ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133 ਵੇ ਜਨਮ ਦਿਨ ਨੂੰ ਸਮਰਪਿਤ 16 ਵਾ ਮਿਸ਼ਨਰੀ ਸਮਾਗਮ 15 ਨੂੰ

ਬਲਾਚੌਰ - ਡਾਕਟਰ ਬੀ ਆਰ ਅੰਬੇਡਕਰ ਨੋਜਵਾਨ ਸਭਾ ਟੱਪਰੀਆਂ ਖੁਰਦ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133 ਵੇ ਜਨਮ ਦਿਨ ਨੂੰ ਸਮਰਪਿਤ 16 ਵਾਂ ਮਿਸ਼ਨਰੀ ਸਮਾਗਮ 15 ਮਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆ ਨੋਜਵਾਨ ਸਭਾ ਦੇ ਮੈਂਬਰ ਕਮਲ ਟੱਪਰੀਆਂ ਖੁਰਦ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਅਤੇ ਡਾਕਟਰ ਨਛੱਤਰ ਪਾਲ ਹਲਕਾ ਵਿਧਾਇਕ ਨਵਾਂਸ਼ਹਿਰ ਹੋਣਗੇ। ਜੋ ਹਾਜਰ ਬਹੁਜਨ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਵਾਰੇ ਚਾਨਣਾ ਪਾਉਣਗੇ। ਉਹਨਾਂ ਦੱਸਿਆ ਕਿ ਸਮਾਗਮ ਦੇ ਵਿਸ਼ੇਸ਼ ਮਹਿਮਾਨ ਇੰਜੀਨੀਅਰ ਓਮ ਪ੍ਰਕਾਸ਼ ਚੌਪੜਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਸੈਕਟਰ 30 ਚੰਡੀਗੜ੍ਹ ਹੋਣਗੇ ਅਤੇ ਸਮਾਗਮ ਵਿਚ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਆਪਣੀਆ ਅਨਮੋਲ ਰਚਨਾਵਾਂ ਨਾਲ ਸੰਗਤਾਂ ਨੂੰ ਆਪਣੇ ਰਹਿਬਰਾਂ ਦੇ ਇਤਿਹਾਸ ਦੇ ਰੂਬਰੂ ਕਰਵਾਉਣਗੇ। 
ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪਰਸ ਰਾਮ ਸਾਹਦੜਾ ਕਰਨਗੇ। ਸੰਗਤਾਂ ਵਾਸਤੇ ਨੋਜਵਾਨ ਸਭਾ ਵਲੋਂ ਲੰਗਰਾਂ ਦੇ ਵੀ ਅਤੁੱਟ ਪ੍ਰਬੰਧ ਕੀਤੇ ਜਾਣਗੇ। ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਹੈ।