ਨਿਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਡਾ. ਬਲਜਿੰਦਰ ਕੁਮਾਰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ

ਮਾਹਿਲਪੁਰ - ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਇੱਕ ਮਾਹਿਰ ਸਰਜਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਡਾ. ਬਲਜਿੰਦਰ ਕੁਮਾਰ ਮੈਡੀਕਲ ਅਫਸਰ ਨੂੰ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਅਜਿਹੇ ਮਾਹਰ ਡਾਕਟਰਾਂ ਦੀ ਸਾਡੇ ਸਮਾਜ ਨੂੰ ਵਿਸ਼ੇਸ਼ ਲੋੜ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਉਪਦੇਸ਼ ਨੂੰ ਅਪਣਾਕੇ ਸਮਾਜ ਦੀ ਸੇਵਾ ਕਰ ਰਹੇ ਹਨਲਾਲ l

ਮਾਹਿਲਪੁਰ - ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਇੱਕ ਮਾਹਿਰ ਸਰਜਨ  ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਡਾ. ਬਲਜਿੰਦਰ ਕੁਮਾਰ ਮੈਡੀਕਲ ਅਫਸਰ ਨੂੰ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਅਜਿਹੇ ਮਾਹਰ ਡਾਕਟਰਾਂ ਦੀ ਸਾਡੇ ਸਮਾਜ ਨੂੰ ਵਿਸ਼ੇਸ਼ ਲੋੜ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਉਪਦੇਸ਼ ਨੂੰ ਅਪਣਾਕੇ ਸਮਾਜ ਦੀ ਸੇਵਾ ਕਰ ਰਹੇ ਹਨਲਾਲ l ਉਹਨਾਂ ਅੱਗੇ ਕਿਹਾ ਕਿ ਡਾਕਟਰ ਕੁਮਾਰ ਸਿਰਫ ਆਪਣੀ ਡਿਊਟੀ ਨੂੰ ਹੀ ਸਮਰਪਿਤ ਨਹੀਂ ਹਨ ਸਗੋਂ ਸਮਾਜ ਨੂੰ ਹਰ ਪੱਖੋਂ ਵਿਕਸਿਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ l ਉਹ ਆਪਣੀ ਡਿਊਟੀ ਨੂੰ ਨਿਮਰਤਾ ਅਤੇ ਦਿਆਨਤਦਾਰੀ ਨਾਲ ਨਿਭਾਉਂਦੇ ਹਨ l ਇਸ ਮੌਕੇ ਸੁਰ ਸੰਗਮ ਵਿਦਿਕ ਟਰਸਟ ਦੇ ਪੈਟਰਨ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਉਹਨਾਂ ਦੀਆਂ ਸੇਵਾਵਾਂ ਤੋਂ ਮਰੀਜ਼ ਜਿੱਥੇ ਰਾਜ਼ੀ ਹੋ ਰਹੇ ਹਨ ਉੱਥੇ ਖੁਸ਼ ਵੀ ਹਨ l ਇਸ ਮੌਕੇ ਰਾਜਵਿੰਦਰ ਕੌਰ ਅਤੇ ਹਰਜੋਤ ਕੌਰ ਉਚੇਚੇ ਤੌਰ ਤੇ ਸ਼ਾਮਿਲ ਹੋਏ l ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਪ੍ਰਿੰ. ਮਨਜੀਤ ਕੌਰ, ਚੈਂਚਲ ਸਿੰਘ ਬੈਂਸ, ਰਘਬੀਰ ਸਿੰਘ ਕਲੋਆ ਅਤੇ ਕੁਲਦੀਪ ਕੌਰ ਬੈਂਸ ਨੇ ਕੀਤੀ l ਨਿੱਕੀਆਂ ਕਰੂੰਬਲਾਂ ਪਾਠਕ ਮੰਚ ਦੇ ਪ੍ਰਧਾਨ ਹਰਵੀਰ ਮਾਨ ਨੇ ਸਭ ਦਾ ਧੰਨਵਾਦ ਕੀਤਾ।