ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦਾ ਵਫਦ ਸਿਹਤ ਮੰਤਰੀ ਨੂੰ ਅੱਜ ਮਿਲੇਗਾ

ਨਵਾਂਸ਼ਹਿਰ - ਅੱਜ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਜਿਲਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ।ਮੀਟਿੰਗ ਦੇ ਸ਼ੁਰੂਆਤ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਬੇਵਕਤੀ ਮੌਤ ਉੱਤੇ ਸ਼ੋਕ ਪ੍ਰਗਟ ਕਰਦਿਆਂ ਇਸਨੂੰ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਘਾਟਾ ਦੱਸਿਆ।

ਮੀਟਿੰਗ ਵਿਚ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਦੀਆਂ ਮੰਗਾਂ ਉੱਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਆਸ਼ਾ ਵਰਕਰਾਂ ਨੂੰ 58 ਸਾਲ ਦੀ ਉਮਰ ਵਿਚ ਸੇਵਾ ਮੁਕਤ ਕਰਨ ਦੀ ਨੀਤੀ ਵਿਰੁੱਧ ਆਸ਼ਾ ਵਰਕਰਾਂ ਵਿਚ ਭਾਰੀ ਰੋਸ ਹੈ।ਆਸ਼ਾ ਵਰਕਰਾਂ ਦੀ ਸੇਵਾ ਮੁਕਤੀ ਦੀ ਉਮਰ 65 ਸਾਲ ਕਰਨ , ਸੇਵਾ ਮੁਕਤੀ ਉੱਤੇ 5 ਲੱਖ ਰੁਪਏ ਦੇਣ ,ਸੇਵਾ ਮੁਕਤੀ ਤੋਂ ਬਾਅਦ 10ਹਜਾਰ ਰੁਪਏ ਪੈਨਸ਼ਨ ਦੇਣ ਅਤੇ ਹੋਰ  ਮੰਗਾਂ ਨੂੰ ਲੈਕੇ  ਜਥੇਬੰਦੀ ਦਾ ਇਕ ਵਫਦ 12 ਮਈ ਨੂੰ ਪੰਜਾਬ ਦੇ ਸਿਹਤ ਮੰਤਰੀ  ਬਲਵੀਰ ਸਿੰਘ ਨੂੰ ਮਿਲੇਗਾ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਸਰਕਾਰ ਨੂੰ ਹਰ ਪਲੇਟ ਫਾਰਮ ਤੇ ਘੇਰਿਆ ਜਾਵੇਗਾ।ਇਸ ਮੀਟਿੰਗ ਵਿਚ ਰਾਜਵਿੰਦਰ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਬਿੰਦਰ ,ਗੀਤਾ ਅਤੇ ਸਰਬਜੀਤ ਕੌਰ ਵੀ ਮੌਜੂਦ ਸਨ।