
ਜੇ ਸੰਸਾਰ ਭਰ ਦੇ ਸਭਿਆਚਾਰਾਂ ਦੀ ਗੱਲ ਕਰੀਏ ਤਾਂ ਸਾਡਾ ਪੰਜਾਬੀ ਸਭਿਆਚਾਰ ਇਕ ਪੁਰਾਤਨ ਤੇ ਅਮੀਰ ਸਭਿਆਚਾਰ ਹੈ।
ਜੇ ਸੰਸਾਰ ਭਰ ਦੇ ਸਭਿਆਚਾਰਾਂ ਦੀ ਗੱਲ ਕਰੀਏ ਤਾਂ ਸਾਡਾ ਪੰਜਾਬੀ ਸਭਿਆਚਾਰ ਇਕ ਪੁਰਾਤਨ ਤੇ ਅਮੀਰ ਸਭਿਆਚਾਰ ਹੈ। ਸਾਡੀ ਮਾਂ ਬੋਲੀ ਪੰਜਾਬੀ ਮਿੱਠੀ ਤੇ ਸੁਆਦਲੀ ਹੈ। ਅਪਣੱਤ ਤੇ ਭਾਈਚਾਰਕ ਸਾਂਝ ਸਾਡੇ ਸੁਭਾਅ ਵਿਚ ਸਦੀਆਂ ਤੋਂ ਸ਼ਾਮਿਲ ਹੈ।ਸਾਡੇ ਸਾਰੇ ਤਿਉਹਾਰ ਬਿਨਾਂ ਕਿਸੇ ਜਾਤੀ ਧਰਮ ਜਾਂ ਫ਼ਿਰਕੇ ਦੇ ਭੇਦ ਭਾਵ ਤੋਂ ਸਭ ਦੇ ਸਾਂਝੇ ਹਨ ਦੁਸਹਿਰਾ , ਦਿਵਾਲੀ ਸਾਰੇ ਗੁਰਪੁਰਬ, ਵਿਸਾਖੀ ਤੇ ਲੋਹੜੀ ਅਸੀਂ ਸਾਰੇ ਆਦਿ ਸਮੇਂ ਤੋਂ ਰਲ ਮਿਲ ਕੇ ਮਨਾਉਂਦੇ ਆ ਰਹੇ ਹਾਂ। ਇਨਾਂ ਤਿਉਹਾਰਾਂ, ਰੀਤੀ ਰਿਵਾਜ਼ਾਂ ਤੇ ਸਾਡੇ ਦੁਖਾਂ-ਸੁਖਾਂ ਨਾਲ ਜੁੜੇ ਤੇ ਇਨਾਂ ਵਿਚੋਂ ਉਪਜੇ ਸਾਡੇ ਲੋਕਗੀਤ ਅਤੇ ਗੀਤ ਹਨ। ਇਹ ਆਮ ਲੋਕਾਂ ਦੇ ਦਿਲੀ ਵਲਵਲਿਆਂ ਤੇ ਚਾਵਾਂ-ਖੁਸ਼ੀਆਂ ਦਾ ਪ੍ਰਤੀਬਿੰਬ ਹਨ। ਸਾਡੀ ਛੋਟੀਆਂ-ਛੋਟੀਆਂ ਖੁਸ਼ੀਆਂ, ਪ੍ਰਾਪਤੀ, ਰੋਸਿਆਂ ਤੇ ਗਿਲੇ ਸ਼ਿਕਵਿਆਂ ਨੂੰ ਬਾਖ਼ੂਬੀ ਬਿਆਨ ਕਰਦੇ ਸਾਡੇ ਅਮੀਰ ਵਿਰਸੇ ਨਾਲ ਜੁੜੇ ਸਾਡੇ ਪੰਜਾਬੀ ਲੋਕ ਗੀਤ ਹਨ।
ਜੇ ਸੰਸਾਰ ਭਰ ਦੇ ਸਭਿਆਚਾਰਾਂ ਦੀ ਗੱਲ ਕਰੀਏ ਤਾਂ ਸਾਡਾ ਪੰਜਾਬੀ ਸਭਿਆਚਾਰ ਇਕ ਪੁਰਾਤਨ ਤੇ ਅਮੀਰ ਸਭਿਆਚਾਰ ਹੈ। ਸਾਡੀ ਮਾਂ ਬੋਲੀ ਪੰਜਾਬੀ ਮਿੱਠੀ ਤੇ ਸੁਆਦਲੀ ਹੈ। ਅਪਣੱਤ ਤੇ ਭਾਈਚਾਰਕ ਸਾਂਝ ਸਾਡੇ ਸੁਭਾਅ ਵਿਚ ਸਦੀਆਂ ਤੋਂ ਸ਼ਾਮਿਲ ਹੈ।ਸਾਡੇ ਸਾਰੇ ਤਿਉਹਾਰ ਬਿਨਾਂ ਕਿਸੇ ਜਾਤੀ ਧਰਮ ਜਾਂ ਫ਼ਿਰਕੇ ਦੇ ਭੇਦ ਭਾਵ ਤੋਂ ਸਭ ਦੇ ਸਾਂਝੇ ਹਨ ਦੁਸਹਿਰਾ , ਦਿਵਾਲੀ ਸਾਰੇ ਗੁਰਪੁਰਬ, ਵਿਸਾਖੀ ਤੇ ਲੋਹੜੀ ਅਸੀਂ ਸਾਰੇ ਆਦਿ ਸਮੇਂ ਤੋਂ ਰਲ ਮਿਲ ਕੇ ਮਨਾਉਂਦੇ ਆ ਰਹੇ ਹਾਂ।
ਇਨਾਂ ਤਿਉਹਾਰਾਂ, ਰੀਤੀ ਰਿਵਾਜ਼ਾਂ ਤੇ ਸਾਡੇ ਦੁਖਾਂ-ਸੁਖਾਂ ਨਾਲ ਜੁੜੇ ਤੇ ਇਨਾਂ ਵਿਚੋਂ ਉਪਜੇ ਸਾਡੇ ਲੋਕਗੀਤ ਅਤੇ ਗੀਤ ਹਨ। ਇਹ ਆਮ ਲੋਕਾਂ ਦੇ ਦਿਲੀ ਵਲਵਲਿਆਂ ਤੇ ਚਾਵਾਂ-ਖੁਸ਼ੀਆਂ ਦਾ ਪ੍ਰਤੀਬਿੰਬ ਹਨ। ਸਾਡੀ ਛੋਟੀਆਂ-ਛੋਟੀਆਂ ਖੁਸ਼ੀਆਂ, ਪ੍ਰਾਪਤੀ, ਰੋਸਿਆਂ ਤੇ ਗਿਲੇ ਸ਼ਿਕਵਿਆਂ ਨੂੰ ਬਾਖ਼ੂਬੀ ਬਿਆਨ ਕਰਦੇ ਸਾਡੇ ਅਮੀਰ ਵਿਰਸੇ ਨਾਲ ਜੁੜੇ ਸਾਡੇ ਪੰਜਾਬੀ ਲੋਕ ਗੀਤ ਹਨ।
ਪਰ ਅੱਜ ਗਾਇਕੀ ਤੇ ਗੀਤਕਾਰੀ ਦੇ ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਸ ਬਾਰੇ ਬੁਧੀਜੀਵੀ ਤੇ ਸੰਵੇਦਨਸ਼ੀਲ ਵਰਗ ਸਿਰਫ਼ ਅਫਸੋਸ ਹੀ ਜਤਾ ਰਿਹਾ ਹੈ। ਨੰਦ ਲਾਲ 'ਨੂਰਪੁਰੀ', ਪ੍ਰੋ: ਮੋਹਣ ਸਿੰਘ, ਸ਼ਿਵ ਬਟਾਲਵੀ ਵਰਗੇ ਸ਼ਾਇਰਾਂ ਦੇ ਬੋਲ ਅਜੋਕੀ ਗਾਇਕੀ ਦੇ ਸ਼ੋਰ ਵਿਚ ਕਿਧਰੇ ਗੁਆਚ ਗਏ ਲਗਦੇ ਹਨ। ਹਰ ਤਰਾਂ ਦੇ ਨਸ਼ੇ, ਹਰ ਕਿਸਮ ਦੇ ਅਤਿ ਅਧੁਨਿਕ ਹਥਿਆਰ ਨੂੰ ਗੀਤ ਦੇ ਬੋਲਾਂ ਵਿਚ ਸ਼ਾਮਿਲ ਕਰਨਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ। ਇਹ ਗੀਤ ਕਿਸ ਪੇਜਾਬੀ ਸਭਿਆਚਾਰ ਤੇ ਵਿਰਸੇ ਦੀ ਤਰਜ਼ਮਾਨੀ ਕਰਦੇ ਹਨ, ਇਹ ਤਾਂ ਇਨਾਂ ਨੂੰ ਗਾਣ ਵਾਲੇ ਤੇ ਇਨਾਂ ਦੇ ਰਚਨਹਾਰ ਹੀ ਦੱਸ ਸਕਦੇ ਹਨ।
ਪਰ ਜਦੋਂ ਇਕ ਆਮ ਇਨਸਾਨ ਇਹ ਗੀਤ ਸੁਣਦਾ ਹੈ ਤਾਂ ਸਿਵਾਏ ਆਧੁਨਿਕ ਸਾਜ਼ਾਂ ਦੇ ਸ਼ੋਰ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ। ਚਾਹੇ ਅਸੀਂ ਸਾਰੇ ਗੀਤਕਾਰਾਂ ਤੇ ਗਾਇਕਾਂ ਨੂੰ ਇਸ ਸ਼੍ਰੇਣੀ ਵਿਚ ਸ਼ਾਮਿਲ ਨਹੀਂ ਕਰ ਸਕਦੇ ਪਰ ਇਕ ਵੱਡੀ ਗਿਣਤੀ ਹਥਿਆਰਾਂ ਤੇ ਨਸ਼ੇ ਨੂੰ ਆਪਣੇ ਗੀਤਾਂ ਵਿਚ ਸ਼ਾਮਿਲ ਕਰਨ ਵਾਲਿਆਂ ਦੀ ਹੈ। ਪੰਜਾਬ ਹਸਦਾ ਵਸਦਾ ਗੁਰੂਆਂ ਪੀਰਾਂ ਦੁਆਰ ਵਰੋਸਾਇਆਂ ਇਕ ਰੰਗਲਾ ਪ੍ਰਾਂਤ ਹੈ | ਕਿ ਅਸੀਂ ਕਦੇ ਸੋਚਿਆ ਹੈ ਕਿ ਇਹੋ ਜਹੇ ਗੀਤ ਸਾਡੇ ਨੌਜਵਾਨ ਵਰਗ ਨੂੰ ਕਿਧਰ ਲੈ
ਕੇ ਜਾ ਰਹੇ ਹਨ ਤੇ ਅਗੋਂ ਹੋਰ ਕਿਥੇ ਜਾ ਕੇ ਰੁਕਣਗੇ ।
ਅੱਜ ਹਰ ਨਿਊਜ਼ ਚੈਨਲ ਤੇ ਹਰ ਅਖ਼ਬਾਰ ਵਿਚ ਪੰਜਾਬ ਵਿਚ ਨਸ਼ੇ ਤੇ ਹਿੰਸਾ ਦੀਆਂ ਖਬਰਾਂ ਧੜੱਲੇ ਨਾਲ ਆ ਤੇ ਛਪ ਰਹੀਆਂ ਹਨ। ਇਹ ਇਕ ਕੌੜੀ ਸਚਾਈ ਹੈ। ਪੰਜਾਬ ਦੀ ਇਸ ਤਸਵੀਰ ਲਈ ਅਸੀਂ ਜਿੰਮੇਵਾਰ ਹਾਂ। ਕੀ ਗੀਤਾਂ ਵਿਚ ਸਾਡੀ ਕਾਵਿਕ ਉਡਾਰੀ ਤੇ ਸੋਚ ਸਿਰਫ਼ ਹਥਿਆਰਾਂ ਤੇ ਨਸ਼ਿਆਂ ਤੱਕ ਆ ਕੇ ਹੀ ਰੁਕ ਗਈ ਹੈ। ਸਾਡੇ ਦਿਲਾਂ, ਦਿਮਾਗਾਂ, ਸੋਚ ਤੇ ਚੋਗਿਰਦ ਦੇ ਘੇਰਾ ਬਹੁਤ ਵਿਸ਼ਾਲ ਹੈ। ਆਓ ਇਸ ਸੌੜੀ ਸੇਚ ਨੂੰ ਤਿਆਗ ਕੇ ਕਲਪਨਾ ਤੇ ਨਵੇਂ ਨਕੋਰ ਵਲਵਲਿਆਂ ਵਲ ਉਡਾਰੀ ਮਾਰੀਏ। ਇਹ ਪੰਜਾਬ ਤੇ ਸਾਡੀ ਅਗਲੀ ਪੀੜ੍ਹੀ ਦੇ ਭਵਿਖ ਨੂੰ ਸੁਰੱਖਿਅਤ ਕਰੇਗਾ।
