ਲੋੜ ਹੈ ਅੱਜ ਬਾਬਾ ਨਾਨਕ ਦੀਆਂ ਸਿੱਖਿਆਵਾਂ ਤੇ ਚੱਲਣ ਦੀ

ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਬ ਸਾਰੀ ਹੀ ਕਾਇਨਾਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ।ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ, ਗੁਰੂ ਨਾਨਕ, ਨਾਨਕ ਪੀਰ, ਨਾਨਕ ਰਿਸ਼ੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੂਰਬ  ਸਾਰੀ ਹੀ ਕਾਇਨਾਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ।ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ, ਗੁਰੂ ਨਾਨਕ,  ਨਾਨਕ ਪੀਰ, ਨਾਨਕ ਰਿਸ਼ੀ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਵੇਰੇ-ਸਵੇਰੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ। ਸੰਗਤ ਬਹੁਤ ਹੀ ਉਤਸ਼ਾਹ ਨਾਲ ਪ੍ਰਭਾਤ ਫੇਰੀਆਂ ਵਿੱਚ ਸ਼ਿਰਕਤ ਕਰਦੀ ਹੈ । ਹਰ ਰੋਜ਼ ਸ਼ਰਧਾਲੂਆਂ ਰਾਹੀਂ ਆਪਣੇ ਘਰ ਪ੍ਰਭਾਤ ਫੇਰੀ ਬੁਲਾਈ ਜਾਂਦੀ ਹੈ।ਅਖੰਡ ਸਾਹਿਬ  ਦੇ ਭੋਗ ਪਾਏ ਜਾਂਦੇ ਹਨ। ਪਿਤਾ ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਹ ਰੁਪਏ ਦੇ ਕੇ ਵਣਜ ਕਰਨ ਲਈ ਭੇਜਿਆ। ਰਸਤੇ ਵਿਚ ਹੀ ਭੁੱਖੇ  ਸਾਧੂਆਂ ਨੂੰ ਹੀ ਵੀਹ ਰੁਪਏ ਦਾ ਲੰਗਰ ਛਕਾ ਦਿੱਤਾ। ਸੁੱਚੇ ਵਣਜ ਵਿੱਚ ਕਿੰਨੀ ਬਰਕਤ ਸੀ ਕਿ ਗੁਰੂ ਕਾ ਲੰਗਰ ਅੱਜ ਵੀ ਅਤੁੱਟ ਵਰਤਦਾ ਹੈ।ਕਿਤੇ ਵੀ ਗੁਰੂ ਘਰ ਚਲੇ ਜਾਉ, ਗੁਰੂ ਲੰਗਰ ਹਮੇਸ਼ਾ ਹੀ ਅਟੁੱਟ ਵਰਤਦਾ ਹੈ।ਬਾਣੀ ਰਚਦਿਆਂ ਬਾਬਾ ਨਾਨਕ ਨੇ ਕਦੇ ਵੀ ਨੁਕਸਾਨ ਬਾਰੇ ਨਹੀਂ ਸੀ ਸੋਚਿਆ। ਆਪ ਨੇ ਕਿੰਨੇ ਹੀ ਪਾਪੀ ਪਖੰਡੀਆਂ ਦਾ ਜੀਵਨ ਉਤਾਰ ਦਿੱਤਾ। ਆਪ ਦੀ ਪਤਨੀ ਸੁਲੱਖਣੀ ਸੀ ਤੇ ਆਪ ਦੇ ਦੋ ਬੱਚੇ ਸ੍ਰੀ ਚੰਦ ਤੇ ਲਖਮੀ ਦਾਸ ਸਨ।ਗੁਰੂ ਨਾਨਕ ਦੇਵ ਜੀ ਨੇ ਦੂਰ-ਦਰਾਜ  ਤੱਕ ਲੋਕਾਂ ਨੂੰ ਰੱਬ ਦਾ ਸੁਨੇਹਾ ਦਿੱਤਾ।ਜਿੱਧਰ ਨੂੰ ਵੀ ਗੁਰੂ ਨਾਨਕ ਦੇਵ ਜੀ ਜਾਂਦੇ ਸਨ, ਕਾਫ਼ਲਾ  ਉਹਨਾਂ ਦੇ ਪਿੱਛੇ ਚਲਾ ਜਾਂਦਾ।ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ' ਸ੍ਰੀ ਗੁਰੂ ਗ੍ਰੰਥ ਸਾਹਿਬ 'ਵਿੱਚ ਦਰਜ ਹਨ। ਅੱਜ ਲੋੜ ਹੈ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ। ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸੀ 'ਨਾਮ ਜਪੋ, ਕਿਰਤ ਕਰੋ ,ਅਤੇ ਵੰਡ ਛਕੋ'।

ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲ ਰਹੇ ਹਨ?ਅੱਜ ਇਕ ਦੂਜੇ ਪ੍ਰਤੀ ਈਰਖਾ ,ਵੈਰ ,ਨਫ਼ਰਤ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਆਪਸੀ ਪਿਆਰ ਖ਼ਤਮ ਹੋ ਗਿਆ ।ਪੈਸੇ ਦੀ ਲਾਲਸਾ ਕਾਰਨ ਅਜੋਕਾ ਇਨਸਾਨ ਇਨਸਾਨ ਦਾ ਦੁਸ਼ਮਣ ਬਣ ਗਿਆ ਹੈ। ਨਿੱਜੀ ਸੁਆਰਥਾਂ ਲਈ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ। ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਗਿਆ ਹੈ। ਬੱਚਿਆਂ ਹੱਥੋਂ ਬਜ਼ੁਰਗਾਂ ਦਾ ਕਤਲ ਹੋ ਰਿਹਾ ਹੈ । ਕੁਦਰਤ ਹੀ ਰੱਬ ਹੈ।ਆਪਣੇ ਸੁਆਦ ਖ਼ਾਤਰ ਜੀਵ-ਜੰਤੂਆਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਹੈ। ਦਰਿਆਵੀ ਜੀਵ ਵੀ ਪ੍ਰਭਾਵਿਤ ਹੋ ਰਹੇ ਹਨ।ਪੈਸੇ ਦੀ ਹੋੜ ਇੰਨੀ ਜ਼ਿਆਦਾ ਲੱਗ ਗਈ ਹੈ ਕਿ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਇਕ ਦੂਜੇ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਸਿਰ ਇਨਸਾਨ ਨੇ ਇਸ ਦਾ ਖਮਿਆਜ਼ਾ ਵੀ ਭੁਗਤਿਆ  ਹੈ। ਫਿਰ ਵੀ ਇਨਸਾਨ ਨਹੀਂ ਸੁਧਰਿਆ। ਕੁਦਰਤ ਮਨੁੱਖ ਨੂੰ ਲਗਾਤਾਰ ਇਸ਼ਾਰੇ ਤਾਂ ਕਰ ਰਹੀ ਹੈ ।ਬਲਾਤਕਾਰ ਦੀਆਂ ਕਿੰਨੀਆਂ ਹੀ ਵਾਰਦਾਤਾਂ ਹੋ  ਰਹੀਆਂ ਹਨ। ਦਰਿੰਦਿਆਂ ਵੱਲੋਂ ਨਿੱਕੀਆਂ ਨਿੱਕੀਆਂ ਬਾਲੜੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਭ੍ਰਿਸ਼ਟਾਚਾਰ ਦਾ ਬਹੁਤ ਬੋਲਬਾਲਾ ਹੈ। ਲੋਕਾਂ ਦੀ ਪ੍ਰੋਪਰਟੀਆਂ, ਜ਼ਮੀਨਾਂ ਤੇ ਕਬਜ਼ੇ ਕਰੀ ਬੈਠੇ ਹਨ। ਦਿਨ ਪ੍ਰਤੀ ਦਿਨ ਪ੍ਰਦੂਸ਼ਣ ਵੱਧ ਗਿਆ ਹੈ।ਕੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਕੰਮ ਕਰਨ ਲਈ ਧਰਤੀ ਤੇ ਭੇਜਿਆ ਸੀ?

ਅੱਜ ਸਾਨੂੰ ਲੋੜ ਹੈ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਸਾਫ-ਸੁਥਰੇ ਮਾਰਗ ਤੇ ਚੱਲਣ ਦੀ।ਅੱਜ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਦੇ ਹਾਂ ,ਤਾਂ ਔਕੜਾਂ ਤਾਂ ਬਹੁਤ ਆਉਣਗੀਆਂ। ਪਰ ਇਹ ਮਾਰਗ ਬਹੁਤ ਸਾਫ਼-ਸੁਥਰਾ ਹੋਏਗਾ।ਆਉ ਅੱਜ ਪਵਿੱਤਰ ਦਿਹਾੜੇ ਤੇ ਪ੍ਰਣ ਕਰੀਏ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ,ਪ੍ਰਦੂਸ਼ਣ ਮੁਕਤ ਵਾਤਾਵਰਨ ਸਿਰਜੀਏ। ਆਪਣੇ ਮਾਂ-ਪਿਓ ਦੀ ਕਦਰ ਕਰੀਏ। ਕਦੇ ਵੀ ਕਿਸੇ ਦਾ ਹੱਕ ਨਾ ਮਾਰੀਏ ।ਲੋੜਵੰਦ ਦੀ ਮਦਦ ਕਰੀਏ।

- ਸੰਜੀਵ ਸਿੰਘ ਸੈਣੀ