
ਸੰਪਾਦਕ ਦੀ ਕਲਮ ਤੋਂ
ਜੇ ਸੰਸਾਰ ਭਰ ਦੇ ਸੱਭਿਆਚਾਰਾਂ ਦੀ ਗੱਲ ਕਰੀਏ ਤਾਂ ਸਾਡਾ ਪੰਜਾਬੀ ਸੱਭਿਆਚਾਰ ਇਕ ਪੁਰਾਤਨ ਤੇ ਅਮੀਰ ਸੱਭਿਆਚਾਰ ਹੈ | ਸਾਡੀ ਮਾਂ ਬੋਲੀ ਪੰਜਾਬੀ ਮਿੱਠੀ ਤੇ ਸੁਆਦਲੀ ਹੈ | ਅਪਣੱਤ ਤੇ ਭਾਈਚਾਰਕ ਸਾਂਝ ਸਾਡੇ ਸੁਭਾਅ ਵਿਚ ਸਦੀਆਂ ਤੋਂ ਸ਼ਾਮਿਲ ਹੈ | ਸਾਡੇ ਸਾਰੇ ਤਿਓਹਾਰ ਬਿਨਾਂ ਕਿਸੇ ਜਾਤੀ ਧਰਮ, ਜਾਤ ਫਿਰਕੇ ਦੇ ਭੇਦ ਭਾਵ ਤੋਂ ਸਭ ਦੇ ਸਾਂਝੇ ਹਨ ਜਿਵੇਂ ਦੁਸਹਿਰਾ , ਦੀਵਾਲੀ ਸਾਰੇ ਗੁਰਪੂਰਬ, ਵੈਸਾਖੀ ਤੇ ਲੋਹੜੀ ਅਸੀਂ ਸਾਰੇ ਆਦਿ ਸਮੇਂ ਤੋਂ ਰਲ ਮਿਲ ਕੇ ਮਨੋਉਦੇ ਆ ਰਹੇ ਹਾਂ |
ਜੇ ਸੰਸਾਰ ਭਰ ਦੇ ਸੱਭਿਆਚਾਰਾਂ ਦੀ ਗੱਲ ਕਰੀਏ ਤਾਂ ਸਾਡਾ ਪੰਜਾਬੀ ਸੱਭਿਆਚਾਰ ਇਕ ਪੁਰਾਤਨ ਤੇ ਅਮੀਰ ਸੱਭਿਆਚਾਰ ਹੈ | ਸਾਡੀ ਮਾਂ ਬੋਲੀ ਪੰਜਾਬੀ ਮਿੱਠੀ ਤੇ ਸੁਆਦਲੀ ਹੈ | ਅਪਣੱਤ ਤੇ ਭਾਈਚਾਰਕ ਸਾਂਝ ਸਾਡੇ ਸੁਭਾਅ ਵਿਚ ਸਦੀਆਂ ਤੋਂ ਸ਼ਾਮਿਲ ਹੈ | ਸਾਡੇ ਸਾਰੇ ਤਿਓਹਾਰ ਬਿਨਾਂ ਕਿਸੇ ਜਾਤੀ ਧਰਮ, ਜਾਤ ਫਿਰਕੇ ਦੇ ਭੇਦ ਭਾਵ ਤੋਂ ਸਭ ਦੇ ਸਾਂਝੇ ਹਨ ਜਿਵੇਂ ਦੁਸਹਿਰਾ , ਦੀਵਾਲੀ ਸਾਰੇ ਗੁਰਪੂਰਬ, ਵੈਸਾਖੀ ਤੇ ਲੋਹੜੀ ਅਸੀਂ ਸਾਰੇ ਆਦਿ ਸਮੇਂ ਤੋਂ ਰਲ ਮਿਲ ਕੇ ਮਨੋਉਦੇ ਆ ਰਹੇ ਹਾਂ | ਇਨ੍ਹਾਂ ਤਿਓਹਾਰਾਂ, ਰੀਤੀ ਰਿਵਾਜਾਂ ਤੇ ਸਾਡੇ ਦੁਖਾਂ-ਸੁਖਾਂ ਨਾਲ ਜੁੜੇ ਤੇ ਇਨਾਂ ਵਿਚੋਂ ਉਪਜੇ ਸਾਡੇ ਲੋਕਗੀਤ ਅਤੇ ਗੀਤ ਹਨ | ਇਹ ਆਮ ਲੋਕਾਂ ਦੇ ਦਿਲੀ ਵਲਵਲਿਆਂ ਤੇ ਚਾਵਾਂ-ਖੁਸ਼ੀਆਂ ਦਾ ਪ੍ਰਤੀਬਿੰਬ ਹਨ | ਸਾਡੀਆਂ ਛੋਟੀਆਂ-ਛੋਟੀਆਂ ਖੁਸ਼ੀਆਂ, ਪ੍ਰਾਪਤੀ, ਰੋਸਿਆਂ ਤੇ ਗਿਲੇ ਸ਼ਿਕਵਿਆਂ ਨੂੰ ਬਾਖੂਬੀ ਬਿਆਨ ਕਰਦੇ ਸਾਡੇ ਅਮੀਰ ਵਿਰਸੇ ਨਾਲ ਜੁੜੇ ਸਾਡੇ ਪੰਜਾਬੀ ਲੋਕ ਗੀਤ ਹਨ |
ਪਰ ਅੱਜ ਗਾਇਕੀ ਤੇ ਗੀਤਕਾਰੀ ਦੇ ਜਿਸ ਦੌਰ ਚੋਂ ਅਸੀਂ ਗੁਜ਼ਰ ਰਹੇ ਹਾਂ ਉਸ ਬਾਰੇ ਬੁਧੀਜੀਵੀ ਤੇ ਸੰਵੇਦਨਸ਼ੀਲ ਵਰਗ ਸਿਰਫ ਅਫਸੋਸ ਹੀ ਜਤਾ ਰਿਹਾ ਹੈ | ਨੰਦ ਲਾਲ "ਨੂਰਪੁਰੀ", ਪ੍ਰੋ: ਸੋਹਣ ਸਿੰਘ, ਸ਼ਿਵ ਬਟਾਲਵੀ ਵਰਗੇ ਸ਼ਾਇਰਾਂ ਦੇ ਬੋਲ ਅਜੋਕੀ ਗਾਇਕੀ ਦੇ ਸ਼ੋਰ ਵਿਚ ਕਿਧਰੇ ਗੁਆਚ ਗਏ ਲੱਗਦੇ ਹਨ | ਹਰ ਤਰਾਂ ਦੇ ਨਸ਼ੇ, ਹਰ ਕਿਸਮ ਦੇ ਅਤਿ ਆਧੁਨਿਕ ਹਥਿਆਰ ਨੂੰ ਗੀਤ ਦੇ ਬੋਲਾਂ ਵਿਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ | ਇਹ ਗੀਤ ਕਿਸ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਤਰਜ਼ਮਾਨੀ ਕਰਦੇ ਹਨ, ਇਹ ਤਾਂ ਇਨਾਂ ਨੂੰ ਗਾਣ ਵਾਲੇ ਤੇ ਇਨਾਂ ਦੇ ਰਚਨਹਾਰ ਹੀ ਦੱਸ ਸਕਦੇ ਹਨ |
ਪਰ ਜਦੋਂ ਇਕ ਆਮ ਇਨਸਾਨ ਇਹ ਗੀਤ ਸੁਣਦਾ ਹੈ ਤਾਂ ਸਿਵਾਏ ਆਧੁਨਿਕ ਸਾਜ਼ਾਂ ਦੇ ਸ਼ੋਰ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ | ਚਾਹੇ ਅਸੀਂ ਸਾਰੇ ਗੀਤਕਾਰਾਂ ਤੇ ਗਾਇਕਾਂ ਨੂੰ ਇਸ ਸ਼੍ਰੈਣੀ ਵਿਚ ਸ਼ਾਮਿਲ ਨਹੀਂ ਕਰ ਸਕਦੇ ਪਰ ਇਕ ਵੱਡੀ ਗਿਣਤੀ ਹਥਿਆਰਾਂ ਤੇ ਨਸ਼ੇ ਨੂੰ ਆਪਣੇ ਗੀਤਾਂ ਵਿਚ ਸ਼ਾਮਿਲ ਕਰਨ ਵਾਲਿਆਂ ਦੀ ਹੈ | ਪੰਜਾਬ ਹੱਸਦਾ ਵਸਦਾ ਗੁਰੂਆਂ ਪੀਰਾਂ ਦੁਆਰਾ ਵਰੋਸਾਇਆ ਇਕ ਰਾਂਗਲਾ ਪ੍ਰਾਂਤ ਹੈ | ਕਿ ਅਸੀਂ ਕਦੇ ਸੋਚਿਆ ਹੈ ਕਿ ਇਹੋ ਜਹੇ ਗੀਤ ਸਾਡੇ ਨੌਜਵਾਨ ਵਰਗ ਨੂੰ ਕਿੱਧਰ ਲੈ ਕੇ ਜਾ ਰਹੇ ਹਨ ਤੇ ਅੱਗੋਂ ਹੋਰ ਕਿਥੇ ਜਾ ਕੇ ਰੁਕਣਗੇ |
ਅੱਜ ਹਰ ਨਿਊਜ਼ ਚੈਨਲ ਤੇ ਹਰ ਅਖਬਾਰ ਵਿਚ ਪੰਜਾਬ ਵਿਚ ਨਸ਼ੇ ਤੇ ਹਿੰਸਾ ਦੀਆਂ ਖ਼ਬਰਾਂ ਧੜੱਲੇ ਨਾਲ ਆ ਤੇ ਛਪ ਰਹੀਆਂ ਹਨ | ਇਹ ਇਕ ਕੌੜੀ ਸੱਚਾਈ ਹੈ | ਪੰਜਾਬ ਦੇ ਇਸ ਤਸਵੀਰ ਲਈ ਅਸੀਂ ਜਿੰਮੇਵਾਰ ਹਾਂ | ਕੀ ਗੀਤਾਂ ਵਿਚ ਸਾਡੀ ਗਾਇਕੀ ਉਡਾਰੀ ਤੇ ਸੋਚ ਸਿਰਫ ਹਥਿਆਰਾਂ ਏ ਨਸ਼ਿਆਂ ਤੱਕ ਆ ਕੇ ਹੀ ਰੁਕ ਗਈ ਹੈ | ਸਾਡੇ ਦਿਲਾਂ, ਦਿਮਾਗਾਂ, ਸੋਚ ਤੇ ਚੋਗਿਰਦੇ ਦਾ ਘੇਰਾ ਬਹੁਤ ਵਿਸ਼ਾਲ ਹੈ | ਆਓ ਇਸ ਸੌੜੀ ਸੋਚ ਨੂੰ ਤਿਆਗ ਕਰ ਕਲਪਨਾ ਤੇ ਨਵੇਂ ਨਕੌਰ ਵਲਵਲਿਆਂ ਵੱਲ ਉਡਾਰੀ ਮਾਰੀਏ | ਇਹ ਪੰਜਾਬ ਤੇ ਸਾਡੀ ਅਗਲੀ ਪੀੜੀ ਦੇ ਭਵਿੱਖ ਨੂੰ ਸੁਰੱਖਿਅਤ ਕਰੇਗਾ |
~~~~~~~~~ ਦਵਿੰਦਰ ਕੁਮਾਰ ~~~~~~~~~
