
ਸੰਪਾਦਕ ਦੀ ਕਲਮ ਤੋਂ
ਅੱਜ ਇਨਸਾਨ ਨੂੰ ਦਰਪੇਸ਼ ਮੁਸ਼ਕਲਾਂ ਵਿੱਚੋਂ ਸਭ ਤੋਂ ਪ੍ਰਮੁੱਖ ਸਮੱਸਿਆ ਵਾਤਾਵਰਣ ਸੰਭਾਲ ਤੇ ਜਲ ਪ੍ਰਦੂਸ਼ਣ ਦੀ ਹੈ | ਟੈਕਨੋਲੋਜੀ ਤੇ ਵਿਕਾਸ ਦੇ ਨਾਂ ਤੇ ਅਸੀਂ ਵਾਤਾਵਰਨ ਤੇ ਕੁਦਰਤੀ ਸਰੋਤਾਂ ਨੂੰ ਨਸ਼ਟ ਕਰ ਰਹੇ ਹਾਂ | ਜੰਗਲ ਕੱਟੇ ਜਾ ਰਹੇ ਹਨ, ਖੇਤੀ ਹੇਠ ਭੂਮੀ ਦਾ ਰਕਬਾ ਦਿਨੋ ਦਿਨ ਘੱਟ ਰਿਹਾ ਹੈ| ਕੁਝ ਦਹਾਕੇ ਪਹਿਲਾਂ ਜਿਨਾਂ ਖੇਤਾਂ ਵਿੱਚ ਹਰੀਆਂ ਭਰੀਆਂ ਫਸਲਾਂ ਲਹਿਰਾਉਂਦੀਆਂ ਹੁੰਦੀਆਂ ਸਨ ਉੱਥੇ ਹੁਣ ਬਹੁ ਮੰਜਲਾਂ ਇਮਾਰਤਾਂ ਤੇ ਕਾਰਖਾਨੇ ਨਜ਼ਰ ਆਉਂਦੇ ਹਨ |
ਅੱਜ ਇਨਸਾਨ ਨੂੰ ਦਰਪੇਸ਼ ਮੁਸ਼ਕਲਾਂ ਵਿੱਚੋਂ ਸਭ ਤੋਂ ਪ੍ਰਮੁੱਖ ਸਮੱਸਿਆ ਵਾਤਾਵਰਣ ਸੰਭਾਲ ਤੇ ਜਲ ਪ੍ਰਦੂਸ਼ਣ ਦੀ ਹੈ | ਟੈਕਨੋਲੋਜੀ ਤੇ ਵਿਕਾਸ ਦੇ ਨਾਂ ਤੇ ਅਸੀਂ ਵਾਤਾਵਰਨ ਤੇ ਕੁਦਰਤੀ ਸਰੋਤਾਂ ਨੂੰ ਨਸ਼ਟ ਕਰ ਰਹੇ ਹਾਂ | ਜੰਗਲ ਕੱਟੇ ਜਾ ਰਹੇ ਹਨ, ਖੇਤੀ ਹੇਠ ਭੂਮੀ ਦਾ ਰਕਬਾ ਦਿਨੋ ਦਿਨ ਘੱਟ ਰਿਹਾ ਹੈ| ਕੁਝ ਦਹਾਕੇ ਪਹਿਲਾਂ ਜਿਨਾਂ ਖੇਤਾਂ ਵਿੱਚ ਹਰੀਆਂ ਭਰੀਆਂ ਫਸਲਾਂ ਲਹਿਰਾਉਂਦੀਆਂ ਹੁੰਦੀਆਂ ਸਨ ਉੱਥੇ ਹੁਣ ਬਹੁ ਮੰਜਲਾਂ ਇਮਾਰਤਾਂ ਤੇ ਕਾਰਖਾਨੇ ਨਜ਼ਰ ਆਉਂਦੇ ਹਨ | ਅਸੀਂ ਕੁਦਰਤੀ ਸੋਰਸਾਂ ਦਾ ਇਨਾ ਕੁ ਨੁਕਸਾਨ ਕਰ ਚੁੱਕੇ ਹਾਂ ਕਿ ਇਹ ਹੁਣ ਮੁਰੰਮਤ ਤੋਂ ਪਰੇ ਦੀ ਗੱਲ ਹੋ ਚੁੱਕੀ ਹੈ | ਅੱਜ ਮਾਨਵਤਾ ਦੀ ਹੋਂਦ ਨੂੰ ਬਚਾਉਣ ਲਈ ਵਾਤਾਵਰਣ ਦੀ ਰੱਖਿਆ ਜਰੂਰੀ ਹੈ| ਵਾਤਾਵਰਨ ਦੇ ਖਰਾਬ ਹੋਣ ਦਾ ਸਿੱਧਾ ਅਰਥ ਹੈ ਧਰਤੀ ਉੱਪਰ ਜੀਵਾਂ ਦੇ ਜੀਵਨ ਦੀਆਂ ਸੰਭਾਵਨਾਵਾਂ ਦਾ ਘੱਟ ਹੋਣਾ | ਸ਼ੁੱਧ ਤੇ ਸਾਫ ਹਵਾ ਹਰ ਜੀਵ ਲਈ ਲਾਜ਼ਮੀ ਹੈ| ਆਕਸੀਜਨ ਦਾ ਪ੍ਰਮੁੱਖ ਸਰੋਤ ਹਰੇ ਭਰੇ ਦਰੱਖ ਹਨ ਸੜਕਾਂ ਨੂੰ ਚੌੜੀਆਂ ਕਰਨ ਵਾਸਤੇ ਸੜਕਾਂ ਦੇ ਕਿਨਾਰੇ ਲੱਗੇ ਦਰਖਤਾਂ ਦੀ ਚੋਤਰਫਾ ਕਟਾਈ ਹੋ ਰਹੀ ਹੈ ਸਾਡੇ ਪਰੰਪਰਾਗਤ ਦਰਖਤ ਜਿਵੇਂ ਪਿੱਪਲ, ਬੋਰਡ, ਜਾਮਣ, ਅੰਬ, ਬਰੋਟਾ ਆਦਿ ਬਹੁਤ ਘੱਟ ਨਜ਼ਰ ਆਉਂਦੇ ਹਨ | ਹਰਿਆਲੀ ਦੇ ਘੱਟ ਹੋਣ ਨਾਲ ਆਕਸੀਜਨ ਦੀ ਕਮੀ ਹੁੰਦੀ ਹੈ ਤੇ ਸਾਡੇ ਚੋਗਿਰਦੇ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਦੀ ਹੈ | ਪ੍ਰਦੂਸ਼ਣ ਵਿੱਚ ਧੂੜ ਅਤੇ ਹੋਰ ਹਾਣੀ ਕਾਰਕ ਕਣ ਹੁੰਦੇ ਹਨ ਜੋ ਸ਼ਾਇਦ ਠੋਸ ਜਾਂ ਜਹਰੀਲੀਆਂ ਗੈਸਾਂ ਦੇ ਰੂਪ ਵਿੱਚ ਹੁੰਦੇ ਹਨ | ਅੱਜ ਫੈਕਟਰੀਆਂ ਵਿੱਚੋਂ ਨਿਕਲੀ ਕਾਰਬਨ ਡਾਈਆਕਸਾਈਡ, ਕਾਰਬਨ ਆਕਸਾਈਡ ਤੇ ਹੋਰ ਹਾਨੀਕਾਰਕ ਗੈਸਾਂ ਓਜ਼ੋਨ ਪਰਤ ਲਈ ਵੱਡਾ ਖਤਰਾ ਬਣੀਆ ਹੋਈਆਂ ਹਨ| ਦਿਨੋ ਦਿਨ ਵਧ ਰਹੀ ਆਬਾਦੀ ਵੀ ਕੁਦਰਤੀ ਸਾਧਨਾ ਲਈ ਇਕ ਵਿਕਰਾਲ ਰੂਪ ਧਾਰਣ ਕਰ ਰਹੀ ਹੈ | ਵਧਦੀ ਆਬਾਦੀ ਦਾ ਸਿੱਧਾ ਸੰਬੰਧ ਵੱਧ ਮੰਗ ਤੇ ਘੱਟ ਪੂਰਤੀ ਦੇ ਫਾਰਮੂਲੇ ਨਾਲ ਹੈ | ਇਸ ਨਾਲ ਅਸੰਤੁਲਨ ਪੈਦਾ ਹੁੰਦਾ ਹੈ ਜੋ ਵਾਤਾਵਰਣ ਨੂੰ ਵਿਗਾੜਦਾ ਹੈ ਅੱਜ ਮੁਨਖੀ ਜੀਵਨ ਨੂੰ ਬਚਾਉਣ ਤੇ ਸੁਖਦਾਇਕ ਬਣਾਉਣ ਦੇ ਚੱਕਰ ਵਿੱਚ ਪਸ਼ੂ ਪੰਛੀਆਂ ਦੇ ਆਸਰੇ ਤਬਾਹ ਹੋ ਰਹੇ ਹਨ ਪਿਛਲੇ ਤਕਰੀਬਨ 50 ਸਾਲਾਂ ਵਿੱਚ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ | ਅੱਜ ਚੰਡੀਗੜ੍ਹ ਹਰ ਤਰ੍ਹਾਂ ਨਾਲ ਵਿਕਸਿਤ ਸ਼ਹਿਰ ਹੈ ਇਥੋਂ ਦੇ ਲੋਕੀ ਪੜੇ ਲਿਖੇ ਤੇ ਜਾਗਰੂਕ ਹਨ | ਬਹੁਤ ਸਾਲ ਪਹਿਲਾਂ ਮੈਨੂੰ ਇੱਥੇ ਉਘੇ ਵਾਤਾਵਰਣ ਪ੍ਰੇਮੀ ਸ਼੍ਰੀ ਸੁੰਦਰ ਲਾਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਇਸ ਖੂਬਸੂਰਤ ਸ਼ਹਿਰ ਦੇ ਹਰਿਆ ਭਰਿਆ ਹੋਣ ਦੀ ਥਾਂ ਤਾਰੀਫ ਕੀਤੀ ਪਰ ਨਾਲ ਹੀ ਇਸ ਗੱਲ ਤੇ ਦੁੱਖ ਜਾਹਿਰ ਕੀਤਾ ਕਿ ਇੱਥੇ ਪੰਛੀਆਂ ਲਈ ਫਲਦਾਰ ਦਰਖਤਾਂ ਦੀ ਕਮੀ ਹੈ| ਉਹਨਾਂ ਦੀ ਇਹ ਟਿੱਪਣੀ ਸਤ ਪ੍ਰਤੀਸ਼ਤ ਸੱਚ ਹੈ ਅੱਜ ਵੀ ਅਸੀਂ ਪੰਛੀਆਂ ਪ੍ਰਤੀ ਉਨੇ ਸੰਮਿਦਰਸ਼ੀਲ ਨਹੀਂ ਹਾਂ, ਜਿੰਨੀ ਹੁਣ ਹੋਣ ਦੀ ਲੋੜ ਹੈ ਅੱਜ ਇਮਾਰਤਾਂ ਤੇ ਸੜਕਾਂ ਦੇ ਨਿਰਮਾਣ ਲਈ ਜਿੰਨੇ ਰੁੱਖ ਕੱਟੇ ਜਾ ਰਹੇ ਹਨ ਉਨੇ ਲਗਾਏ ਨਹੀਂ ਜਾ ਰਹੇ ਜਿੱਥੇ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਕੁਦਰਤ ਤੇ ਕਾਇਨਾਤ ਪ੍ਰਤੀ ਸੁਚੇਤ ਹੋ ਕੇ ਵੱਧ ਤੋਂ ਵੱਧ ਰੁੱਖ ਲਗਾਵੇ, ਉਥੇ ਹੀ ਲੱਗੇ ਹੋਏ ਰੁੱਖਾਂ ਦੀ ਸਾਂਭ ਸੰਭਾਲ ਵੀ ਬਹੁਤ ਜਰੂਰੀ ਹੈ | ਸਾਡੀ ਪੁਰਾਤਨ ਇਲਾਜ ਪ੍ਰਣਾਲੀ ਆਯੁਰਵੇਦ ਪੂਰੀ ਤਰਹਾਂ ਕੁਦਰਤੀ ਜੜੀ ਬੂਟੀਆਂ ਉੱਪਰ ਨਿਰਭਰ ਕਰਦੀ ਹੈ | ਅੱਜ ਪੌਦਿਆਂ ਦੀਆਂ ਅਨੇਕਾਂ ਕਿਸਮਾਂ ਦੇ ਘੱਟ ਹੋਣ ਜਾਂ ਅਲੋਪ ਹੋਣ ਦੇ ਕਾਰਨ ਇਸ ਪ੍ਰਣਾਲੀ ਨੂੰ ਕਈ ਕਿਸਮਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ | ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਵਾਤਾਵਰਣ ਪ੍ਰਤੀ ਵਧੇਰੇ ਜਾਗਰੂਕ ਹੋਈਏ ਅਤੇ ਹਰਿਆਵਲ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਯੋਗਦਾਨ ਪਾਈਏ | ਇਸ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਸੁੰਦਰ ਭਵਿੱਖ ਦੇ ਸਕਾਂਗੇ|
