ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ 49 ਸਰਕਲ ਪਟਿਆਲਾ ਦੇ ਸੁਖਦੇਵ ਸਿੰਘ ਚੁਣੇ ਗਏ ਪ੍ਰਧਾਨ

ਪਟਿਆਲਾ:- ਅੱਜ ਮਿਤੀ 14/09/026 ਨੂੰ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: 49 ਸਰਕਲ ਪਟਿਆਲਾ ਕਮੇਟੀ ਦੀ ਚੋਣ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਪ੍ਰਧਾਨ ਸੁਖਦੇਵ ਸਿੰਘ ਰਾਠੌਰ, ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਸਮਾਣਾ, ਮੀਤ ਪ੍ਰਧਾਨ ਉੱਤਮ ਸਿੰਘ ਨਾਭਾ, ਸਕੱਤਰ ਸੰਗਤ ਸਿੰਘ ਘਨੌਰ, ਸਹਾਇਕ ਸਕੱਤਰ ਸੁਖਵਿੰਦਰ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ ਪਟਿਆਲਾ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਸਮਾਣਾ ਦੀ ਨਵੀਂ ਚੁਣੀ ਗਈ ਕਮੇਟੀ, ਚੋਣ ਅਜਲਾਸ ਵਿਚ ਸਰਕਲ ਪਟਿਆਲਾ ਦੇ ਅੰਦਰ ਆਉਦੀਆ ਸਮੂਹ ਡਵੀਜਨਾਂ ਸਬ ਡਵੀਜ਼ਨਾ ਦੇ ਪ੍ਰਧਾਨ ਸਕੱਤਰਾ ਨੇ ਹਿੱਸਾ ਲਿਆ ਅਤੇ ਸਾਰੇ ਪ੍ਰਧਾਨ ਸਕੱਤਰਾ ਨੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਿਧਾਂਤਾ ਅਨੁਸਾਰ ਜਥੇਬੰਦੀ ਦੇ ਹਰ ਇਕ ਮੈਂਬਰ ਨੂੰ ਆਪੋ ਆਪਣੇ ਵਿਚਾਰ ਸਾਂਝੇ ਕਰਨ ਦਾ ਪੂਰਾ ਅਧਿਕਾਰ ਹੈ ਜਿਸ ਸਦਕਾ ਹਰ ਇਕ ਪ੍ਰਧਾਨ ਸਕੱਤਰ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
 ਚੋਣ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ:49 ਦੇ ਸਿਧਾਂਤਾਂ ਅਨੁਸਾਰ ਬਹੁਤ ਹੀ ਵਧੀਆ ਢੰਗ ਨਾਲ ਹੋਈ , ਨਵੀਂ ਚੁਣੀ ਗਈ ਕਮੇਟੀ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਕਿ ਜਥਬੰਦੀ ਦੇ ਸਿਧਾਂਤਾਂ ਮੁਤਾਬਿਕ ਜਥੇਬੰਦੀ ਵਿੱਚ ਮੇਹਨਤ ਅਤੇ ਲਗਨ ਨਾਲ਼ ਕੰਮ ਕਰਨਗੇ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਹਰ ਇਕ ਮੈਂਬਰ ਨਾਲ ਕਮੇਟੀ ਹਰ ਵੇਲੇ ਨਾਲ ਖੜੀ ਹੈ। ਚੋਣ ਅਜਲਾਸ ਵਿਚ ਕੁਲਵਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ, ਪਰਦੀਪ ਕੁਮਾਰ ਸੂਬਾ ਕੈਸ਼ੀਅਰ, ਦੱਖਣ ਜੌਨ ਪ੍ਰਧਾਨ ਕੁਲਦੀਪ ਸਿੰਘ ਚੌਹਾਨ, ਮੀਤ ਪ੍ਰਧਾਨ ਰਾਜਵੀਰ ਸਿੰਘ, ਸੰਤ ਰਾਮ ਚੀਮਾਂ ਆਗੂ ਪੇਨਸ਼ਨਰ ਐਸੋਸੀਏਸ਼ਨ ਪੰਜਾਬ, ਪ੍ਰਬੋਧ ਕੌਸ਼ਲ, ਸਾਬਕਾ ਸਕੱਤਰ ਦੱਖਣ ਜੌਨ, ਰਾਮ ਚੰਦ ਸਾਬਕਾ ਪ੍ਰਧਾਨ ਸਰਕਲ ਪਟਿਆਲਾ, ਕ੍ਰਿਸ਼ਨ ਦੇਵ ਸਿੰਘ ਸਾਬਕਾ ਸੂਬਾ ਸਕੱਤਰ, ਰਘਵਿੰਦਰ ਸਿੰਘ ਸਾਬਕਾ ਸੂਬਾ ਆਗੂ ਅਤੇ ਇਸ ਤੋਂ ਇਲਾਵਾ ਸਰਕਲ ਪਟਿਆਲਾ ਦੀਆ ਸਮੂਹ ਡਵੀਜ਼ਨਾ ਅਤੇ ਸਬ ਡਵੀਜ਼ਨਾ ਦੇ ਪ੍ਰਧਾਨ ਅਤੇ ਸਕੱਤਰ ਹਾਜ਼ਿਰ ਸਨ।