
ਬਿਮਾਰ ਮਰੀਜ਼ ਦੀ ਆਰਥਿਕ ਸਹਾਇਤਾ ਕੀਤੀ
ਐਸ ਏ ਐਸ ਨਗਰ, 4 ਦਸੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਪੀਜੀਆਈ ਚੰਡੀਗੜ੍ਹ ਦੀ ਨਿਊ ਓ ਪੀ ਡੀ ਵਿੱਚ ਬਿਮਾਰ ਮਰੀਜ਼ ਦੀ ਆਰਥਿਕ ਸਹਾਇਤਾ ਕੀਤੀ।
ਐਸ ਏ ਐਸ ਨਗਰ, 4 ਦਸੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਪੀਜੀਆਈ ਚੰਡੀਗੜ੍ਹ ਦੀ ਨਿਊ ਓ ਪੀ ਡੀ ਵਿੱਚ ਬਿਮਾਰ ਮਰੀਜ਼ ਦੀ ਆਰਥਿਕ ਸਹਾਇਤਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਸਨੀਕ ਮਰੀਜ ਰੰਗੀ ਰਾਮ (ਉਮਰ 51 ਸਾਲ) ਦਾ ਪੀ ਜੀ ਆਈ ਵਿੱਚ ਇਲਾਜ ਚੱਲ ਰਿਹਾ ਹੈ। ਰੰਗੀ ਰਾਮ ਦਾ ਐਕਸੀਡੈਂਟ ਹੋਣ ਨਾਲ ਸ਼ਰੀਰ ਦੇ ਹੇਠਾਂ ਵਾਲੇ ਹਿੱਸੇ ਵਿੱਚ ਸਮੱਸਿਆ ਹੈ ਜਿਸ ਕਾਰਨ ਉਹ ਵੀਲ ਚੇਅਰ ਤੇ ਨਿਰਭਰ ਹੈ।
ਉਹਨਾਂ ਦੱਸਿਆ ਕਿ ਰੰਗੀ ਰਾਮ ਦੀ ਪਤਨੀ ਦਾ ਮਾਸਿਕ ਲੰਗਰ ਦੇ ਦੌਰਾਨ ਸਮਿਤੀ ਦੇ ਮੈਂਬਰ ਨਿਰਮਲਾ ਦੇਵੀ ਦੇ ਨਾਲ ਸੰਪਰਕ ਹੋਇਆ ਸੀ ਜਿਸ ਦੌਰਾਨ ਉਸਨੇ ਆਪਣੇ ਪਤੀ ਦੀ ਬਿਮਾਰੀ ਬਾਰੇ ਦੱਸਦਿਆਂ ਸੀ ਅਤੇ ਆਰਥਿਕ ਤੰਗੀ ਦੇ ਚਲਦੇ ਸਮਿਤੀ ਤੋਂ ਇਲਾਜ ਵਿੱਚ ਸਹਾਇਤਾ ਲਈ ਅਪੀਲ ਕੀਤੀ ਸੀ। ਉਹਨਾਂ ਦੱਸਿਆ ਕਿ ਸਮਿਤੀ ਨੇ ਪੀਜੀਆਈ ਵਿੱਚ ਜਾ ਕੇ ਰੰਗੀ ਰਾਮ ਅਤੇ ਉਸਦੀ ਪਤਨੀ ਨੂੰ ਇਲਾਜ ਲਈ 11000 ਰੁਪਏ ਨਗਦ ਦਿੱਤੇ। ਇਸ ਮੌਕੇ ਅਨੀਤਾ ਜੋਸ਼ੀ, ਨੀਨਾ ਗਰਗ, ਨਿਰਮਲਾ ਦੇਵੀ, ਸਰੋਜ ਬਾਲਾ, ਬੀਨਾ ਧੀਮਾਨ, ਮੀਨੂ ਸ਼ਰਮਾ ਹਾਜ਼ਰ ਸਨ।
