ਓਬੀਸੀ ਫਰੰਟ ਪੰਜਾਬ ਵੱਲੋਂ 27 ਰਿਜ਼ਰਵੇਸ਼ਨ ਲਾਗੂ ਕਰਨ ਦੇ ਲਈ ਦਿੱਤਾ ਗਿਆ ਮੰਗ ਪੱਤਰ

ਪਟਿਆਲਾ, 10 ਸਤੰਬਰ:- ਅੱਜ ਮਿਤੀ 10/9/26 ਨੂੰ ਸ੍ਰੀ ਮਲਕੀਤ ਸਿੰਘ ਥਿੰਦ, ਚੇਅਰਮੈਨ ਬੀਸੀ ਵਿੰਗ ਪੰਜਾਬ ਵੱਲੋਂ ਸਰਕਟ ਹਾਊਸ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਜ਼ਿੰਮੇਵਾਰ ਸਾਥੀਆਂ ਨੇ ਹਿੱਸਾ ਲਿਆ। ਮੁੱਖ ਤੌਰ ’ਤੇ ਐਡਵੋਕੇਟ ਰਜਿੰਦਰ ਸਿੰਘ ਮੋਹਲ ਨੇ ਸਾਰੀ ਸਟੇਜ ਦੀ ਕਾਰਵਾਈ ਕਰਦਿਆਂ ਸ੍ਰੀ ਮਲਕੀਤ ਸਿੰਘ ਥਿੰਦ, ਚੇਅਰਮੈਨ ਬੀਸੀ ਵਿੰਗ ਪੰਜਾਬ ਨੂੰ ਜੀ ਆਇਆਂ ਆਖਿਆ ਅਤੇ ਸਰੋਪਾ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਵੱਖ-ਵੱਖ ਬੁਲਾਰਿਆਂ ਵੱਲੋਂ ਬੀਸੀ ਦੇ ਸਰਟੀਫਿਕੇਟ ਬਣਵਾਉਣ ਸਬੰਧੀ ਅਤੇ 27% ਰਿਜ਼ਰਵੇਸ਼ਨ ਬੈਕਵਰਡ ਕਲਾਸ ਲਈ ਲਾਗੂ ਕਰਨ ਦੀ ਗੱਲ ਕੀਤੀ ਗਈ। ਸ੍ਰੀ ਅਮਰਜੀਤ ਸਿੰਘ ਰਾਮਗੜੀਆ, ਸਟੇਟ ਮੈਂਬਰ ਰਾਮਗੜੀਆ ਵੈਲਫੇਅਰ ਬੋਰਡ ਨੇ ਸ੍ਰੀ ਮਲਕੀਤ ਸਿੰਘ ਜੀ ਨੂੰ ਕਿਹਾ ਕਿ ਬੀਸੀ ਸਰਟੀਫਿਕੇਟ ਬਣਾਉਣ ਦੇ ਲਈ ਡੀਓ ਪੀਟੀ ਦੀਆਂ ਹਦਾਇਤਾਂ ਮੁਤਾਬਕ ਸਰਟੀਫਿਕੇਟ ਦਾ ਸਰਲੀਕਰਨ ਕੀਤਾ ਜਾਵੇ ਅਤੇ ਇੱਕ ਵਾਰ ਬਣਿਆ ਹੋਇਆ ਸਰਟੀਫਿਕੇਟ ਹੀ ਪੱਕੇ ਤੌਰ ’ਤੇ ਮੰਨਿਆ ਜਾਵੇ।
ਓਬੀਸੀ ਫਰੰਟ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਔਲਖ ਵੱਲੋਂ ਓਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਨੂੰ 27% ਰਿਜ਼ਰਵੇਸ਼ਨ ਲਾਗੂ ਕਰਨ ਦੇ ਲਈ ਮੰਗ ਪੱਤਰ ਸੌਂਪਿਆ ਗਿਆ। ਸ੍ਰੀ ਮਲਕੀਤ ਸਿੰਘ ਥਿੰਦ, ਚੇਅਰਮੈਨ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਬੀਸੀ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਬੀਸੀ ਵਿੰਗ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਜਲਦੀ ਹੀ ਫਾਰਮ ਦਾ ਸਰਲੀਕਰਨ ਕਰਨ ਦਾ ਭਰੋਸਾ ਦਿੱਤਾ ਗਿਆ।
ਉਨ੍ਹਾਂ ਨੇ ਹਰ ਇੱਕ ਡੀਸੀ ਆਫਿਸ ਦੇ ਵਿੱਚ ਓਬੀਸੀ ਵਰਗ ਤੇ ਬੀਸੀ ਵਰਗ ਦੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੇ ਫਲੈਕਸ ਬੋਰਡ ਬਣਾ ਕੇ ਦਫ਼ਤਰਾਂ ਦੇ ਵਿੱਚ ਲਾਉਣ ਲਈ ਏਡੀਸੀ ਪਟਿਆਲਾ ਨੂੰ ਵੀ ਹਦਾਇਤ ਕੀਤੀ ਗਈ।
ਇਸ ਸਮੇਂ ਜਗਦੀਸ਼ ਰਜੋਰੀਆ, ਚੇਅਰਮੈਨ ਓਬੀਸੀ ਫਰੰਟ, ਕਿਰਪਾਲ ਸਿੰਘ ਬਠੋਈ, ਕਾਮਰੇਡ ਰਾਜ ਕਿਸ਼ਨ ਨੂਰ ਖੇੜੀਆਂ, ਡਾਕਟਰ ਗਿਆਨ ਸਿੰਘ ਅਮਲੋਹ, ਜਤਿੰਦਰ ਸਿੰਘ ਰਾਮਗੜੀਆ ਅਮਲੋਹ, ਹਰਪਾਲ ਸਿੰਘ ਪਾਲੀ, ਚੇਅਰਮੈਨ ਰਾਮਗੜੀਆ ਵੈਲਫੇਅਰ ਬੋਰਡ ਪਟਿਆਲਾ ਦਿਹਾਤੀ, ਅਮਰਜੀਤ ਸੈਣੀ ਘਨੌਰ ਅਤੇ ਹੋਰ ਬਹੁਤ ਸਾਰੇ ਕੰਬੋਜ ਭਾਈਚਾਰੇ, ਗੁੱਜਰ ਭਾਈਚਾਰੇ ਅਤੇ ਸੈਣੀ ਭਾਈਚਾਰੇ ਦੇ ਪਤਵੰਤੇ ਸੱਜਣ ਮੀਟਿੰਗ ਵਿੱਚ ਹਾਜ਼ਰ ਸਨ।
ਅੰਤ ਵਿੱਚ ਰਜਿੰਦਰ ਸਿੰਘ ਮੋਹਲ ਜੀ ਵੱਲੋਂ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।