
ਇੱਕ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਹੇਠ ਪ੍ਰਧਾਨ ਚੁਣਨਾ ਸੁਖਬੀਰ ਧੜੇ ਦੀ ਰਿਵਾਇਤ - ਸ਼੍ਰੋਮਣੀ ਅਕਾਲੀ ਦਲ
ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਓਹਨਾ ਸਾਰੇ ਦਾਅਵਿਆਂ ਅਤੇ ਨਿੱਜੀ ਬਿਆਨਾਂ ਨੂੰ ਖਾਰਜ ਕੀਤਾ ਜਿਸ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਸਵਾਲ ਉਠਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੋਂ ਜਾਰੀ ਬਿਆਨ ਵਿੱਚ ਸਪੱਸ਼ਟਤਾ ਨਾਲ ਕਿਹਾ ਕਿ ਗਿਆ ਹੈ ਕਿ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਚੋਣ ਕਿਸੇ ਵਿਅਕਤੀ ਜਾਂ ਕਿਸੇ ਵਿਅਕਤੀ ਸਮੂਹ ਦੇ ਧੜੇ ਦਾ ਕੋਈ ਨਿੱਜੀ ਫ਼ੈਸਲਾ ਨਹੀਂ ਹੈ।
ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਓਹਨਾ ਸਾਰੇ ਦਾਅਵਿਆਂ ਅਤੇ ਨਿੱਜੀ ਬਿਆਨਾਂ ਨੂੰ ਖਾਰਜ ਕੀਤਾ ਜਿਸ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਸਵਾਲ ਉਠਾਏ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੋਂ ਜਾਰੀ ਬਿਆਨ ਵਿੱਚ ਸਪੱਸ਼ਟਤਾ ਨਾਲ ਕਿਹਾ ਕਿ ਗਿਆ ਹੈ ਕਿ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਚੋਣ ਕਿਸੇ ਵਿਅਕਤੀ ਜਾਂ ਕਿਸੇ ਵਿਅਕਤੀ ਸਮੂਹ ਦੇ ਧੜੇ ਦਾ ਕੋਈ ਨਿੱਜੀ ਫ਼ੈਸਲਾ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਪੰਥਕ ਹਿਤਾਂ ਦੀ ਰਖਵਾਲੀ ਅਤੇ ਪਹਿਰੇਦਾਰੀ ਕਰਦੇ ਹੋਏ, ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਹੇਠ ਹੋਈ 15 ਲੱਖ ਦੇ ਲਗਭਗ ਭਰਤੀ ਜ਼ਰੀਏ ਚੁਣੇ ਗਏ ਡੈਲੀਗੇਟ ਨੇ ਜਨਰਲ ਇਜਲਾਸ ਵਿੱਚ ਸਰਬਸੰਮਤੀ ਨਾਲ ਕੀਤੀ ਚੋਣ ਹੈ।
ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਵਲੋਂ ਇਹ ਦਾਅਵਾ ਕਰਨਾ ਕਿ “ਅਸੀਂ ਗਿਆਨੀ ਹਰਪ੍ਰੀਤ ਨੂੰ ਬਣਾਇਆ” ਸੱਚਾਈ ਤੋਂ ਪਰੇ ਅਤੇ ਆਪਣੇ ਨਾਮ ਤੇ ਸਿਹਰਾ ਲੈਣ ਦੀ ਕੋਸ਼ਿਸ ਹੋ ਸਕਦੀ ਹੈ। ਪਾਰਟੀ ਵਿੱਚ ਫ਼ੈਸਲੇ ਸਾਂਝੀ ਸਲਾਹ-ਮਸ਼ਵਰੇ ਅਤੇ ਖਾਸ ਕਰਕੇ ਪ੍ਰਧਾਨ ਵਰਗੇ ਅਹੁਦੇਦਾਰ ਦੀ ਚੋਣ ਬਗੈਰ ਕਿਸੇ ਦਬਾਅ ਅਤੇ ਆਮ ਸਹਿਮਤੀ ਨਾਲ ਜੁੜੇ ਹੁੰਦੇ ਹਨ, ਨਾ ਕਿ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ।
ਸੁਖਬੀਰ ਧੜੇ ਵੱਲੋਂ ਦਿੱਤਾ ਗਿਆ ਬਿਆਨ ਸਿਰਫ਼ ਪੰਥਕ ਭਰਮ ਪੈਦਾ ਕਰਨ ਦਾ ਸਿਆਸੀ ਪੈਂਤੜੇ ਦੀ ਮਹਿਜ ਇੱਕ ਕੋਸ਼ਿਸ਼ ਹੈ। ਇਹ ਉਹ ਧੜਾ ਹੈ, ਜੋ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ (2 ਦਸੰਬਰ 2024) ਦੀ ਉਲੰਘਣਾ ਕਰ ਚੁੱਕਾ ਹੈ, ਜਿਸ ਨੇ ਆਪਣੇ ਸਿਆਸੀ ਚੁੱਲ੍ਹੇ ਨੂੰ ਹੁਕਮਾਂ ਖਿਲਾਫ ਜਾਕੇ ਸਮੇਟਣ ਦੀ ਬਜਾਏ ਸਿਆਸੀ ਤੰਦੂਰ ਦੇ ਰੂਪ ਵਿੱਚ ਬਾਲ ਕੇ ਰੱਖਿਆ ਜਿਸ ਨਾਲ ਪੰਥਕ ਮਰਿਯਾਦਾ ਨੂੰ ਵੱਡੀ ਢਾਅ ਲੱਗੀ।
ਸੁਖਬੀਰ ਧੜੇ ਦਾ ਮਕਸਦ ਸਿਰਫ਼ ਆਪਣੀ ਰਾਜਨੀਤਕ ਜ਼ਮੀਨ ਬਚਾਉਣਾ ਹੈ, ਨਾ ਕਿ ਪੰਥ ਦੀ ਸੇਵਾ ਕਰਨੀ।
ਪੁਨਰ ਸੁਰਜੀਤ ਹੋਏ ਅਕਾਲੀ ਦਲ ਦੇ ਸਟੈਂਡ ਤੇ ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, ਪਾਰਟੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਪੰਥਕ ਏਕਤਾ, ਸਿੱਖ ਕੌਮ ਦੇ ਹੱਕਾਂ ਅਤੇ ਪੰਜਾਬ ਦੇ ਹਿਤਾਂ ਲਈ ਮਜ਼ਬੂਤੀ ਨਾਲ ਪਹਿਰੇਦਾਰੀ ਕਰੇਗੀ। ਐਸਜੀਪੀਸੀ ਚੋਣਾਂ ਸਮੇਤ ਸਾਰੇ ਪੰਥਕ ਮਸਲਿਆਂ ’ਤੇ ਇਕੱਠੇ ਹੋਕੇ ਸਮੂਹ ਪੰਥਕ ਧਿਰਾਂ ਨੂੰ ਨਾਲ ਲੈਕੇ ਅੱਗੇ ਵਧਦੇ ਹੋਏ ਪੰਥ ਅਤੇ ਕੌਮ ਦੇ ਵੱਡੇ ਮਸਲਿਆਂ ਦੇ ਹੱਲ ਲਈ ਆਵਾਜ ਬੁਲੰਦ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਪੰਥ ਅਤੇ ਕੌਮ ਅੰਦਰ ਪੈਦਾ ਹੋਈ ਦੁਬਿਧਾ ਵਾਲੀ ਸਥਿਤੀ ਨੂੰ ਦੂਰ ਕਰਕੇ, ਅਸਲ ਅਕਾਲੀ ਦਲ ਦੀ ਪਛਾਣ ਮੁੜ ਕਾਇਮ ਕਰਨਾ ਹੀ ਸਾਡਾ ਮੁੱਢਲਾ ਮੰਤਵ ਹੈ।
