ਰਿਟਾਇਰਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ

ਰਾਜਪੁਰਾ, 13 ਮਈ- ਰਿਟਾਇਰਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਰਾਜਪੁਰਾ ਦੀ ਇੱਕ ਮੀਟਿੰਗ ਕਈ ਮੁੱਦਿਆਂ ਦੇ ਹੱਲ ਉੱਤੇ ਚਰਚਾ ਕੀਤੀ ਗਈ।

ਰਾਜਪੁਰਾ, 13 ਮਈ- ਰਿਟਾਇਰਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਰਾਜਪੁਰਾ ਦੀ ਇੱਕ ਮੀਟਿੰਗ ਕਈ ਮੁੱਦਿਆਂ ਦੇ ਹੱਲ ਉੱਤੇ ਚਰਚਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਵਿਜੇ ਤਨੇਜਾ, ਪ੍ਰਧਾਨ ਰਾਧਾ ਕ੍ਰਿਸ਼ਨ ਭਟੇਜਾ ਅਤੇ ਲੀਗਲ ਐਡਵਾਈਜ਼ਰ ਗੁਰਦੀਪ ਸਿੰਘ ਭੋਗਲ ਨੇ ਦੱਸਿਆ ਕਿ ਸੇਵਾਮੁਕਤ ਕਰਮਚਾਰੀਆਂ ਦਾ ਪਿਛਲੇ ਕਈ ਸਾਲਾਂ ਦਾ ਏਰੀਅਰ ਪੰਜਾਬ ਸਰਕਾਰ ਕੋਲ ਬਕਾਇਆ ਹੋਇਆ ਸੀ ਅਤੇ ਯੂਨੀਅਨ ਵੱਲੋਂ ਇਸ ਦੇ ਉੱਤੇ ਕਾਰਵਾਈ ਕਰਦਿਆਂ ਐਸੋਸੀਏਸ਼ਨ ਦੇ ਕਈ ਮੈਂਬਰਾਂ ਨੂੰ ਏਰੀਅਰ ਦਵਾ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਏਰੀਅਰ ਦੀ ਰਕਮ ਚੈੱਕ ਰਾਹੀਂ ਮਿਲ ਜਾਵੇਗੀ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਦੀ ਬਕਾਇਆ ਰਾਸ਼ੀ ਕਿਸ਼ਤਾਂ ਦੀ ਥਾਂ ਇਕਮੁਸ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਨੂੰ ਇਕੱਠਾ ਪੈਸਾ ਮਿਲਦਾ ਹੈ, ਤਾਂ ਉਸ ਨਾਲ ਕੋਈ ਵੱਡਾ ਕੰਮ ਹੋ ਜਾਂਦਾ ਹੈ, ਪਰ ਜੋ ਇਹ ਪੈਸਾ ਟੁਕੜਿਆਂ ਵਿੱਚ ਆਉਂਦਾ ਹੈ, ਤਾਂ ਇਹ ਛੋਟੇ-ਮੋਟੇ ਖਰਚਿਆਂ ਵਿੱਚ ਖਰਚ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਪੈਨਸ਼ਨਰਾਂ ਦੀ ਭਲਾਈ ਲਈ ਕੋਈ ਚੰਗੀ ਨੀਤੀ ਬਣਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਹਰਪ੍ਰੀਤ ਸਿੰਘ, ਕੈਸ਼ੀਅਰ ਸੁਭਾਸ਼ ਗੁਪਤਾ, ਵਾਈਸ ਪ੍ਰਧਾਨ ਜਸਬੀਰ ਸਿੰਘ ਹੁਲਕਾ, ਕਸ਼ਮੀਰ ਸਿੰਘ ਸਮੇਤ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।