ਪਦਮ ਸ਼੍ਰੀ ਜਤਿੰਦਰ ਸਿੰਘ ਸ਼ੰਟੀ ਅੱਜ ਆ ਰਹੇ ਹਨ ਬੰਗਾ ਗੜ੍ਹਸ਼ੰਕਰ ਤੇ ਬਲਾਚੌਰ ਵਿੱਚ
ਨਵਾਂਸ਼ਹਿਰ:- ਮਾਨਯੋਗ ਜਤਿੰਦਰ ਸਿੰਘ ਸ਼ੰਟੀ (ਪਦਮ ਸ਼੍ਰੀ) ਮੈਂਬਰ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂਟੀ) ਮਨੁੱਖੀ ਅਧਿਕਾਰ ਕਮਿਸ਼ਨ ਮਿਤੀ 22 ਅਗਸਤ 2026 ਨੂੰ ਸਵੇਰੇ 11 ਵਜੇ ਸਵਾਮੀ ਰੂਪ ਚੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੜਸ਼ੰਕਰ ਰੋਡ, ਬੰਗਾ ਅਤੇ ਬਾਅਦ ਦੁਪਹਿਰ 1:30 ਵਜੇ ਕੁਲਦੀਪ ਰਿਜੋਰਟ ਗੜਸ਼ੰਕਰ, ਅਨੰਦਪੁਰ ਸਾਹਿਬ ਰੋਡ, ਬਲਾਚੌਰ ਵਿਖੇ Open Hearing Camp Sitting ਵਿੱਚ ਪ੍ਰਾਪਤ ਦਰਖਾਸਤਾਂ/ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ।
ਇਸ ਮੌਕੇ ਗੈਰ ਸਰਕਾਰੀ ਸੰਸਥਾਵਾਂ, ਪੰਚ–ਸਰਪੰਚ, ਯੁੱਧ ਨਸ਼ਿਆ ਵਿਰੁੱਧ ਦੀ ਟੀਮ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਗੇ। ਇਸ ਉਪਰੰਤ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੈਦਲ ਮਾਰਚ ਕੱਢਿਆ ਜਾਵੇਗਾ।
