ਦਰਸ਼ਨ ਸਿੰਘ ਮੱਟੂ ਦੀ ਅਗਵਾਈ ਚ ਲੋੜਵੰਦ ਵਿਅਕਤੀ ਨੂੰ ਵੀਲ੍ਹ ਚੇਅਰ ਭੇਂਟ ਕੀਤੀ
ਗੜ੍ਹਸ਼ੰਕਰ 12 ਸਤੰਬਰ:- ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵਲੋਂ ਅੱਜ ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਗੜ੍ਹਸ਼ੰਕਰ ਵਿਖੇ ਇਕ ਲੋੜਵੰਦ ਵਿਅਕਤੀ ਨੂੰ ਵੀਲ੍ਹ ਚੇਅਰ ਭੇਂਟ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਹੈਪੀ ਸਾਧੋਵਾਲ ਅਤੇ ਡਾਕਟਰ ਲਖਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਰੋਡਮਜਾਰਾ ਦੇ ਰਾਜ ਕੁਮਾਰ ਜੋ ਕਿ ਕੁਦਰਤ ਦੀ ਮਾਰ ਕਾਰਨ ਚੱਲਣ-ਫਿਰਨ ਤੋਂ ਅਸਮਰਥ ਹੋ ਗਏ ਸਨ।
ਇਸ ਸਬੰਧੀ ਰਾਜ ਕੁਮਾਰ ਵਲੋਂ ਉਨ੍ਹਾਂ ਦੀ ਟੀਮ ਨਾਲ ਸੰਪਰਕ ਕੀਤਾ ਤਾਂ ਅੱਜ ਰਾਜ ਕੁਮਾਰ ਨੂੰ ਵੀਲ੍ਹ ਚੇਅਰ ਭੇਂਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਇਹ ਹੈ ਕਿ ਕੋਈ ਵੀ ਅਪਾਹਜ ਵਿਅਕਤੀ ਵੀਲ੍ਹ ਚੇਅਰ ਅਤੇ ਟਰਾਈਸਾਈਕਲ ਨਾ ਹੋਣ ਕਰਕੇ ਘਰ ਬੈਠਣ ਨੂੰ ਮਜਬੂਰ ਨਾ ਹੋਵੇ। ਜਿਸ ਦੇ ਮੱਦੇਨਜਰ ਉਨ੍ਹਾਂ ਵੱਲੋਂ ਇਹ ਸੇਵਾ ਨਿਰੰਤਰ ਚਲਾਈ ਜਾ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਹੁਣ ਤੱਕ ਹਜ਼ਾਰਾਂ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਅਤੇ ਟਰਾਈਸਾਈਕਲ ਉਪਲੱਬਧ ਕਰਵਾ ਚੁੱਕੀ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਕੁਮਾਰ, ਰਾਜ ਕੁਮਾਰ, ਗਗਨਜੀਤ ਅਤੇ ਰਾਣੀ ਆਦਿ ਹਾਜ਼ਰ ਸਨ।
