ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਅੱਜ ਕਰਨਗੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਲਈ ਰੋਡ ਸ਼ੋਅ
ਹੁਸ਼ਿਆਰਪੁਰ - ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ 26 ਮਈ ਦਿਨ ਐਤਵਾਰ ਨੂੰ ਹੁਸ਼ਿਆਰਪੁਰ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਰੋਡ ਸ਼ੋਅ ਕਰਨ ਲਈ ਹੁਸ਼ਿਆਰਪੁਰ ਪਹੁੰਚ ਰਹੇ ਹਨ। ਦੁਪਹਿਰੇ 2-30 ਵਜੇ ਮਹਾਂਰਿਸ਼ੀ ਬਾਲਮੀਕ ਚੌਂਕ, ਪੁਰਾਣੀ ਸਬਜੀ ਮੰਡੀ ਨੇੜੇ ਅਨੰਦ ਵੈਸ਼ਨੋ ਢਾਬਾ ਤੋਂ ਘੰਟਾ ਘਰ ਤੱਕ ਇਹ ਰੋਡ ਸ਼ੋਅ ਕੱਢਿਆ ਜਾਵੇਗਾ।

ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਹੁਸ਼ਿਆਰਪੁਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਇਸ ਰੋਡ ਸ਼ੋਅ ਰਾਹੀਂ ਹੁਸ਼ਿਆਰਪੁਰ ਦੀ ਜਨਤਾ ਨੂੰ ਅਪੀਲ ਕਰਨਗੇ। ਡਾਕਟਰ ਰਾਜ ਕੁਮਾਰ ਚੱਬੇਵਾਲ ਲੋਕਾਂ ਨੂੰ ਇਸ ਰੋਡ ਸ਼ੋਅ 'ਚ ਜਰੂਰ ਸ਼ਿਰਕਤ ਕਰਨ ਦੀ ਅਪੀਲ ਕਰ ਰਹੇ ਹਨ, ਤੇ ਪਹੁੰਚ ਰਹੇ ਕੌਮੀ ਤੇ ਸੂਬਾ ਆਗੂਆਂ ਦੇ ਵਿਚਾਰ ਸੁਣੇ ਜਾਣ। ਇਸ ਰੋਡ ਸ਼ੋਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਿਆ ਕੇ ਵੋਟ ਪਾਉਣ ਦੀ ਅਪੀਲ ਵੀ ਕਰਨਗੇ।