ਮਾਰਕੀਟ ਵਿੱਚ ਲੱਗੇ ਕੂੜੇ ਦੇ ਢੇਰ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ

ਐਸ ਏ ਐਸ ਨਗਰ, 13 ਮਈ - ਸਥਾਨਕ ਫੇਜ਼ 3 ਬੀ 2 ਵਿੱਚ ਗੁਰੂਦੁਆਰਾ ਸਾਚਾ ਧਨ ਦੇ ਸਾਮ੍ਹਣੇ ਪੈਂਦੀ ਮਰਕੀਟ ਵਿੱਚ ਸਥਿਤ ਬੂਥਾਂ ਦੇ ਬਾਹਰ ਪਿਆ ਕੂੜਾ ਮਾਰਕੀਟ ਵਿੱਚ ਆਉਣ ਵਾਲਿਆਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਅੱਜ ਕੱਲ ਗਰਮੀ ਦਾ ਮੌਸਮ ਹੋਣ ਕਾਰਨ ਇਸ ਕੂੜੇ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ।

ਮਾਰਕੀਟ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਮਾਰਕੀਟ ਵਿੱਚ ਸਥਿਤ ਕੁੱਝ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦੇ ਪ੍ਰਬੰਧਕ ਰਾਤ ਨੂੰ ਆਪਣੀਆਂ ਦੁਕਾਨਾਂ ਵਿੱਚ ਬਚੀ ਰਹਿੰਦ ਖੁਹੰਦ ਅਤੇ ਹੋਰ ਕੂੜਾ ਬਾਹਰ ਸੁੱਟ ਦਿੰਦੇ ਹਨ ਜਿਹੜਾ ਸ਼ਾਮ ਵੇਲੇ ਰੇਹੜੀਆਂ ਵਾਲੇ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਕਾਰਨ ਇੱਥੇ ਸਾਰਾ ਦਿਨ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਸ ਕੂੜੇ ਵਿੱਚ ਗੰਦੀ ਬਦਬੂ ਆਉਂਦੀ ਹੈ ਜਿਸ ਕਾਰਨ ਉਹਨਾਂ ਦਾ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਮਾਰਕੀਟ ਵਿੱਚ ਆਉਣ ਵਾਲੇ ਗ੍ਰਾਹਕ ਵੀ ਦੁਖੀ ਹੁੰਦੇ ਹਨ।
ਇਸ ਸੰਬੰਧੀ ਸੰਪਰਕ ਕਰਨ ਤੇ ਇਸ ਖੇਤਰ ਦੇ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਜਿਹੜਾ ਕੂੜਾ ਆਮ ਗ੍ਰਾਹਕਾਂ ਵਲੋਂ ਮਾਰਕੀਟ ਵਿੱਚ ਰੱਖੇ ਕੂੜਾਦਾਨਾਂ ਵਿੱਚ ਸੁੱਟਿਆ ਜਾਂਦਾ ਹੈ ਉਸਨੂੰ ਨਿਗਮ ਦੇ ਕਰਮਚਾਰੀਆਂ ਵਲੋਂ ਸਵੇਰੇ ਚੁੱਕ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਸਥਿਤ ਤਿੰਨ ਚਾਰ ਹੋਟਲਾਂ ਵਾਲੇ ਆਪਣੀ ਸਾਰੇ ਦਿਨ ਦੀ ਰਹਿੰਦ ਖੁਹੰਦ ਇੱਕਠੀ ਕਰਕੇ ਬਾਹਰ ਸੁੱਟ ਦਿੰਦੇ ਹਨ ਜਦੋਂਕਿ ਇਹ ਦੁਕਾਨਦਾਰ ਇਸ ਤਰੀਕੇ ਨਾਲ ਇਹ ਕੂੜਾ ਨਹੀਂ ਸੁੱਟ ਸਕਦੇ ਅਤੇ ਇਹਨਾਂ ਦੀ ਜਿੰਮੇਵਾਰੀ ਹੈ ਕਿ ਇਹ ਇਸ ਕੂੜੇ (ਜਿਸ ਵਿੱਚ ਗਿੱਲਾ ਅਤੇ ਸੁੱਕਾ ਦੋਵਾ ਤਰ੍ਹਾਂ ਦਾ ਕੂੜਾ ਹੁੰਦਾ ਹੈ) ਨੂੰ ਵੱਖ ਕਰਕੇ ਡੰਪਿਗ ਪਾਇੰਟ ਤਕ ਪਹੁੰਚਾ ਕੇ ਆਉਣ।
ਉਹਨਾਂ ਕਿਹਾ ਕਿ ਮਾਰਕੀਟ ਵਿੱਚ ਪਿਆ ਕੂੜਾ ਉਹ ਤੁਰੰਤ ਸਾਫ ਕਰਵਾ ਦੇਣਗੇ ਅਤੇ ਇਸ ਸੰਬੰਧੀ ਇਹਨਾਂ ਹੋਟਲਾਂ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।