ਸੀਵਰ ਦਾ ਗੰਦਾ ਪਾਣੀ ਗਲੀ ਨੰਬਰ ਚਾਰ ਵਿਚ ਭਰਿਆ ਦਸਮੇਸ਼ ਨਗਰ ਨਿਵਾਸੀ ਪ੍ਰੇਸ਼ਾਨ
ਪਟਿਆਲਾ, 13 ਸਤੰਬਰ, 2026:- ਅੱਜ ਦਸਮੇਸ਼ ਨਗਰ ਤ੍ਰਿਪੜੀ ਵਿਖੇ ਹੋਈ ਭਾਰੀ ਬਾਰਿਸ਼ ਕਾਰਨ ਤਿਕੋਨੀ ਪਾਰਕ ਦੇ ਨਜ਼ਦੀਕ ਮੇਨ ਰੋਡ ਦਾ ਸੀਵਰ ਸਿਸਟਮ ਓਵਰ ਫਲੋ ਹੋ ਗਿਆ। ਜਿਸ ਨਾਲ ਬਲੌਕ ਨੰ -1, ਗਲੀ ਨੰ- 4 ਪੂਰੀ ਤਰ੍ਹਾਂ ਸੀਵਰ ਦੇ ਗੰਦੇ ਚਿਕੜ ਨਾਲ ਭਰ ਗਈ।
ਇਹ ਸੀਵਰ ਦਾ ਗੰਦਾ ਚਿਕੜ ਸਾਰੀ ਗਲ਼ੀ ਵਿਚ ਫੈਲ ਗਿਆ ਹੈ ਜਿਸ ਨਾਲ ਇਸ ਗਲੀ ਵਿਚ 36 ਨੰਬਰ ਤੋਂ ਲੈ ਕੇ 56 ਨੰਬਰ ਮਕਾਨ ਵਾਸੀਆਂ ਲਈ ਆਪਣੇ ਘਰ ਤੋਂ ਬਾਹਰ ਜਾਣਾ ਇਕ ਸਮੱਸਿਆ ਬਣ ਗਿਆ। ਸਾਰੀ ਗਲੀ ਦੇ ਵਿਚ ਸੀਵਰ ਦਾ ਗੰਦਾ ਚਿੱਕੜ ਹੀ ਨਜ਼ਰ ਆ ਰਿਹਾ ਹੈ।
ਇਸ ਮੌਕੇ ਮਕਾਨ ਨੰ 54 ਅਤੇ 55 ਦੇ ਨਿਵਾਸੀ ਹਰਜੋਤ ਤੂਰ ਅਤੇ ਸ਼੍ਰੀਮਤੀ ਇੰਦਰਜੀਤ ਕੋਰ ਨੇ ਇਲਾਕੇ ਦੀ ਐਮ, ਸੀ, ਸ਼੍ਰੀਮਤੀ ਜਤਿੰਦਰ ਕੌਰ ਐਸ ਕੇ ਨੂੰ ਉਨ੍ਹਾਂ ਦੇ ਸੰਪਰਕ ਨੰਬਰ- 9803985500 ’ਤੇ ਗੱਲ ਕਰਨ ਲਈ ਕਈ ਵਾਰ ਫੋਨ ਕੀਤਾ ਪਰੰਤੂ ਉਨ੍ਹਾਂ ਆਪਣਾ ਮੋਬਾਇਲ ਚੁਕਣ ਦੀ ਖੇਚਲ ਨਹੀਂ ਕੀਤੀ। ਇਸ ਘਟਣਾ ਨਾਲ ਇਸ ਗਲੀ ਨੰਬਰ ਚਾਰ ਦੇ ਵਾਸੀਆਂ ਵਿਚ ਬੇਹਦ ਬੇਚੈਨੀ ਪਾਈ ਜਾ ਰਹੀ ਹੈ ਕਿਉਂਕਿ ਬਰਸਾਤ ਦਾ ਮੌਸਮ ਹੋਣ ਕਾਰਣ ਇਸ ਇਲਾਕੇ ਵਿੱਚ ਕੋਈ ਵੀ ਬਿਮਾਰੀ ਆਪਣਾ ਕਹਿਰ ਵਿਖਾ ਸਕਦੀ ਹੈ।
ਇਸ ਇਲਾਕੇ ਦੇ ਵਾਸੀਆਂ ਦੀ ਨਗਰ ਨਿਗਮ ਪਟਿਆਲਾ ਦੇ ਅਧਿਕਾਰੀਆਂ ਅਤੇ ਕਮਿਸ਼ਨਰ ਨੂੰ ਅਪੀਲ ਹੈ ਕਿ ਛੇਤੀ ਤੋਂ ਛੇਤੀ ਇਸ ਗਲੀ ਦੀ ਅਤੇ ਮੇਨ ਸਿਓਨਾ ਰੋਡ ਨੇੜੇ ਗੁਰਕਿਰਪਾ ਡੇਅਰੀ ਦੇ ਸੀਵਰ ਲਾਈਨ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ ਤਾਂਕਿ ਅਗੋਂ ਤੋਂ ਇਸ ਪ੍ਰਕਾਰ ਸੀਵਰ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਨਾ ਵੜ ਸਕੇ।
ਗਲੀ ਵਿਚ ਫੈਲੇ ਗੰਦੇ ਪਾਣੀ ਦੀਆਂ ਫੋਟੋਆਂ ਨਾਲ ਨੱਥੀ ਹਨ।
