ਮੇਰਾ ਸਕੂਲ ਮੇਰੀ ਪਹਿਚਾਣ ਮਿਸ਼ਨ ਸਮਰਥ ਅਧੀਨ ਸਕੂਲਾਂ ਦਾ ਨਿਰੀਖਣ

ਹੁਸ਼ਿਆਰਪੁਰ - ਬੀਤੇ ਦਿਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ.ਈ.ਓ.) ਪ੍ਰਾਇਮਰੀ ਸਰਦਾਰ ਸੁਖਵਿੰਦਰ ਸਿੰਘ ਨੇ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲ ਨਾਰਾ, ਲੋਅਰ ਦੇਹਰੀਆਂ (ਮਿਡਲ ਤੇ ਪ੍ਰਾਈਮਰੀ), ਸਰਕਾਰੀ ਪ੍ਰਾਇਮਰੀ ਸਕੂਲ ਮਰਨਈਆ ਕਲਾਂ, ਚੰਦੇਲੀ, ਰਾਮਪੁਰ, ਜੱਜੋਵਾਲ, ਸ਼ੇਖੂਪੁਰ, ਬੱਸੀ ਗੁਲਾਮ ਹੁਸੈਨ, ਅਤੇ ਨਸਰਾਲਾ ਦਾ ਨਿਰੀਖਣ ਕੀਤਾ।

ਨਿਰੀਖਣ ਦੌਰਾਨ ਸਕੂਲਾਂ ਦੇ ਬੱਚਿਆਂ ਦੀ ਮਿਸ਼ਨ ਸਮਰਥ ਅਧੀਨ ਟੈਸਟਿੰਗ ਅਤੇ ਸਕੂਲਾਂ ਦਾ ਮਿਡ ਡੇ ਮੀਲ ਵੀ ਚੈੱਕ ਕੀਤਾ ਗਿਆ। ਇਸ ਨਿਰੀਖਣ ਦਾ ਮਕਸਦ ਸਕੂਲਾਂ ਦੀ ਸਿੱਖਿਆ ਦੀ ਗੁਣਵੱਤਾ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਸੀ। ਜਿੱਥੇ ਉਹ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮਿਲੇ। ਉਨ੍ਹਾਂ ਅਧਿਆਪਕਾਂ ਤੋਂ ਪਾਠਕ੍ਰਮ ਦੀ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਪੜ੍ਹਾਉਣ ਦੇ ਢੰਗਾਂ ਬਾਰੇ ਸੁਝਾਅ ਦਿੱਤੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਮਝਿਆ ਅਤੇ ਨਿਰੀਖਣ ਤੋਂ ਬਾਅਦ ਡਿਪਟੀ ਡੀਈਓ ਨੇ ਅਧਿਆਪਕਾਂ ਨਾਲ ਮੀਟਿੰਗ ਕੀਤੀ। 
ਇਸ ਮੀਟਿੰਗ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਲੋੜੀਂਦੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੁਖਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਲਗਨ ਨਾਲ ਕੰਮ ਕਰਨ | ਉਨ੍ਹਾਂ ਕਿਹਾ ਕਿ ਨਿਰੀਖਣ ਦਾ ਮੁੱਖ ਉਦੇਸ਼ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ।