
ਪਿੰਡ ਭਾਰਟਾ ਗਣੇਸ਼ਪੁਰ ਦਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
ਮਾਹਿਲਪੁਰ- ਗ੍ਰਾਮ ਪੰਚਾਇਤ, ਸਪੋਰਟਸ ਕਲੱਬ ਭਾਰਟਾ ਗਣੇਸ਼ਪੁਰ,ਐਨ ਆਰ ਆਈ ਵੀਰਾਂ ਅਤੇ ਨੌਜਵਾਨਾਂ ਵੱਲੋਂ ਸਾਂਝੇ ਉੱਦਮ ਨਾਲ ਪੇਂਡੂ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਹਫਤਾ ਭਰ ਚੱਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ ਫੁਟਬਾਲ ਟੀਮਾਂ ਨੇ ਭਾਗ ਲਿਆ ਉਸ ਆਯੋਜਨ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜਾਉਣ ਵਿੱਚ ਸਰਪੰਚ ਰਸ਼ਪਾਲ ਸਿੰਘ ਲਾਲੀ ਅਤੇ ਰਾਮ ਤੀਰਥ ਕੌਰ ਨੇ ਨੌਜਵਾਨਾਂ ਨੂੰ ਸੁਚੱਜੀ ਅਗਵਾਈ ਦਿੱਤੀl ਸੰਤ ਸੰਤੋਖ ਦਾਸ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਦੀ ਨਸੀਹਤ ਦਿੱਤੀ l
ਮਾਹਿਲਪੁਰ- ਗ੍ਰਾਮ ਪੰਚਾਇਤ, ਸਪੋਰਟਸ ਕਲੱਬ ਭਾਰਟਾ ਗਣੇਸ਼ਪੁਰ,ਐਨ ਆਰ ਆਈ ਵੀਰਾਂ ਅਤੇ ਨੌਜਵਾਨਾਂ ਵੱਲੋਂ ਸਾਂਝੇ ਉੱਦਮ ਨਾਲ ਪੇਂਡੂ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਹਫਤਾ ਭਰ ਚੱਲੇ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਇਲਾਕੇ ਦੀਆਂ ਨਾਮਵਰ ਫੁਟਬਾਲ ਟੀਮਾਂ ਨੇ ਭਾਗ ਲਿਆ ਉਸ ਆਯੋਜਨ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜਾਉਣ ਵਿੱਚ ਸਰਪੰਚ ਰਸ਼ਪਾਲ ਸਿੰਘ ਲਾਲੀ ਅਤੇ ਰਾਮ ਤੀਰਥ ਕੌਰ ਨੇ ਨੌਜਵਾਨਾਂ ਨੂੰ ਸੁਚੱਜੀ ਅਗਵਾਈ ਦਿੱਤੀl ਸੰਤ ਸੰਤੋਖ ਦਾਸ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਦੀ ਨਸੀਹਤ ਦਿੱਤੀ l ਮੰਚ ਸੰਚਾਲਕ ਨੌਜਵਾਨ ਸਾਹਿਤਕਾਰ ਜਗਜੀਤ ਸਿੰਘ ਗਣੇਸ਼ਪੁਰ ਅਤੇ ਐਂਕਰ ਸੋਨੂ ਭਾਰਟਾ (ਸੰਜੀਵ ਕੁਮਾਰ) ਨੇ ਟੂਰਨਾਮੈਂਟ ਦੀਆਂ ਝਲਕੀਆਂ ਪੂਰੀ ਦੁਨੀਆਂ ਤੱਕ ਪੁੱਜਦੀਆਂ ਕੀਤੀਆਂl ਫਾਈਨਲ ਮੁਕਾਬਲਾ ਦੇਖਣ ਵਾਲਿਆਂ ਦੀ ਰੌਣਕ ਦੇਖਿਆ ਹੀ ਬਣਦੀ ਸੀ। ਸਰਹਾਲਾ ਖੁਰਦ ਦੀ ਤੇਜ਼ ਤਰਾਰ ਟੀਮ ਨੇ ਪੈਨਲਟੀ ਕਿਕਸ ਨਾਲ ਸਰਹਾਲਾ ਕਲਾਂ ਦੀ ਟੀਮ ਨੂੰ ਪਛਾੜ ਕੇ ਸੰਤ ਬਾਬਾ ਮਹਨ ਦਾਸ ਟਰਾਫੀ ਤੇ ਕਬਜ਼ਾ ਕਰ ਲਿਆl ਨਿੱਕੇ ਬੱਚਿਆਂ ਦਾ ਮੁਕਾਬਲਾ ਪਿੰਡ ਭਾਰਟਾ ਗਣੇਸ਼ਪੁਰ ਨੇ ਮਾਹਿਲਪੁਰ ਦੀ ਟੀਮ ਨੂੰ ਹਰਾ ਕੇ ਜਿੱਤਿਆ l
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਪਿੰਡ ਦੇ ਵਿਕਾਸ ਵਾਸਤੇ 5 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ l ਇਸ ਮੌਕੇ ਓਐਸਡੀ ਚਰਨਜੀਤ ਸਿੰਘ ਚੰਨੀ, ਨੰਬਰਦਾਰ ਤਕਦੀਰ ਸਿੰਘ, ਇੰਦਰਜੀਤ ਸਿੰਘ,ਸਾਬਕਾ ਸਰਪੰਚ ਕੁਲਵਿੰਦਰ ਸਿੰਘ,ਬਾਲ ਸਾਹਿਤ ਲੇਖਕ ਬਲਜਿੰਦਰ ਮਾਨ,ਡਾਕਟਰ ਬਲਵਿੰਦਰ ਸਿੰਘ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏl
ਪਿੰਡ ਦੇ ਸਰਕਾਰੀ ਮਿਡਲ ਅਤੇ ਪ੍ਰਾਈਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆl ਵਿਦਿਆਰਥੀ ਕਲਾਕਾਰਾਂ ਨੂੰ 5 ਹਜਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆl ਫੁਟਬਾਲ ਪ੍ਰੇਮੀ, ਖਿਡਾਰੀ ਅਤੇ ਦਰਸ਼ਕਾਂ ਤੋਂ ਇਲਾਵਾ ਇਸ ਮੌਕੇ ਸਟਾਫ ਮੈਂਬਰ ਸਤਵੀਰ ਕੌਰ, ਪਵਨ ਕੁਮਾਰ, ਮਨਜਿੰਦਰ ਸਿੰਘ, ਰੂਬੀ,ਬੇਅੰਤ ਕੌਰ ਅਤੇ ਰਣਜੀਤ ਕੌਰ ਆਦਿ ਹਾਜ਼ਰ ਸਨ l
