ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ " ਵਿਕਸਿਤ ਭਾਰਤ " ਦਾ ਨਾਹਰਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਦੇ ਰਹੇ ਹਨ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੇ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕੀਤਾ ਹੈ। ਪਰ ਜਦੋਂ ਗੱਲ ਕੁਦਰਤੀ ਆਫਤਾਂ ਤੇ ਮਨੁੱਖੀ ਅਣਗਿਹਲੀ ਕਾਰਨ ਵਾਪਰੇ ਹਾਦਸਿਆਂ ਦੀ, ਤੇ ਉਹਨਾਂ ਨਾਲ ਨਿਪਟਣ ਦੇ ਪ੍ਰਬੰਧਾਂ ਦੀ ਆਉਂਦੀ ਹੈ ਤਾਂ ਇਹ ਨਾਰਾ ਅਰਥਹੀਣ ਲੱਗਣ ਲੱਗ ਜਾਂਦਾ ਹੈ। ਸਾਡੇ ਦੇਸ਼ ਨੂੰ ਹਰ ਸਾਲ ਹੜ ਸਮੁੰਦਰੀ ਤੂਫਾਨਾ ਤੇ ਹੋਰ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਇਹਨਾਂ ਬਿਪਤਾਵਾਂ ਤੇ ਅਗਾਉਂ ਕੀਤੇ ਪ੍ਰਬੰਧ ਨਾ ਕਾਫੀ ਸਾਬਿਤ ਹੁੰਦੇ ਹਨ ਤੇ ਨਤੀਜਾ ਹੁੰਦਾ ਹੈ ਸੈਂਕੜੇ ਕੀਮਤੀ ਜਾਨਾਂ ਦਾ ਨੁਕਸਾਨ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੇ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਕੀਤਾ ਹੈ। ਪਰ ਜਦੋਂ ਗੱਲ ਕੁਦਰਤੀ ਆਫਤਾਂ ਤੇ ਮਨੁੱਖੀ ਅਣਗਿਹਲੀ ਕਾਰਨ ਵਾਪਰੇ ਹਾਦਸਿਆਂ ਦੀ, ਤੇ ਉਹਨਾਂ ਨਾਲ ਨਿਪਟਣ ਦੇ ਪ੍ਰਬੰਧਾਂ ਦੀ ਆਉਂਦੀ ਹੈ ਤਾਂ ਇਹ ਨਾਰਾ ਅਰਥਹੀਣ ਲੱਗਣ ਲੱਗ ਜਾਂਦਾ ਹੈ। ਸਾਡੇ ਦੇਸ਼ ਨੂੰ ਹਰ ਸਾਲ ਹੜ ਸਮੁੰਦਰੀ ਤੂਫਾਨਾ ਤੇ ਹੋਰ ਕਈ ਤਰ੍ਹਾਂ ਦੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਇਹਨਾਂ ਬਿਪਤਾਵਾਂ ਤੇ ਅਗਾਉਂ ਕੀਤੇ ਪ੍ਰਬੰਧ ਨਾ ਕਾਫੀ ਸਾਬਿਤ ਹੁੰਦੇ ਹਨ ਤੇ ਨਤੀਜਾ ਹੁੰਦਾ ਹੈ ਸੈਂਕੜੇ ਕੀਮਤੀ ਜਾਨਾਂ ਦਾ ਨੁਕਸਾਨ।
ਜੇ ਅਸੀਂ ਗੱਲ ਮਨੁੱਖੀ ਅਣਗਿਹਲੀ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਦੀ ਕਰੀਏ ਤਾਂ ਸ਼ਾਇਦ ਸਾਡਾ ਦੇਸ਼ ਇਸ ਪੱਖੋਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਵੱਡੇ ਵੱਡੇ ਰੇਲ ਹਾਦਸੇ ਅਕਸਰ ਇਨਸਾਨੀ ਗਲਤੀ ਦਾ ਨਤੀਜਾ ਹੁੰਦੇ ਹਨ। ਇਹ ਮਨੁੱਖੀ ਅਣਗਿਹਲੀਆਂ ਅਨੇਕਾਂ ਪਰਿਵਾਰਾਂ ਨੂੰ ਕਦੇ ਨਾ ਪੂਰੇ ਹੋਣ ਵਾਲੇ ਘਾਟੇ ਦੇ ਜਾਂਦੀਆਂ ਹਨ।
ਮੇਰਾ ਮੁਖ ਉਦੇਸ਼ ਆਪਣੇ ਪਾਠਕਾਂ ਦਾ ਧਿਆਨ ਉੱਤਰ ਪ੍ਰਦੇਸ਼ ਦੇ ਹੱਥਰਸ ਸ਼ਹਿਰ ਦੇ ਨਜ਼ਦੀਕ ਵਾਪਰੀ ਇੱਕ ਬਹੁਤ ਦੁੱਖਦਾਈ ਘਟਨਾ ਵੱਲ ਦੀਵਾਣਾ ਹੈ। ਇਸ ਭਗਦੜ ਦੀ ਘਟਨਾ ਵਿੱਚ ਖਬਰਾਂ ਮੁਤਾਬਿਕ ਹੁਣ ਤੱਕ 121 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਜਿਨਾਂ ਵਿੱਚ ਜਿਆਦਾਤਰ ਔਰਤਾਂ ਤੇ ਬੱਚੇ ਹਨ। ਇਸ ਜਿਲੇ ਦੇ ਸਿਕੰਦਸੁਰਾਓ ਇਲਾਕੇ ਵਿੱਚ ਆਯੋਜਿਤ ਸਤਸੰਗ ਉਪਰਾਂਤ ਪਰਮ ਪ੍ਰਚਾਰਕ ਬਾਬਾ ਨਰਾਇਣ ਸਰਕਾਰ ਹਰੀ ਦੀ ਚਰਨ ਧੂੜ ਲੈਣ ਲਈ ਬੇਕਾਬੂ ਹੋਈ ਭੀੜ ਵਿੱਚ ਮਚੀ ਭਗਦਰ ਨੇ 100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਮੈਂ ਕਿਸੇ ਦੀ ਧਾਰਮਿਕ ਆਸਥਾ ਤੇ ਸਵਾਲ ਨਹੀਂ ਚੁੱਕਦਾ, ਪਰ ਇਹ ਗੱਲ ਅੱਜ ਦੇ  ਵਿਗਿਆਨਿਕ ਯੁਗ ਵਿੱਚ ਕਿੰਨੀ ਹਾਸੋ ਹੀਣੀ ਜਾਪਦੀ ਹੈ ਕਿ ਇਕ ਆਮ ਇਨਸਾਨ ਦੂਜੇ ਆਮ ਇਨਸਾਨ ਦੇ ਪੈਰ ਦੀ ਮਿੱਟੀ ਪ੍ਰਾਪਤ ਕਰਨ ਲਈ ਆਪਣੇ ਤੇ ਦੂਜਿਆਂ ਦੀ ਜਾਨ ਨਾਲ ਖੇਡ ਰਿਹਾ ਹੈ। ਬਾਬਾ ਨਰਾਇਣ ਸਰਕਾਰ ਹਰੀ ਜੋ ਆਪਣੇ ਸ਼ਰਧਾਲੂਆਂ ਵਿੱਚ ਭੋਲੇ ਬਾਬਾ ਦੇ ਨਾਂ ਨਾਲ ਵੀ ਪ੍ਰਸਿੱਧ ਹੈ, ਬਾਬਾ ਬਣਨ ਤੋਂ ਪਹਿਲਾਂ ਉਹ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਖੁਫੀਆ ਵਿਭਾਗ ਵਿੱਚ ਕੰਮ ਕਰਦਾ ਸੀ। ਬਾਅਦ ਵਿੱਚ ਨੌਕਰੀ ਛੱਡ ਕੇ ਕਥਾ ਵਾਚਕ ਬਣ ਗਿਆ। ਅੱਜ ਉੱਤਰ ਪ੍ਰਦੇਸ਼  ਅਤੇ ਇਸ ਦੇ ਨਾਲ ਲੱਗਦੇ ਰਾਜਾਂ ਵਿੱਚ ਇਸ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ਵਿੱਚ ਹੈ। ਅਤ ਦੀ ਗਰਮੀ, ਉਮਸ, ਲੋਕਾਂ ਦੀ ਹੱਦੋਂ ਵੱਧ ਭੀੜ ਅਤੇ ਆਯੋਜਕਾਂ ਦੇ ਨਾਂ ਕਾਫੀ ਪ੍ਰਬੰਧ ਇਸ ਦਿਲ ਨੂੰ ਦਹਿਲਾ ਦੇਣ ਵਾਲੀ ਦੁਰਘਟਨਾ ਦੇ ਕਾਰਨ ਮੱਚ ਜਾ ਰਹੇ ਹਨ। ਪਰ ਸਭ ਤੋਂ ਵੱਡਾ ਕਾਰਨ ਸਾਡੀ ਅਨਪੜਤਾ ਅਤੇ ਅੰਧ ਵਿਸ਼ਵਾਸ ਹੈ। ਜੇ ਆਜ਼ਾਦੀ ਤੋਂ ਬਾਅਦ ਵਾਪਰੇ ਇਸ ਤਰਹਾਂ ਦੇ ਹਾਦਸਿਆਂ ਦੀ ਗੱਲ ਕਰੀਏ ਤਾਂ 3 ਫਰਵਰੀ 1954 ਨੂੰ ਪ੍ਰਯਾਗਰਾਜ ਵਿਖੇ ਕੁੰਬ ਦੇ ਮੇਲੇ ਦੌਰਾਨ ਮਚੀ  ਭਗਦੜ ਵਿੱਚ 800 ਦੇ ਕਰੀਬ ਲੋਕਾਂ ਦੀ ਮੌਤ ਹੋਈ। ਇਸੇ ਤਰ੍ਹਾਂ ਨਵੰਬਰ 1994 ਵਿੱਚ ਨਾਗਪੁਰ ਵਿਖੇ ਭਗਦੜ ਕਾਰਨ 114 ਮੌਤਾਂ ਹੋਈਆਂ। ਜਨਵਰੀ 1999 ਵਿੱਚ ਕੇਰਲ ਦੇ ਸਬ੍ਰੀਮਾਲਾ ਮੰਦਰ ਵਿੱਚ ਬੇਕਾਬੂ ਪੀੜ ਕਾਰਨ 53 ਲੋਕਾਂ ਨੇ ਆਪਣੀ ਜਾਨ ਗਵਾਈ। 13 ਅਕਤੂਬਰ 2013 ਨੂੰ ਹਿੰਦੂ ਪਰਵ ਨਵਰਾਤਰਿਆਂ ਦੌਰਾਨ ਮੱਧ ਪ੍ਰਦੇਸ਼ ਦੇ ਦੱਤਿਆ ਜਿਲੇ ਵਿੱਚ ਰਤਨਗੜ੍ਹ ਸਾਲਾ ਮੰਦਰ ਤੇ ਪੁਲ ਉੱਪਰ ਮਚੀ ਭਗਦੜ ਵਿੱਚ 115 ਲੋਕ ਮਾਰੇ ਗਏ। ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਅਨੇਕਾਂ ਹੀ ਪਿਛਲੇ ਦਹਾਕਿਆਂ ਵਿੱਚ ਵਾਪਰ ਚੁੱਕੀਆਂ ਹਨ। ਪਰ ਹਰ ਦੁਖਾਂਤ ਤੋਂ ਬਾਅਦ ਟੀ.ਵੀ. ਸਕਰੀਨ ਉੱਪਰ ਰੌਂਦੇ ਵਿਲਕਦੇ  ਪਰਿਵਾਰ ਵੇਖਣ ਨੂੰ ਮਿਲਦੇ ਹਨ ਤੇ ਸੁਣਨ ਨੂੰ ਮਿਲਦੇ ਹਨ ਰਾਜਨੀਤਿਕ ਲੋਕਾਂ ਦੇ ਬਿਆਨ ਕੁਝ ਮੁਆਵਜੇ ਤੇ ਮੁਆਵਜੇ ਦੇ ਅਤੇ ਕੁਝ  ਜਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਦੇ। ਜਿੱਥੇ ਅਸੀਂ ਸਰਕਾਰੀ ਤੰਤਰ ਨੂੰ ਲੋੜੀਦੇ ਪ੍ਰਬੰਧਾਂ ਅਤੇ ਉਚਤ ਸਾਵਧਾਨੀਆਂ ਨਾ ਵਰਤਣ ਲਈ ਜਿੰਮੇਦਾਰ ਮੰਨਦੇ ਹਾਂ, ਉਥੇ ਸਾਨੂੰ ਆਪਣੇ ਬੇਸਬਰੀ ਪ੍ਰਵਿਰਤੀ  ਅਤੇ ਭੇਡ ਚਾਲ ਵਾਲੀ ਆਦਤ ਨੂੰ ਵੀ ਵਿਚਾਰਣਾ ਪਵੇਗਾ। ਕਿ ਅੱਜ ਜਮਾਨਾ ਕਿੱਥੇ ਪਹੁੰਚ ਗਿਆ ਹੈ ਅਸੀਂ ਅਜੇ ਵੀ ਝਾੜ-ਫੂਕ, ਕਰਾਮਾਤੀ ਪਾਣੀ ਤੇ ਬਾਬਿਆਂ ਦੇ ਮਾਇਆ ਜਾਲ ਵਿੱਚ ਉਲਝੇ ਹੋਏ ਹਾਂ।  ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਵਕਤ ਅਤੇ ਜਿੰਦਗੀ ਦੀ ਕੀਮਤ ਨੂੰ ਸਮਝੀਏ। ਸਾਡੇ ਦੁੱਖਾਂ ਤਕਲੀਫ ਦਾ ਹੱਲ ਸਾਡੀ ਮਿਹਨਤ, ਆਤਮ ਵਿਸ਼ਵਾਸ, ਵਿਗਿਆਨਕ ਸੋਚ ਅਤੇ ਉਸ ਅਕਾਲ ਪੁਰਖ ਤੇ ਸ਼੍ਰੱਧਾ ਨਾਲ ਹੋਵੇਗਾ।

- ਦਵਿੰਦਰ ਕੁਮਾਰ