ਸੰਪਾਦਕ ਦੀ ਕਲਮ ਤੋਂ
ਸਾਦਗੀ ਅਤੇ ਸਹਿਣਸ਼ੀਲਤਾ ਦੋ ਅਜਿਹੇ ਗੁਣ ਹਨ ਜੋ ਸਾਡੇ ਵਿਅਕਤੀਤਵ ਨੂੰ ਸ਼ਿੰਗਾਰਦੇ ਤੇ ਰੋਜ਼ਾਨਾ ਜਿੰਦਗੀ ਨੂੰ ਸੌਖਾ ਤੇ ਮੋਕਲਾ ਕਰਦੇ ਹਨ | ਇਹ ਗੁਣ ਉਨਾਂ ਮਨੁਖਾਂ ਦੀ ਪਹਿਚਾਣ ਹੁੰਦੇ ਹਨ ਜੋ ਦਿਲੋਂ ਅਮੀਰ ਹੁੰਦੇ ਹਨ | ਸਾਦਗੀ ਰੋਜ਼ਾਨਾ ਜਿੰਦਗੀ ਦੀਆਂ ਮੁਸ਼ਕਿਲਾਂ ਤੋਂ ਬਚਣ ਲਈ ਬਹੁਤ ਮਦਦਗਾਰ ਸਿੱਧ ਹੁੰਦੀ ਹੈ | ਸਹਿਣਸ਼ੀਲਤਾ ਕਿਸੇ ਵੀ ਇਨਸਾਨ ਦੇ ਸਕਾਰਾਤਮਿਕ ਸੁਭਾਅ ਦੀ ਨਿਸ਼ਾਨੀ ਹੁੰਦੀ ਹੈ | ਗੁੱਸਾ ਇਕ ਨਾਕਾਰਾਤਮਕ ਪ੍ਰਵ੍ਰਿਤੀ ਹੈ | ਇਹ ਸਾਡੇ ਸੋਚਣ ਸਮਝਣ ਦੀ ਸ਼ਕਤੀ ਨੂੰ ਨਸ਼ਟ ਕਰਦਾ ਹੈ| ਜੇ ਗੁੱਸੇ ਦੇ ਪਲਾਂ ਨੂੰ ਥੋੜੇ ਸਮੇਂ ਦਾ ਪਾਗਲਪਨ ਕਹਿ ਦਿੱਤਾ ਜਾਵੇ ਤਾਂ ਇਹ ਗ਼ਲਤ ਨਹੀਂ ਹੋਵੇਗਾ | ਸਹਿਣਸ਼ੀਲਤਾ ਤੇ ਸਾਦਗੀ ਨਾਲ ਲਏ ਗਏ ਫੈਸਲੇ ਜ਼ਿਆਦਾਤਰ ਸਹੀ ਹੁੰਦੇ ਹਨ ਤੇ ਇਨਾਂ ਫੈਸਲਿਆਂ ਤੇ ਪਸ਼ਤਾਵਾ ਨਹੀਂ ਪੈਂਦਾ | ਪਾਰ ਅੱਜ ਕਲ ਦੀ ਤੇਜ ਰਫਤਾਰ ਜ਼ਿੰਦਗੀ ਤੇ ਪੈਸਾ ਪ੍ਰਧਾਨ ਯੁੱਗ ਵਿਚ ਸਾਦਗੀ ਤੇ ਸਹਿਣਸ਼ੀਲਤਾ ਆਲੋਪ ਹੁੰਦੀ ਜਾ ਰਹੀ ਹੈ|

ਅੱਜ ਦੇ ਸਮੇਂ ਵਿਚ "ਦਿਖਾਵਾ" ਹਰ ਖੇਤਰ ਵਿਚ ਪ੍ਰਮੁੱਖ ਥਾਂ ਹਾਸਿਲ ਕਰ ਰਿਹਾ ਹੈ| ਸਾਡਾ ਖਾਨ ਪਾਨ, ਰਹਿਣ ਸਹਿਣ, ਰੀਤੀ ਰਿਵਾਜ਼ ਇਸ ਪ੍ਰਕਾਰ ਨਾਲ ਰੂਪ ਬਦਲ ਚੁੱਕੇ ਹਨ ਕਿ ਅਸੀਂ ਆਪਣੇ ਸਰੋਤਾਂ ਤੋਂ ਵੱਧ ਖ਼ਰਚ ਕਰਕੇ ਮੁਸੀਬਤਾਂ ਸਹੇੜਦੇ ਹਾਂ | ਵਿਆਹ ਸ਼ਾਦੀਆਂ ਤੋਂ ਲੈਕੇ ਅੰਤਿਮ ਰਸਮਾਂ ਤੇ ਅਸੀਂ ਲੋਕ ਲਾਜ਼ ਲਈ ਵਿੱਤੋਂ ਵੱਧ ਖ਼ਰਚਾ ਕਰਦੇ ਹਾਂ ਜੋ ਬਿਲਕੁਲ ਬੇਲੋੜਾ ਹੁੰਦਾ ਹੈ | ਸਾਡੇ ਵਲੋਂ ਬਿਨਾਂ ਸੋਚੇ ਸਮਝੇ ਕੀਤੇ ਗਏ ਖ਼ਰਚ ਆਪਣੇ ਨਾਲ ਹੱਲ ਹੋਣ ਵਾਲਿਆਂ ਮੁਸੀਬਤਾਂ ਲੈਕੇ ਆਉਂਦੇ ਹਨ|
ਜੇ ਅਸੀਂ ਗੰਭੀਰਤਾ ਨਾਲ ਵਿਚਾਰ ਕਰੀਏ ਤਾਂ ਇਕ ਆਮ ਮਨੁੱਖ ਦੀਆਂ ਜ਼ਰੂਰਤਾਂ ਤਾਂ ਸੀਮਿਤ ਹਨ ਪਾਰ ਜੇ ਅਸੀਂ ਖਾਹਸ਼ਾਂ ਦੀ ਗੱਲ ਕਰੀਏ ਤਾਂ ਇਨਾਂ ਦੀ ਕੋਈ ਸੀਮਾਂ ਨਹੀਂ | ਬੇਲਗਾਮ ਖਾਹਸ਼ਾਂ ਬਰਬਾਦੀ, ਬੇਚੈਨੀ ਤੇ ਭਟਕਣ ਦਾ ਕਾਰਨ ਬਣਦਿਆਂ ਹਨ | ਸੋ ਸਾਦਗੀ ਵਾਲੀ ਸਾਵੀਂ ਪੱਧਰੀ ਜ਼ਿੰਦਗੀ ਦਾ ਕੋਈ ਸੈਣੀ ਨਹੀਂ |
ਜੇ ਅਜੋਕੇ ਸਮੇਂ ਵਿਚ ਸਹਿਣਸ਼ੀਲਤਾਦੀ ਗੱਲ ਕਰੀਏ ਤਾਂ ਇਹ ਇਕ ਅਲੋਪ ਹੋ ਰਹੀ ਪ੍ਰਵ੍ਰਿਤੀ ਸਾਬਿਤ ਹੋ ਰਹੀ ਹੈ | ਹਰ ਇਨਸਾਨ ਦੇ ਨੱਕ ਤੇ ਗੁੱਸਾ ਹੈ | ਅੱਜ ਰਿਸ਼ਤਿਆਂ ਵਿਚ ਕੁੜੱਤਣ ਤੇ ਮਾਮੂਲੀ ਰੋਸਿਆਂ ਨਾਲ ਖੂਨ ਦੇ ਰਿਸ਼ਤੇ ਟੁੱਟ ਰਹੇ ਹਨ | ਅਸੀਂ ਕਿਸੇ ਭੈਣ ਭਰਾ ਦੀ ਮਾਮੂਲੀ ਜਿਹੀ ਗ਼ਲਤੀ ਨੂੰ ਪੱਲੇ ਬੰਨ ਕੇ ਰਿਸ਼ਤਾ ਤੋੜ ਲੈਂਦੇ ਹਾਂ | ਕਿਸੇ ਦੀ ਛੋਟੀ ਜਿਹੀ ਗੱਲ ਤੇ ਅੱਗ ਬਬੂਲੇ ਹੋ ਜਾਣਾ ਅੱਜ ਆਮ ਜਹੀ ਗੱਲ ਹੋ ਗਈ ਹੈ | ਮਾਂ ਬਾਪ ਦੀ ਝਿੜੱਕ ਤਾੜਨਾ ਦੀ ਬੱਚਿਆਂ ਵਲੋਂ ਪ੍ਰਤੀਕ੍ਰਿਆ ਬਹੁਤ ਵਾਰ ਘਾਤਕ ਸਿੱਧ ਹੁੰਦੀ ਹੈ | ਰਿਸ਼ਤਿਆਂ ਦੀ ਮਿਠਾਸ ਤੇ ਨਿੱਘ ਕਿਧਰੇ ਗੁੰਮ ਹੋ ਗਏ ਲੱਗਦੇ ਹਨ | ਕਿਸੇ ਦੀ ਗੱਲ ਨਾ ਬਰਦਾਸ਼ਤ ਕਰਨਾ ਅੱਜ ਕਲ ਦੇ ਬੱਚਿਆਂ ਤੇ ਨੌਜਵਾਨਾਂ ਵਿਚ ਆਮ ਹੈ | ਅੱਜ ਅਖਬਾਰਾਂ ਵਿਚ ਸੁਰਖੀਆਂ ਬਣਦਿਆਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਇਸ ਮਨੋਵਿਰਿਤੀ ਦਾ ਹੀ ਨਤੀਜਾ ਹਨ | ਸੜਕਾਂ ਤੇ ਹੋਈ ਹਿੰਸਾ ਜਾ ਕੁੱਟ ਮਾਰ ਦੀਆਂ ਘਟਨਾਵਾਂ ਆਮ ਇਨਸਾਨ ਵਿਚ ਸਹਿਣਸ਼ੀਲਤਾ ਦੀ ਕਮੀ ਦਾ ਹੀ ਸਿੱਟਾ ਹਨ | ਅਸੀਂ ਸੜਕ ਉਪਰ ਚਲਦੇ ਇਹ ਨਹੀਂ ਸੋਚਦੇ ਕਿ ਹਰ ਬੰਦਾ ਆਪਣੇ ਕਿਸੇ ਜ਼ਰੂਰੀ ਕੰਮ ਤੇ ਹੀ ਜਾ ਰਿਹਾ ਹੈ | ਬੇਵਜ੍ਹਾ ਹਾਰਨ, ਗੈਰ ਜ਼ਰੂਰੀ ਵਰਟੇਕਿੰਗ ਤੇ ਫਿਰ ਬਹਿਸ, ਲੜਾਈ ਕੁੱਟਮਾਰ ਅਕਸਰ ਹਰ ਇਕ ਲੇਈ ਨੁਕਸਾਨਦਾਇਕ ਹੁੰਦੀ ਹੈ | ਇਸ ਦਾ ਨਤੀਜਾ ਸਿਰਫ ਬਰਬਾਦੀ ਤੇ ਪਛਤਾਵਾ ਹੁੰਦਾ ਹੈ | ਸੋ ਅੱਜ ਸਮੇਂ ਦੀ ਲੋੜ ਹੈ ਸਾਦਗੀ ਵਾਲਾ ਸ਼ਾਂਤ ਜੀਵਨ | ਸਹਿਣਸ਼ੀਲਤਾ ਕਮਜ਼ੋਰੀ ਨਹੀਂ ਇਕ ਸੰਪੂਰਨ ਮਨੁੱਖ ਦਾ ਤਾਕਤਵਰ ਹਥਿਆਰ ਹੈ |