
ਸਮੇਂ ਦਾ ਸਦ ਉਪਯੋਗ
ਸ਼੍ਰੋਮਣੀ ਪੰਜਾਬੀ ਕਵੀ ਭਾਈ ਵੀਰ ਸਿੰਘ ਜੀ ਦੀ ਉਪਰੋਕਤ ਸਤਰਾਂ ਮਨੁੱਖ ਨੂੰ ਇੱਕ ਸਾਰਥਕ ਨਸੀਹਤ ਹਨ। ਸੱਚ ਮੁਚ ਵਕਤ ਕਿਸੇ ਲਈ ਨਹੀਂ ਰੁਕਦਾ, ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਲੰਘਿਆ ਸਮਾਂ ਮੁੜ ਵਾਪਸ ਨਹੀਂ ਆਉਂਦਾ। ਸਮਾਂ ਸਿਰਫ ਬਤੀਤ ਕਰਨ ਵਾਸਤੇ ਨਹੀਂ ਹੁੰਦਾ ਸਗੋਂ ਇਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ । ਨਿਵੇਸ਼ ਤੋਂ ਭਾਵ ਆਪਣੇ ਕੋਲ ਮੌਜੂਦ ਸਮੇਂ ਨੂੰ ਉਪਯੋਗੀ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ । ਸਮੇਂ ਦਾ ਸਦ ਉਪਯੋਗ ਸਾਡੇ ਉੱਜਵਲ ਭਵਿੱਖ ਅਤੇ ਮਕਸਦ ਦੀ ਪ੍ਰਾਪਤੀ ਦਾ ਸਾਧਨ ਬਣਦਾ ਹੈ ।
"ਰਹੀ ਵਾਸਤੇ ਘੱਤ 'ਸਮੇਂ' ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿਖੇ ਆਪਣੇ ਵੇਗ ਗਿਆ ਟਪੇ ਬੰਨੇ ਬੰਨੀ"
ਸ਼੍ਰੋਮਣੀ ਪੰਜਾਬੀ ਕਵੀ ਭਾਈ ਵੀਰ ਸਿੰਘ ਜੀ ਦੀ ਉਪਰੋਕਤ ਸਤਰਾਂ ਮਨੁੱਖ ਨੂੰ ਇੱਕ ਸਾਰਥਕ ਨਸੀਹਤ ਹਨ। ਸੱਚ ਮੁਚ ਵਕਤ ਕਿਸੇ ਲਈ ਨਹੀਂ ਰੁਕਦਾ, ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਲੰਘਿਆ ਸਮਾਂ ਮੁੜ ਵਾਪਸ ਨਹੀਂ ਆਉਂਦਾ। ਸਮਾਂ ਸਿਰਫ ਬਤੀਤ ਕਰਨ ਵਾਸਤੇ ਨਹੀਂ ਹੁੰਦਾ ਸਗੋਂ ਇਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ । ਨਿਵੇਸ਼ ਤੋਂ ਭਾਵ ਆਪਣੇ ਕੋਲ ਮੌਜੂਦ ਸਮੇਂ ਨੂੰ ਉਪਯੋਗੀ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ । ਸਮੇਂ ਦਾ ਸਦ ਉਪਯੋਗ ਸਾਡੇ ਉੱਜਵਲ ਭਵਿੱਖ ਅਤੇ ਮਕਸਦ ਦੀ ਪ੍ਰਾਪਤੀ ਦਾ ਸਾਧਨ ਬਣਦਾ ਹੈ । ਸਮਾਂ ਇੱਕ ਨਿਰੰਤਰ ਵਗਦਾ ਦਰਿਆ ਹੈ, ਇਸ ਨੂੰ ਰੋਕਿਆ ਨਹੀਂ ਜਾ ਸਕਦਾ । ਤੁਸੀਂ ਸਿਰਫ ਇਸ ਦਾ ਇਸਤੇਮਾਲ ਆਪਣੀ ਜਰੂਰਤ ਮੁਤਾਬਕ ਘੱਟ ਜਾਂ ਵੱਧ ਕਰ ਸਕਦੇ ਹੋ । ਦਿਨ ਤੇ ਰਾਤ ਸਿਰਫ 24 ਘੰਟੇ ਦੇ ਹੁੰਦੇ ਹਨ, ਇਹਨਾਂ ਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ । ਸਮਾਂ ਇਨਾਂ ਬਲਵਾਨ ਹੈ ਕਿ ਇਕ ਇਨਸਾਨ ਇਸ ਦੇ ਪਰਵਾਹ ਨੂੰ ਰੋਕ ਜਾਂ ਇਸ ਨੂੰ ਹਰਾ ਨਹੀਂ ਸਕਦਾ । ਸਮੇਂ ਦਾ ਸਹੀ ਉਪਯੋਗ ਕਰਨ ਵਾਲਿਆਂ ਦੀ ਅਣਗਿਣਤ ਉਦਾਹਰਣਾ ਅੱਜ ਵੀ ਸਾਡੇ ਸਾਹਮਣੇ ਹਨ। ਉਨਾਂ ਨੇ ਹੀ ਸੰਸਾਰ ਵਿੱਚ ਸਫਲਤਾ ਪ੍ਰਾਪਤ ਕਰਕੇ ਨਾਮ ਕਮਾਇਆ ਹੈ । ਅੱਜ ਦੇ ਸਮੇਂ ਵਿੱਚ ਨੌਜਵਾਨ ਵਰਗ ਵਿੱਚ ਬੇਚੈਨੀ ਦਾ ਆਲਮ ਹੈ, ਇਸ ਦਾ ਮੁੱਖ ਕਾਰਨ ਕੀਮਤੀ ਵਕਤ ਦਾ ਦੁਰਉਪਯੋਗ ਹੈ । ਆਪਣੇ ਸੀਮਿਤ ਸਮੇਂ ਨੂੰ ਬੇਲੋੜੇ ਕੰਮਾਂ ਵਿੱਚ ਬਰਬਾਦ ਕਰਦੇ ਨੌਜਵਾਨ ਆਪਣੀ ਮੰਜ਼ਿਲ ਦੇ ਰਸਤੇ ਤੋਂ ਭਟਕ ਰਹੇ ਹਨ। ਜਦੋਂ ਅਸੀਂ ਬੇਕਾਰ ਕੰਮਾਂ ਵਿੱਚ ਆਪਣਾ ਵਕਤ ਬਰਬਾਦ ਕਰ ਦਿੰਦੇ ਹਾਂ ਤੇ ਫਿਰ ਜਰੂਰੀ ਕੰਮਾਂ ਵਾਸਤੇ ਸਮੇਂ ਦੀ ਘਾਟ ਮਹਿਸੂਸ ਹੁੰਦੀ ਹੈ ਇਹੀ ਅੱਜ ਤੇ ਯੁਗ ਵਿੱਚ ਅਨੇਕਾਂ ਮੁਸ਼ਕਲਾਂ ਦਾ ਕਾਰਨ ਹੈ।
"Time once gone never be Recalled"
"ਟਾਈਮ ਵੰਸ ਗੋਨ ਨੇਵਰ ਬੀ ਰਿਕਾਲਡ"
ਅੰਗਰੇਜੀ ਦੇ ਪ੍ਰਸਿੱਧ ਕਵੀ ਤੇ ਨਾਟਕਕਾਰ ਸ਼ੇਕਸਪੀਅਰ ਨੇ ਕਿਹਾ ਸੀ , "ਜੋ ਸਮੇਂ ਨੂੰ ਨਸ਼ਟ ਕਰਦਾ ਹੈ ਸਮਾਂ ਉਸਨੂੰ ਨਸ਼ਟ ਕਰ ਦਿੰਦਾ ਹੈ।" ਸਮੇਂ ਦਾ ਪਾਬੰਦ ਹੋਣਾ ਮਨੁੱਖੀ ਜੀਵਨ ਵਿੱਚ ਸਫਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਹੈ। ਜੇ ਸੱਚ ਜਾਣੀਏ ਤਾਂ ਵਿਹਲਾ ਸਮਾਂ ਕੋਈ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਉਸ ਦਾ ਸਹੀ ਉਪਯੋਗ ਹੋਣਾ ਚਾਹੀਦਾ ਹੈ। ਬੇਕਾਰ ਸੜਕਾਂ ਤੇ ਘੁੰਮਣਾ, ਤਾਸ਼ ਖੇਡਣਾ, ਵਿਹਲੇ ਬੈਠਕੇ ਦੂਸਰੇ ਲੋਕਾਂ ਦੀਆਂ ਚੁਗਲੀਆਂ ਕਰਨਾ ਨਾਕਾਰਤਮਿਕ ਪ੍ਰਵਿਰਤੀ ਦੀਆਂ ਨਿਸ਼ਾਨੀਆਂ ਹਨ। ਇਸ ਤਰਾਂ ਦੇ ਕੰਮ ਕਈ ਤਰਾਂ ਦੀਆਂ ਮੁਸ਼ਕਿਲਾਂ ਪੈਦਾ ਕਰਦੇ ਹਨ ਤੇ ਕਈ ਵਾਰ ਰਿਸ਼ਤਿਆਂ ਵਿੱਚ ਕੁੜੱਤਣ ਭਰ ਦਿੰਦੇ ਹਨ। ਜ਼ਿੰਦਗੀ ਵਿੱਚ ਕਰਨ ਵਾਸਤੇ ਬਹੁਤ ਕੁਝ ਹੈ। ਜਦੋਂ ਸਾਨੂੰ ਮਹਿਸੂਸ ਹੋਵੇ ਕਿ ਅਸੀਂ ਵਿਹਲੇ ਹਾਂ ਤਾਂ ਵਧੀਆ ਪੁਸਤਕਾਂ ਪੜ ਸਕਦੇ ਹਾਂ, ਸੈਰ ਕਰਨ ਜਾਂ ਸਕਦੇ ਹਾਂ, ਜਾਂ ਸਮਾਜ ਸੇਵਾ ਦੇ ਕਿਸੇ ਕਾਰਜ ਨਾਲ ਜੁੜ ਸਕਦੇ ਹਾਂ। ਮੇਰਾ ਇੱਕ ਦੋਸਤ ਜੋ ਚੰਡੀਗੜ੍ਹ ਵਿਚ ਰਹਿ ਰਿਹਾ ਹੈ। ਉਹ ਹਰ ਛੁੱਟੀ ਵਾਲੇ ਦਿਨ ਕਿਸੇ ਵੱਡੇ ਹਸਪਤਾਲ ਵਿਚ ਜਾ ਕੇ ਪੂਰਾ ਦਿਨ ਬਿਮਾਰਾਂ ਤੇ ਬੇਸਹਾਰਾ ਮਰੀਜ਼ਾਂ ਦੀ ਤੀਮਾਰਦਾਰੀ ਵਿਚ ਬਿਤਾਉਂਦਾ ਹੈ। ਸੋ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜੀਵਨ ਬਹੁਤ ਛੋਟਾ ਹੈ ਤੇ ਸੀਮਿਤ ਵਕਤ ਦਾ ਸਹੀ ਉਪਯੋਗ ਸਫਲਤਾ ਦਾ ਰਾਜ ਹੈ।
ਜ਼ਿੰਦਗੀ ਅਤੇ ਸਮਾਂ ਦੁਨੀਆ ਦੇ ਸਭ ਤੋਂ ਵਧੀਆ ਅਧਿਆਪਕ ਹਨ,
ਜ਼ਿੰਦਗੀ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਨਾ ਸਿਖਾਉਂਦੀ ਹੈ,
ਅਤੇ ਸਮਾਂ ਸਾਨੂੰ ਜ਼ਿੰਦਗੀ ਦੀ ਕੀਮਤ ਸਿਖਾਉਂਦਾ ਹੈ।
