ਤੇ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ.ਬਲੱਡ ਸੈਂਟਰ ਵਲੋਂ ਮੈਗਜ਼ੀਨ ਖੂਨਦਾਨ ਸੇਵਾ ਰਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀ.ਡੀ.ਸੀ ਖੂਨਦਾਨ ਭਵਨ ਦਾ ਸ਼ੁੱਭ ਉਦਘਾਟਨ 13 ਅਪ੍ਰੈਲ 1992 ਨੂੰ ਭਗਤ ਪੂਰਨ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ੍ਹ ਕੀਤਾ ਸੀ।

ਨਵਾਂਸ਼ਹਿਰ - ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਦੇ ਜਨਮ ਦਿਨ ਦੀ ਪੂਰਵ ਸੰਧਿਆ ਤੇ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ.ਬਲੱਡ ਸੈਂਟਰ ਵਲੋਂ ਮੈਗਜ਼ੀਨ ਖੂਨਦਾਨ ਸੇਵਾ ਰਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀ.ਡੀ.ਸੀ  ਖੂਨਦਾਨ ਭਵਨ ਦਾ ਸ਼ੁੱਭ ਉਦਘਾਟਨ 13 ਅਪ੍ਰੈਲ 1992 ਨੂੰ ਭਗਤ ਪੂਰਨ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ੍ਹ ਕੀਤਾ ਸੀ। 
ਅੱਜ ਦੇ ਸਮਾਗਮ ਦੀ ਪ੍ਰਧਾਨਗੀ ਐਸ ਕੇ ਸਰੀਨ , ਜੇ ਐਸ ਗਿੱਦਾ, ਪੀ ਆਰ ਕਾਲੀਆ, ਅੰਜੂ ਸਰੀਨ, ਰਾਜਿੰਦਰ ਕੌਰ ਗਿੱਦਾ, ਡਾ: ਅਜੇ ਬੱਗਾ, ਡਾ:ਅਸੀਮ, ਮਨਮੀਤ ਸਿੰਘ ਮੈਨੇਜਰ, ਯੁਵਰਾਜ ਕਾਲੀਆ, ਨੋਬਲ ਸਰੀਨ, ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮੈਡਮ ਕੰਚਨ ਅਰੋੜਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਮੈਗਜ਼ੀਨ ਨੂੰ ਰਲੀਜ ਕਰਨ ਦੀ ਰਸਮ ਪ੍ਰਧਾਨ ਐਸ ਕੇ ਸਰੀਨ ਨੇ  ਪ੍ਰਧਾਨਗੀ ਮੰਡਲ ਸਮੇਤ ਅਦਾ ਕੀਤੀ। ਇਸ ਮੌਕੇ ਐਗਜੈਕਿਟਵ , ਐਡਵਾਈਜਰੀ ਬੋਰਡ ਮੈਬਰਾਂ ਤੋਂ ਇਲਾਵਾ ਖੂਨਦਾਨੀ ਪ੍ਰੇਰਕਾਂ, ਲਾਈਫ ਮੈਂਬਰ ਸ਼ਖ਼ਸੀਅਤਾਂ, ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਪ੍ਰਤੀਨਿਧ ਹਾਜ਼ਰ ਸਨ। ਐਸ ਕੇ ਸਰੀਨ ਵਲੋਂ ਮਹਿਮਾਨਾਂ ਦਾ ਸਵਾਗਤੀ ਕੀਤਾ ਗਿਆ। ਇਸ ਮੌਕੇ ਜੇ ਐਸ ਗਿੱਦਾ ਵਲੋਂ  ਭਗਤ ਪੂਰਨ ਸਿੰਘ ਜੀ ਦੀ ਜੀਵਨੀ ਵਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਡਾ: ਅਜੇ ਬੱਗਾ ਨੇ ਮੈਗਜ਼ੀਨ ਵਿੱਚ ਉਪਲੱਬਧ ਸਮੱਗਰੀ ਵਾਰੇ ਜਾਣਕਾਰੀ ਸਾਂਝੀ ਕੀਤੀ। 
ਉਹਨਾਂ ਕਿਹਾ ਕਿ ਸ਼ਹੀਦ-ਏ-ਆਜਮ ਸ: ਭਗਤ ਸਿੰਘ, ਮਨੁੱਖੀ ਸੇਵਾ ਦੇ ਪੈਗੰਬਰ  ਭਾਈ ਘਨ੍ਹਈਆ ਜੀ, ਭਗਤ ਪੂਰਨ ਸਿੰਘ ਜੀ ਨੂੰ ਨਤਮਸਤਿਕ ਹੋਣ ਨਾਲ੍ਹ ਜਿਲ੍ਹੇ ਦੇ ਮੌਜੂਦਾ ਵਿਧਾਨ ਸਭਾ ਮੈਂਬਰ ਸਾਹਿਬਾਨ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਹੋਲ-ਬਲੱਡ, ਪਲੇਟਲੈਟਸ ਖ਼ੂਨਦਾਨ ਤੇ ਸਟੈਮ ਸੈੱਲ ਦਾਨ ਵਾਰੇ ਤਕਨੀਕੀ ਮਾਹਰਾਂ ਡਾ: ਦੇ.ਜੀ ਜੌਲ੍ਹੀ, ਡਾ: ਅਜੇ ਬੱਗਾ, ਡਾ: ਦਿਆਲ ਸਰੂਪ ਤੇ ਅਰਜਨਵੀਰ ਫਾਊਡੈਸ਼ਨ ਨਵੀਂ ਦਿੱਲੀ ਦੀਆਂ ਮਾਹਰ ਸਖਸ਼ੀਅਤਾਂ ਦੇ ਲੇਖ ਛਾਪੇ ਗਏ ਹਨ। ਖ਼ੂਨਦਾਨ ਲਹਿਰ ਨਾਲ੍ਹ ਸਬੰਧਤ ਕੌਮੀ ਤੇ ਕੌਮਾਂਤਰੀ ਦਿਨਾਂ ਵਾਰੇ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਮੈਗਜ਼ੀਨ ਵਿੱਚ ਬੱਚਿਆਂ ਨੂੰ ਗੋਦ ਲੈਣ ਵਾਰੇ ਕਾਨੂੰਨੀ ਜਾਣਕਾਰੀ ਮੈਡਮ ਕੰਚਨ ਅਰੋੜਾ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਦਿੱਤੀ ਗਈ ਹੈ। ਇਸੇ ਤਰ੍ਹਾਂ ਪ੍ਰੈਸ ਕਵਰੇਜ ਨਮੂਨੇ ਪ੍ਰਦਰਸ਼ਿਤ ਕਰਨ ਦੇ ਨਾਲ੍ਹ ਨਾਮਵਰ ਸ਼ਖ਼ਸੀਅਤਾਂ ਵਲੋਂ ਖੁਦ  ਖੂਨਦਾਨ ਕਰਨ ਵਾਲ੍ਹੀਆਂ ਪ੍ਰੇਰਨਾ ਭਰਪੂਰ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਗੈਰ ਸਰਕਾਰੀ , ਪ੍ਰਸ਼ਾਸਨ ਪੱਧਰੀ ਤੇ ਐਮਰਜੈਂਸੀ ਵਾਲ੍ਹੇ ਵਿਸੇਸ਼ ਸੰਪਰਕ ਨੰਬਰ ਵੀ ਉਪਲਬੱਧ ਹਨ।
 ਇਸ ਮੌਕੇ ਅਵਤਾਰ ਸਿੰਘ ਗੋਬਿੰਦਪੁਰੀ ਦੀ ਪ੍ਰੇਰਨਾ ਨਾਲ੍ਹ ਖੂਨਦਾਨੀਆਂ ਦੀ ਰਿਫਰੈਸ਼ਮੈਂਟ ਲਈ ਗੁਰਦੇਵ ਸਿੰਘ ਨੇ ਅਮਰੀਕਾ ਤੋਂ ਪੰਦਰਾਂ ਹਜ਼ਾਰ ਰੁਪਏ ਪ੍ਰਧਾਨ ਜੀ ਨੂੰ ਭੇਟ ਕੀਤੇ।  ਜਸਵਿੰਦਰ ਸਿੰਘ ਕੰਦੋਲਾ ਨੇ ਅਮਰੀਕਾ ਸਾਡੇ ਸੋਲ੍ਹਾਂ ਹਜ਼ਾਰ ਰੁਪਏ ਤੇ ਕੈਨੇਡਾ ਤੋਂ ਇੱਕ ਗੁਪਤ ਦਾਨ ਵੀਹ ਹਜ਼ਾਰ ਰੁਪਏ ਭੇਜਣ ਵਾਲੇ ਸੰਦੇਸ਼ ਪ੍ਰਾਪਤ ਵੀ ਸੁਣਾਏ ਗਏ। ਮੰਦਨਾ ਕੁਮਾਰੀ ਬੀ ਡੀ ਸੀ ਨੂੰ ਮੈਗਜ਼ੀਨ ਲਈ ਵਧੀਆ ਕੰਮ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਗੁਰਿੰਦਰ ਸਿੰਘ ਤੂਰ , ਡਾ: ਵਿਸ਼ਵ ਮੋਹਿਨੀ, ਪ੍ਰਵੇਸ਼ ਕੁਮਾਰ ਤੇ ਡਾ: ਦਿਆਲ ਸਰੂਪ ਅਤੇ ਮੈਡਮ ਸੁਰਿੰਦਰ ਕੌਰ ਤੂਰ ਵਲੋਂ ਸ਼ੁੱਭ ਕਾਮਨਾਵਾਂ ਸੰਦੇਸ਼ ਪੜ੍ਹ ਕੇ ਸੁਣਾਏ ਗਏ।
           ਇਸ ਮੌਕੇ ਗੌਰਵ ਸਰੀਨ, ਡਾ: ਨਿਤਿਕਾ ਸਰੀਨ, ਮੈਡਮ ਵਿਭੂਤੀ ਸਰੀਨ, ਜਸਵਿੰਦਰ ਸਿੰਘ ਕਾਹਮਾ, ਤੀਰਥ ਸਿੰਘ, ਅਸ਼ੋਕ ਲੜੋਈਆ, ਮਲਕੀਅਤ ਸਿੰਘ, ਸਤਨਾਮ ਸਿੰਘਭਾਰਟਾ, ਗੁਰਿੰਦਰ ਸਿੰਘ ਸੇਠੀ, ਹਿਤੇਂਦਰ ਖੰਨਾ, ਜਸਵੀਰ ਸਿੰਘ ਬਹਿਲੂਰ ਕਲਾਂ, ਰਾਜਿੰਦਰ ਸਿੰਘ ਛੋਕਰ, ਮਨਮੀਤ ਸਿੰਘ, ਮੁਕੇਸ਼ ਕਾਹਮਾ,ਰਾਜੀਵ ਭਾਰਦਵਾਜ, ਭੁਪਿੰਦਰ ਸਿੰਘ ਰਾਣਾ ਤੇ ਸੁਖਵੰਤ ਸਿੰਘ ਖਾਲਸਾ ਹਾਜ਼ਰ ਸਨ। ਇਸ ਮੌਕੇ ਸੱਭ ਮਹਿਮਾਨਾਂ ਨੂੰ ਖੂਨਦਾਨ ਸੇਵਾ ਦਾ ਤਾਜ਼ਾ ਅੰਕ ਭੇਟ ਕੀਤਾ ਗਿਆ। ਆਖਰ  ਵਿੱਚ ਪੀ ਆਰ ਕਾਲੀਆ ਵਲੋਂ ਸੱਭ ਮਹਿਮਾਨਾਂ ਵਲੋਂ ਗਰਮੀ ਵਿੱਚ ਕੀਮਤੀ ਸਮਾਂ ਦੇਣ ਤੇ ਉਹਨਾਂ ਦਾ ਨਿੱਘਾ  ਧੰਨਵਾਦ ਕੀਤਾ ਗਿਆ।