ਪਿਓ ਵੱਲੋਂ ਧੀ ਨਾਲ ਬਲਾਤਕਾਰ ਦੀ ਕੋਸ਼ਿਸ਼, ਪਤਨੀ ਦੇ ਆਉਣ 'ਤੇ ਹੋਇਆ ਫਰਾਰ
ਪਟਿਆਲਾ, 11 ਮਈ - ਪਟਿਆਲਾ-ਅੰਬਾਲਾ ਰੋਡ 'ਤੇ ਪੈਂਦੇ ਪਿੰਡ ਤੇਪਲਾ 'ਚ ਇਕ ਵਿਅਕਤੀ ਨੇ ਆਪਣੀ ਹੀ 15 ਸਾਲਾ ਧੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਵੀਰਵਾਰ ਵਾਪਰੀ ਇਸ ਘਟਨਾ ਤੋਂ ਬਾਅਦ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਸ਼ੰਭੂ ਥਾਣੇ 'ਚ ਦੋਸ਼ੀ ਪਿਤਾ ਲਾਭ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਸ ਖਿਲਾਫ ਧਾਰਾ 376, 511,354 ਬੀ ਅਤੇ 323 ਆਈਪੀਸੀ ਤੋਂ ਇਲਾਵਾ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ। ਲੜਕੀ ਦੀ ਮਾਂ ਅਨੁਸਾਰ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਸ ਦੀ ਧੀ ਆਪਣੇ ਪਿਤਾ ਦੀਆਂ ਹਰਕਤਾਂ ਦਾ ਦੂਜਾ ਸ਼ਿਕਾਰ ਹੈ। ਦੋਵੇਂ ਧੀਆਂ ਜਦੋਂ ਘਰੋਂ ਬਾਹਰ ਸਨ ਅਤੇ ਉਹ ਖੁਦ ਵੀ ਬਾਹਰ ਗਈ ਹੋਈ ਸੀ ਤਾਂ ਉਸਦੇ ਪਤੀ ਨੇ ਇਹ ਕਾਰਾ ਕੀਤਾ।
ਔਰਤ ਅਨੁਸਾਰ ਜਦੋਂ ਉਸ ਨੇ ਆਪਣੇ ਪਤੀ ਨੂੰ ਇਹ ਹਰਕਤ ਕਰਦੇ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਬੁਲਾਉਣ ਦੀ ਗੱਲ ਕਹਿ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਔਰਤ ਦੀ ਕੁੱਟਮਾਰ ਕਰਕੇ ਘਰੋਂ ਫਰਾਰ ਹੋ ਗਿਆ। ਪੁਲਿਸ ਮੁਤਾਬਿਕ ਦੋਸ਼ੀ ਨਸ਼ਾ ਵੇਚਣ ਦੇ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ, ਜਿਸ ਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।