ਪਿੰਡ ਮੱਤੜ ਹਿਠਾੜ ਵਿਖੇ ਲਛਮਣ ਨਹਿਰ ਨੂੰ ਪਿਆ 20 ਫੁੱਟ ਦਾ ਪਾੜ
ਮਮਦੋਟ 21 ਅਗਸਤ:- ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਸਰਹੱਦੀ ਪਿੰਡ ਮੱਤੜ ਹਿਠਾੜ ਵਿਖੇ ਸਵੇਰੇ 7:30 ਵਜੇ ਦੇ ਕਰੀਬ ਲਛਮਣ ਨਹਿਰ ਨੂੰ 20 ਫੁੱਟ ਦਾ ਪਾੜ ਪੈਣ ਕਾਰਨ ਤੇਜ਼ ਰਫ਼ਤਾਰ ਨਾਲ ਪਾਣੀ ਖੇਤਾਂ ਵੱਲ ਵਧ ਰਿਹਾ ਹੈ। ਹੁਣ ਤੱਕ 50 ਤੋਂ 60 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ।
ਇਲਾਕੇ ਦੇ ਕਿਸਾਨਾਂ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨ ਜਾਂ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕੀ 2 ਜੁਲਾਈ ਨੂੰ ਵੀ ਪਿੰਡ ਰਾਉਕੇ ਹਿਠਾੜ ਵਿਖੇ ਲਛਮਣ ਨਹਿਰ ਨੂੰ 20 ਫੁੱਟ ਦੇ ਕਰੀਬ ਪਾੜ ਪਿਆ ਸੀ। ਉਸ ਸਮੇਂ ਵੀ ਦੋ ਦਿਨ ਲਗਾਤਾਰ ਨਹਿਰ ਵਿਚ ਪਾਣੀ ਚਲਦਾ ਰਿਹਾ। ਜਿਸ ਕਾਰਨ 600 ਏਕੜ ਤੋ ਜਿਆਦਾ ਝੋਨੇ ਦੀ ਫ਼ਸਲ, ਪਸ਼ੂਆ ਦਾ ਚਾਰਾ ਅਤੇ ਗਰੀਬ ਕਿਸਾਨਾ ਦੀ ਸਬਜੀ ਨਹਿਰੀ ਪਾਣੀ ਪੂਰੀ ਡੁੱਬ ਗਈ ਸੀ।
