ਪੁਲਿਸ ਵੱਲੋਂ ਚੋਰੀ ਦੇ 03 ਮੋਟਰਸਾਈਕਲ ਅਤੇ 02 ਐਕਟਿਵਾ ਦੀ ਬਰਾਮਦਗੀ ਸਮੇਤ ਇੱਕ ਮੁਲਜ਼ਮ ਗ੍ਰਿਫਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਸਤੰਬਰ:- ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਦਿਲਪੀਤ ਸਿੰਘ, ਆਈ.ਪੀ.ਐਸ., ਕਪਤਾਨ ਪੁਲਿਸ (ਸਿਟੀ), ਐਸ.ਏ.ਐਸ. ਨਗਰ ਦੀ ਅਗਵਾਈ ਹੇਠ ਮੋਹਾਲੀ ਸ਼ਹਿਰ ਵਿੱਚ ਹੋ ਰਹੀ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਸ੍ਰੀ ਗੁਰਚਰਨ ਸਿੰਘ, ਉਪ ਕਪਤਾਨ ਪੁਲਿਸ, ਸਿਟੀ-1 ਮੋਹਾਲੀ ਵੱਲੋਂ ਪੁਲਿਸ ਟੀਮਾਂ ਨੂੰ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਫੇਜ਼-1 ਮੋਹਾਲੀ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਮਿਤੀ 06-09-2026 ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਗੁਰਜੀਤ ਸਿੰਘ ਉਰਫ਼ ਤੋਤਾ ਪੁੱਤਰ ਗੁਰਮੁੱਖ ਸਿੰਘ ਵਾਸੀ ਮਕਾਨ ਨੰਬਰ 462, ਨੇੜੇ ਖੇੜਾ ਮੁੰਡੀ ਖਰੜ, ਜੋ ਕਿ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ, ਅਤੇ ਹੁਣ ਵੀ ਇੱਕ ਮੋਟਰਸਾਈਕਲ ਨੰਬਰ PB-65A-2230 ਮਾਰਕਾ ਸਪਲੈਂਡਰ ਪਲੱਸ ਚੋਰੀ ਕੀਤਾ ਹੋਇਆ ਹੈ, ਜਿਸ ਨੂੰ ਵੇਚਣ ਦੀ ਤਾਂਘ ਵਿੱਚ ਨਵੇਂ ਪਾਣੀ ਵਾਲੀ ਟੈਂਕੀ ਪਿੱਛੇ ਮੋਹਾਲੀ ਫੇਜ਼-1 ਮੋਟਰਸਾਈਕਲ ਸਮੇਤ ਖੜ੍ਹਾ ਹੈ।
ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਗੁਰਜੀਤ ਸਿੰਘ ਉਰਫ਼ ਤੋਤਾ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 201 ਮਿਤੀ 06-09-2026 ਅ/ਧ 303(2) ਬੀ.ਐਨ.ਐਸ. ਥਾਣਾ ਫੇਜ਼-1 ਮੋਹਾਲੀ ਦਰਜ ਕੀਤਾ ਗਿਆ। ਮੁਲਜ਼ਮ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਉਸ ਪਾਸੋਂ ਜੁਰਮ 317(2) ਬੀ.ਐਨ.ਐਸ. ਦਾ ਵਾਧਾ ਕੀਤਾ ਗਿਆ।
ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਰਿਮਾਂਡ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤੇ ਗਏ ਹੋਰ 02 ਮੋਟਰਸਾਈਕਲ ਅਤੇ 02 ਐਕਟਿਵਾ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।
ਬਰਾਮਦਗੀ
03 ਮੋਟਰਸਾਈਕਲ
02 ਐਕਟਿਵਾ
ਪਹਿਲਾ ਦਰਜ ਮੁਕੱਦਮਾ
ਮੁਕੱਦਮਾ ਨੰਬਰ 161 ਮਿਤੀ 08-08-2018 ਅ/ਧ NDPS Act, ਥਾਣਾ ਮਟੌਰ, ਜ਼ਿਲ੍ਹਾ ਐਸ.ਏ.ਐਸ. ਨਗਰ।
