
8 ਮਾਰਚ ਦਾ ਦਿਨ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ |
8 ਮਾਰਚ ਦਾ ਦਿਨ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ | ਜੇ ਇਸ ਦਿਨ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ | 1908 ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਕ ਮਾਰਚ ਕੱਢਿਆ ਅਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ, ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਉਜਰਤ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਵੀ ਰੱਖੀ |
8 ਮਾਰਚ ਦਾ ਦਿਨ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ | ਜੇ ਇਸ ਦਿਨ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ | 1908 ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਕ ਮਾਰਚ ਕੱਢਿਆ ਅਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ, ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਉਜਰਤ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਵੀ ਰੱਖੀ | ਇਸ ਤੋਂ ਠੀਕ ਇਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਇਸ ਦਿਨ ਨੂੰ ਕੌਮੀ ਮਹਿਲਾ ਦਿਵਸ ਵਜੋਂ ਮੰਨਤਾ ਦੇ ਦਿੱਤੀ | ਇਸ ਦਿਨ ਕੌਮਾਂਤਰੀ ਪੱਧਰ ਉੱਪਰ ਮਨਾਉਣ ਦੇ ਵਿਚਾਰ ਇੱਕ ਜਰਮਨ ਮੂਲ ਦੀ ਮਹਿਲਾ ਕਲਾਰਾ ਜਟਕਿਨ ਦੀ ਸੋਚ ਸੀ | ਕਲਾਰਾ ਜਟਕਿਨ ਇੱਕ ਮਾਰਕਸਵਾਦੀ ਵਿਚਾਰਧਾਰਕ, ਕਮਨਿਸਟ ਕਾਰਕੁਨ ਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਮਹਿਲਾ ਸੀ | ਕਲਾਰਾ ਜਟਕਿਨ ਨੇ 1910 ਵਿੱਚ ਕੋਪਨਰੇਗਨ ਵਿਖੇ ਹੋਈ ਕੰਮ ਕਾਜੀ ਮਹਿਲਾਵਾਂ ਦੀ ਇਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇਸ ਦਿਨ ਨੂੰ ਵਿਸ਼ਵ ਪੱਧਰ ਉੱਪਰ ਮਨਾਉਣ ਦਾ ਸੁਝਾ ਦਿੱਤਾ | ਇਸ ਕਾਨਫਰੰਸ ਵਿੱਚ ਉਸ ਸਮੇਂ 17 ਦੇਸ਼ਾਂ ਦੀਆਂ ਤਕਰੀਬਨ 100 ਔਰਤਾਂ ਹਾਜ਼ਰ ਸਨ | ਉਹਨਾਂ ਸਭ ਨੇ ਇਸ ਮਤੇ ਦੀ ਤਾਰੀਫ ਕੀਤੀ | ਸਭ ਤੋਂ ਪਹਿਲਾਂ 1911 ਵਿੱਚ ਕੌਮਾਂਤਰੀ ਮਹਿਲਾ ਦਿਵਸ ਜਰਮਨੀ, ਡੈਨਮਾਰਕ, ਆਸਟਰੀਆ ਅਤੇ ਸਵਿਟਜ਼ਰਲੈੰਡ ਵਿੱਚ ਮਨਾਇਆ ਗਿਆ |1975 ਵਿੱਚ ਇਸ ਨੂੰ ਮਾਨਤਾ ਦਿੱਤੀ ਗਈ ਤੇ ਇੱਕ ਥੀਮ ਦੇ ਤੌਰ ਤੇ ਇਸ ਨੂੰ ਮਨਾਇਆ ਗਿਆ | ਕਈ ਦੇਸ਼ਾਂ ਵਿੱਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ | ਰੂਸ ਅਤੇ ਕਈ ਹੋਰ ਦੇਸ਼ਾਂ ਵਿੱਚ ਮਾਰਦ ਅਤੇ ਔਰਤਾਂ ਇਸ ਦਿਨ ਇੱਕ ਦੂਜੇ ਨੂੰ ਫੁੱਲ ਭੇਂਟ ਕਰਦੇ ਹਨ | 2024 ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਥੀਮ ਹੈ "ਇਨਵੈਸਟ ਇਨ ਵੁਮਨ ਐਕਸਲਰੇਟ ਪ੍ਰੋਗਰਾਮ"
ਮਨੁੱਖ ਪਰਮਾਤਮਾ ਦੀ ਸਭ ਤੋਂ ਸੁੰਦਰ ਕਲਾਕ੍ਰਿਤੀ ਹੈ ਚੰਗੇ ਮਨੁੱਖਾਂ ਦਾ ਸਮੂਹ ਇੱਕ ਵਧੀਆ ਸਮਾਜ ਦਾ ਸਿਰਜਨ ਕਰਦਾ ਹੈ | ਇਸਤਰੀ ਤੇ ਪੁਰਸ਼ ਸਮਾਜ ਦੇ ਮਹੱਤਵਪੂਰਨ ਅੰਗ ਹਨ | ਇਹ ਦੋਵੇਂ ਗ੍ਰਹਿਸਥੀ ਰੂਪੀ ਗੱਡੀ ਦੇ ਦੋ ਪਈਏ ਹਨ | ਇਕ ਦੇ ਜਾਣ ਨਾਲ ਦੂਸਰਾ ਬੇਕਾਰ ਹੋ ਜਾਂਦਾ ਹੈ | ਅਜੋਕੇ ਸਮੇਂ ਵਿੱਚ ਦੋਹਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ | ਅੱਜ ਦੀ ਨਾਰੀ ਹਰ ਖੇਤਰ ਵਿੱਚ ਮਰਦ ਨਾਲ ਕਦਮ ਨਾਲ ਕਦਮ ਮਿਲਾ ਕੇ ਚਲ ਰਹੀ ਹੈ | ਨਾਰੀ ਦਾ ਸਨਮਾਨ ਇੱਕ ਵਿਕਸਿਤ ਤੇ ਜਾਗਰੂਕ ਸਮਾਜ ਦੀ ਨਿਸ਼ਾਨੀ ਹੈ | ਗੁਰੂ ਨਾਨਕ ਦੇਵ ਜੀ ਨੇ ਠੀਕ ਆਖਿਆ ਹੈ
"ਸੋ ਕਿਉ ਮੰਦਾ ਆਖੀਏ ਜਿਤ ਜੰਗੇ ਰਾਜਾਨ" |
ਪਰਿਵਾਰ ਵਿੱਚ ਔਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ | ਨਾਰੀ ਮਾਂ ਦੇ ਰੂਪ ਵਿੱਚ ਆਪਣੇ ਬੱਚਿਆਂ ਨੂੰ ਪਾਲਣਾ ਦਿੰਦੀ ਹੈ, ਪਤਨੀ ਦੇ ਰੂਪ ਵਿੱਚ ਪੂਰੇ ਪਰਿਵਾਰ ਤੇ ਘਰ ਨੂੰ ਸੰਭਾਲਦੀ ਹੈ ਤੇ ਧੀ ਦੇ ਰੂਪ ਵਿੱਚ ਘਰ ਦੇ ਕੰਮਾਂ ਕਾਰਾਂ ਵਿੱਚ ਹੱਥ ਵਡਾਉਂਦੀ ਹੈ । ਅਸੀਂ ਆਪਣੇ ਦੇਸ਼ ਭਾਰਤ ਵਿੱਚ ਔਰਤਾਂ
ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਅੱਜ ਤਸਵੀਰ ਬੀਤੇ ਸਮੇਂ ਤੋਂ ਬਿਲਕੁਲ ਵੱਖਰੀ ਹੈ। ਪੁਰਾਤਨ ਸਮੇਂ ਵਿੱਚ ਇਸਤਰੀ ਵਰਗ ਦੀ ਹਾਲਤ ਬਹੁਤ ਤਰਸ ਯੋਗ ਸੀ। ਬਹੁਤ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਜਿਵੇਂ ਸਤੀ ਪ੍ਰਥਾ, ਬਾਲ ਵਿਆਹ, ਬਹੁ ਪਤਨੀ ਪ੍ਰਥਾ, ਬਚਪਨ ਵਿੱਚ ਲੜਕੀ ਦੀ ਹੱਤਿਆ ਆਦਿ ਪ੍ਰਚੱਲਿਤ ਸਨ | ਸਮੇਂ ਸਮੇਂ ਤੇ ਸੰਤਾਂ ਮਹਾਤਮਾ ਅਤੇ ਸਮਾਜਿਕ ਸੁਧਾਰਕਾਂ ਨੇ ਇਹਨਾਂ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ | ਕੁਝ ਕਾਨੂੰਨ ਬਣਾਏ ਗਏ | ਅੱਜ ਸਾਨੂੰ ਮਾਣ ਹੈ ਕਿ ਭਾਰਤ ਵਿੱਚ ਮਹਿਲਾਵਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੱਕ ਦੇ ਅਹੁਦੇ ਤੱਕ ਪਹੁੰਚੀਆਂ ਹਨ | ਵਿਗਿਆਨ, ਨਿਆਪਾਲਿਕਾ, ਸੁਰੱਖਿਆ ਸਿੱਖਿਆ ਅੱਜ ਦੀ ਔਰਤ ਨੇ ਹਰ ਖੇਤਰ ਵਿੱਚ ਆਪਣੀ ਹੋਂਦ ਸਥਾਪਿਤ ਕੀਤੀ ਹੈ | ਭਾਵੇਂ ਅੱਜ ਦੇਸ਼ ਵਿੱਚ ਮਹਿਲਾਵਾਂ ਨੂੰ ਹਰ ਤਰਹਾਂ ਦੀ ਆਜ਼ਾਦੀ ਤੇ ਹੱਕ ਹਾਸਿਲ ਹਨ ਪਰ ਅਜੇ ਵੀ ਬਹੁਤ ਸੁਧਾਰ ਦੀ ਲੋੜ ਹੈ | ਔਰਤਾਂ ਪ੍ਰਤੀ ਨਜ਼ਰਿਆ ਬਦਲਣ ਦੀ ਜਰੂਰਤ ਹੈ | ਅੱਜ ਵੀ ਔਰਤਾਂ ਵੱਖ-ਵੱਖ ਤਰਹਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਚਾਹੇ ਉਹ ਪਰਿਵਾਰਿਕ ਚੌਗਿਰਦਾ ਹੋਵੇ, ਚਾਹੇ ਉਹਨਾਂ ਦੇ ਕੰਮ ਕਰਨ ਦੀ ਥਾਂ ਹੋਵੇ ਜਾਂ ਰੋਜਾਨਾ ਜੀਵਨ ਅਜੇ ਵੀ ਅਨੇਕਾਂ ਦਸਵਾਰੀਆਂ ਚੁਨੌਤੀਆਂ ਉਹਨਾਂ ਨੂੰ ਦਰਪੇਸ਼ ਹਨ | ਇਸ ਲਈ ਉਹਨਾਂ ਦਾ ਪੜੇ ਲਿਖੇ ਅਤੇ ਆਰਥਿਕ ਤੌਰ ਤੇ ਮਜਬੂਤ ਹੋਣਾ ਜਰੂਰੀ ਹੈ | ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਾ ਅੱਜ ਦੇ ਸਮੇਂ ਦੀ ਪ੍ਰਮੁੱਖ ਲੋੜ ਹੈ |
