
ਗਰਮੀ ਤੇ ਰੁੱਖ
ਮੌਸਮ ਗਰਮੀ ਦਾ ਚਾਲ ਰਿਹਾ ਹੈ ਤੇ ਹਰ ਇਨਸਾਨ ਤੇ ਜੀਵ ਜੰਤੂ ਭਿਆਨਕ ਗਰਮੀ ਦੀ ਮਾਰ ਤੋਂ ਪ੍ਰੇਸ਼ਾਨ ਹੈ| ਆਪਾਂ ਹੀਟਵੇਵ ਜਾਂ ਗਰਮ ਲੂਅ ਦੀ ਗੱਲ ਕਰਦੇ ਹਾਂ | ਭਾਰਤੀ ਮੌਸਮ ਵਿਭਾਗ ਨੇ ਦੇਸ਼ ਭਰ ਦੇ ਕਾਫੀ ਸੂਬਿਆਂ ਵਿਚ ਗਰਮ ਲੂ ਦੀ ਚਿਤਾਵਨੀ ਜਾਰੀ ਕੀਤੀ ਹੈ| ਲੂ ਦਾ ਸਾਦੇ ਸ਼ਬਦਾਂ ਵਿਚ ਮਤਲਬ ਹੈ ਔਸਤ ਤਾਪਮਾਨ ਦਾ ਬਹੁਤ ਜ਼ਿਆਦਾ ਵੱਧਣਾ| ਇਹ ਵਾਧਾ ਅਕਸਰ ਮਈ ਜੂਨ ਦੇ ਮਹੀਨਿਆਂ ਵਿਚ ਵੇਖਣ ਨੂੰ ਮਿਲਦਾ ਹੈ | ਪਰ ਕਈ ਵਾਰ ਜੁਲਾਈ ਮਹੀਨੇ ਵਿਚ ਵੀ ਲੂ ਦਾ ਪ੍ਰਕੋਪ ਜਾਰੀ ਰਹਿੰਦਾ ਹੈ|
ਮੌਸਮ ਗਰਮੀ ਦਾ ਚਾਲ ਰਿਹਾ ਹੈ ਤੇ ਹਰ ਇਨਸਾਨ ਤੇ ਜੀਵ ਜੰਤੂ ਭਿਆਨਕ ਗਰਮੀ ਦੀ ਮਾਰ ਤੋਂ ਪ੍ਰੇਸ਼ਾਨ ਹੈ| ਆਪਾਂ ਹੀਟਵੇਵ ਜਾਂ ਗਰਮ ਲੂਅ ਦੀ ਗੱਲ ਕਰਦੇ ਹਾਂ | ਭਾਰਤੀ ਮੌਸਮ ਵਿਭਾਗ ਨੇ ਦੇਸ਼ ਭਰ ਦੇ ਕਾਫੀ ਸੂਬਿਆਂ ਵਿਚ ਗਰਮ ਲੂ ਦੀ ਚਿਤਾਵਨੀ ਜਾਰੀ ਕੀਤੀ ਹੈ| ਲੂ ਦਾ ਸਾਦੇ ਸ਼ਬਦਾਂ ਵਿਚ ਮਤਲਬ ਹੈ ਔਸਤ ਤਾਪਮਾਨ ਦਾ ਬਹੁਤ ਜ਼ਿਆਦਾ ਵੱਧਣਾ| ਇਹ ਵਾਧਾ ਅਕਸਰ ਮਈ ਜੂਨ ਦੇ ਮਹੀਨਿਆਂ ਵਿਚ ਵੇਖਣ ਨੂੰ ਮਿਲਦਾ ਹੈ | ਪਰ ਕਈ ਵਾਰ ਜੁਲਾਈ ਮਹੀਨੇ ਵਿਚ ਵੀ ਲੂ ਦਾ ਪ੍ਰਕੋਪ ਜਾਰੀ ਰਹਿੰਦਾ ਹੈ| ਇਸ ਦਾ ਅਸਰ ਹਰ ਇਲਾਕੇ ਵਿਚ ਵੱਖੋ ਵੱਖਰਾ ਹੋ ਸਕਦਾ ਹੈ| ਮੌਸਮ ਵਿਭਾਗ ਮੁਤਾਬਿਕ ਜਦੋਂ ਮੈਦਾਨੀ ਇਲਾਕਿਆਂ ਦਾ ਤਾਪਮਾਨ ੪੦ ਡਿਗਰੀ ਸੈਲਸੀਅਸ ਤੋਂ ਉਪਰ ਚਲਾ ਜਾਵੇ ਤਾਂ ਲੂ ਚਾਲਾਂ ਲੱਗ ਪੈਂਦੀ ਹੈ ਤੇ ਪਹਾੜੀ ਖੇਤਰਾਂ ਵਿਚ ੩੦ ਡਿਗਰੀ ਸੈਲਸੀਅਸ ਤਾਪਮਾਨ ਤੇ ਵੀ ਲੂ ਚੱਲਣ ਲੱਗ ਪੈਂਦੀ ਹੈ| ਅੱਜ ਕੱਲ ਭਾਰਤ ਦੇ ਕਈ ਰਾਜਾਂ ਵਿਚ ਦਿਨ ਦਾ ਤਾਪਮਾਨ ੪੫ ਡਿਗਰੀ ਤੋਂ ਵੱਧ ਸੁਨਣ ਨੂੰ ਮਿਲਦਾ ਹੈ, ਜੋਕਿ ਭਾਰਤੀ ਮੌਸਮ ਵਿਭਾਗ ਵਲੋਂ ਖਤਰਨਾਕ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ ਹੈ| ਇਸ ਦਾ ਅਸਰ ਮਨੁਖਾਂ, ਜੀਵ ਜੰਤੂਆਂ ਤੇ ਵਾਤਾਵਰਣ ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ | ਅਜਿਹਾ ਗਰਮ ਮੌਸਮ, ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬਿਮਾਰ ਲੋਕਾਂ ਲਾਇ ਘਾਤਕ ਹੋ ਸਕਦਾ ਹੈ| ਇਸ ਮੌਸਮ ਨਾਲ ਸੋਕਾ, ਜੰਗਲਾਂ ਵਿਚ ਅੱਗ ਆਦਿ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ|
ਇਸ ਭਿਆਨਕ ਮੋਸਮੀ ਤਬਦੀਲੀ ਦੀ ਮਾਰ ਵੀ ਸ਼ਾਇਦ ਇਨਸਾਨ ਹੀ ਝੱਲ ਰਿਹਾ ਹੈ | ਰੋਜ਼ਾਨਾ ਇਸ ਤਰਾਂ ਦੀਆਂ ਖ਼ਬਰਾਂ ਸੁਨਣ ਨੂੰ ਮਿਲ ਰਹੀਆਂ ਹਨ ਕਿ ਇਸ ਰਾਜ ਵਿਚ ਹੀਟ ਵੇਵ ਨਾਲ ਇੰਨੀਆਂ ਮੌਤਾਂ ਹੋ ਗਈਆਂ ਹਨ ਜਾਂ ਇਸ ਇਲਾਕੇ ਵਿਚ ਜੰਗਲ ਦੀ ਅੱਗ ਬੇਕਾਬੂ ਹੋ ਕੇ ਇਨਸਾਨੀ ਬਸਤੀਆਂ ਵਲ ਵੱਧ ਰਹੀ ਹੈ| ਸੋਕਾ ਜਾਂ ਦਿਨੋਂ ਦਿਨ ਤਾਪਮਾਨ ਦਾ ਵਾਧਾ ਇਨਸਾਨੀ ਗ਼ਲਤੀਆਂ ਦਾ ਨਤੀਜਾ ਹੈ| ਕੁਦਰਤੀ ਸੰਤੁਲਣ ਨੂੰ ਬਰਕਰਾਰ ਰੱਖਣ ਲਈ ਰੁੱਖ ਬਹੁਤ ਜ਼ਰੂਰੀ ਹਨ| ਪਰ ਮਨੁੱਖ ਸਮਾਜ਼ ਤੇ ਵਾਤਾਵਰਣ ਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਦੇਖੇ ਸਮਝੇ ਬਗੈਰ ਰੁੱਖਾਂ ਤੇ ਜੰਗਲਾਂ ਦੀ ਅੰਨੇਵਾਹ ਕਟਾਈ ਕਰ ਰਿਹਾ ਹੈ| ਸੜਕਾਂ ਨੂੰ ਚੌੜੀਆਂ ਕਰਨ ਤੇ ਪੁਲਾਂ ਦੇ ਨਿਰਮਾਣ ਦੀ ਹੋੜ ਵਿਚ ਦਰਖ਼ਤ ਵੱਡੀ ਪੱਧਰ ਤੇ ਕੱਟੇ ਜਾ ਰਹੇ ਹਨ| ਪਿੰਡਾਂ ਦੀਆਂ ਫਿਰਨੀਆਂ, ਨਹਿਰਾਂ ਨਾਲਿਆਂ ਦੇ ਕਿਨਾਰਿਆਂ ਦਾ ਸ਼ਿੰਗਾਰ ਛਾਂਦਾਰ ਰੁੱਖ ਲਗਾਤਾਰ ਗਾਇਬ ਹੋ ਰਹੇ ਹਨ|
ਵਧਦੀ ਅਬਾਦੀ ਤੇ ਮਨੁੱਖ ਦੀਆਂ ਬੇਲੋੜੀਆਂ ਖਾਹਸ਼ਾਂ ਨੇ ਵਾਤਾਵਰਣ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ਹਰਿਆਲੇ ਖੇਤਾਂ ਤੇ ਜੰਗਲਾਂ ਦੀ ਕਟਾਈ ਕਰਕੇ ਉਸਾਰੀਆਂ ਬਹੁਮੰਜ਼ਿਲਾ ਇਮਾਰਤਾਂ, ਮਲਟੀਪਲੈਕਸ ਤੇ ਉਧਯੋਗਿਕ ਇਕਾਈਆਂ ਨੇ ਕੁਦਰਤੀ ਸੰਤੁਲਣ ਵਿਗਾੜ ਕੇ ਰੱਖ ਦਿੱਤਾ ਹੈ| ਅੱਜ ਹਰ ਇਨਸਾਨ ਇਕ ਤੋਂ ਵੱਧ ਘਰਾਂ ਦਾ ਮਾਲਕ ਹੋਣਾ ਲੋਚਦਾ ਹੈ ਇਹ ਇਕ ਵੱਡੇ ਸਮਾਜਿਕ ਰੁਤਬੇ ਦੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ| ਜੰਗਲਾਂ ਤੇ ਦਰਖ਼ਤਾਂ ਦੀ ਕਟਾਈ ਇਨਸਾਨ ਦੀ - ਭੁੱਖ ਦਾ ਨਤੀਜਾ ਹੈ| ਜੰਗਲੀ ਜੀਵ ਮਰ ਰਹੇ ਹਨ, ਉਨਾਂ ਦੇ ਕੁਦਰਤੀ ਆਵਾਸ ਉੱਜੜ ਰਹੇ ਹਨ, ਅਸਲ ਬਨਸਪਤੀ ਅਤੇ ਜੀਵ ਜੰਤੂ ਖਤਮ ਹੋ ਰਹੇ ਹਨ| ਵਾਤਾਵਰਣ ਵਿਚ ਘਾਤਕ ਤਬਦੀਲੀਆਂ ਹੋ ਰਹੀਆਂ ਹਨ ਅਤੇ ਮਨੁੱਖੀ ਜੀਵਨ ਪ੍ਰੇਸ਼ਾਨ ਹੋ ਰਿਹਾ ਹੈ | ਵਰਤਮਾਨ ਸਮੇਂ ਦੀ ਇਹ ਮੰਗ ਹੈ ਕਿ ਅਸੀਂ ਇਸ ਧਰਤੀ ਨੂੰ ਇਨਸਾਨਾਂ ਤੇ ਜੀਵ ਜੰਤੂਆਂ ਦੇ ਜੀਵਨ ਦੇ ਅਨੁਕੂਲ ਰੱਖਣ ਲਈ ਰੁੱਖਾਂ ਨੂੰ ਬਚਾਈਏ| ਰੁੱਖ ਸਿਰਫ ਅਖਬਾਰਾਂ ਵਿਚ ਫੋਟੋ ਛਪਵਾਨ ਲਈ ਨਹੀਂ ਲਾਗਵਾਈਏ ਸਗੋਂ ਉਨਾਂ ਦੀ ਲੰਬੇ ਸਮੇਂ ਤੱਕ ਸੰਭਾਲ ਦਾ ਪ੍ਰਬੰਧ ਵੀ ਕਰੀਏ| ਜੰਗਲਾਂ ਦੀ ਕਟਾਈ ਅਤਾਵਾਰਾਂ ਨੂੰ ਤੇਜ਼ੀ ਨਾਲ ਤਬਾਹੀ ਵੱਲ ਲਿਜਾ ਰਹੀ ਹੈ| ਪਿਛਲੀ ਸਦੀ ਵਿਚ ਧਰਤੀ ਹਰੇ ਭਰੇ ਜੰਗਲਾਂ ਨਾਲ ਢਕੀ ਹੋਈ ਸੀ, ਪਰ ਮੌਜੂਦਾ ਸਮੇ ਵਿਚ 80% ਤੱਕ ਜੰਗਲਾਂ ਨੂੰ ਕੱਟ ਕੇ ਖਤਮ ਕਰ ਦਿੱਤਾ ਗਿਆ ਹੈ| ਕਾਗਜ਼ ਦੀ ਲੋੜ ਨੂੰ ਪੂਰਾ ਕਰਨ ਲਈ ਸਾਨੂ ਪੁਰਾਣੀਆਂ ਚੀਜਾਂ ਨੂੰ ਰੀਸਾਈਕਲ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ| ਇਸ ਨਾਲ ਨਵੇਂ ਰੁੱਖਾਂ ਦੀ ਕਟਾਈ ਰੁਕੇਗੀ | ਹਰ ਮਨੁੱਖ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿਚ ਵੱਧ ਤੋਂ ਵੱਧ ਰੁੱਖ ਲਾਵੇ ਤੇ ਉਨਾਂ ਦੀ ਦੇਖਭਾਲ ਕਰੇ|
