ਗੜ੍ਹਸ਼ੰਕਰ, 29 ਨਵੰਬਰ (ਹਰੀ ਕ੍ਰਿਸ਼ਨ ਗੰਗੜ):- ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ ਵੱਲੋਂ ਹਰ ਸਾਲ ਲਗਾਏ ਜਾ ਰਹੇ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਇਸ ਵਾਰ 1 ਦਸੰਬਰ 2026 ਨੂੰ ਹੋਟਲ ਪਿੰਕ ਰੋਜ਼, ਗੜ੍ਹਸ਼ੰਕਰ ਵਿਖੇ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।
ਖੂਨਦਾਨ ਕੈਂਪ ਦੀ ਤਿਆਰੀ ਲਈ ਉੱਘੇ ਸਮਾਜ ਸੇਵਕ ਪ੍ਰਿੰਸੀਪਲ ਡਾ. ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ। ਇਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਕਾਮਰੇਡ ਦਰਸ਼ਣ ਸਿੰਘ ਮੱਟੂ, ਸੁਭਾਸ਼ ਮੱਟੂ ਅਤੇ ਕੁਲਵਿੰਦਰ ਸੰਘਾ; ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਭੁਪਿੰਦਰ ਰਾਣਾ; ਡਾ. ਬੀ.ਆਰ. ਅੰਬੇਡਕਰ ਸਭਾ ਗੜ੍ਹਸ਼ੰਕਰ ਵੱਲੋਂ ਰੌਕੀ ਮੋਇਲਾ; ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੋਸਾਇਟੀ ਗੜ੍ਹਸ਼ੰਕਰ ਵੱਲੋਂ ਡਾ. ਲਖਵਿੰਦਰ ਕੁਮਾਰ ਬਿੱਲੜੋ; ਦੁੱਧਾਧਾਰੀ ਸਮਾਜ ਸੇਵਾ ਸੰਮਤੀ ਵੱਲੋਂ ਡਾ. ਬਿੱਟੂ ਵਿੱਜ਼ ਅਤੇ ਜੀਵਨ ਜਾਗ੍ਰਿਤੀ ਮੰਚ ਵੱਲੋਂ ਹਰੀ ਲਾਲ ਨਫ਼ਰੀ, ਹਰਦੇਵ ਰਾਏ, ਪਵਨ ਕੁਮਾਰ ਗੋਇਲ, ਵਿਜੇ ਲਾਲ, ਬਲਵੰਤ ਸਿੰਘ, ਹੰਸ ਰਾਜ ਅਤੇ ਵਿਕਾਸ ਚੰਦੇਲ ਹਾਜ਼ਰ ਸਨ।
ਇਸ ਕੈਂਪ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਾਜ਼ਰ ਸ਼ਖ਼ਸੀਅਤਾਂ ਵੱਲੋਂ ਵਿਚਾਰ-ਵਟਾਂਦਰੇ ਉਪਰੰਤ ਕੈਂਪ ਦੀ ਸਫ਼ਲਤਾ ਲਈ ਉਸਾਰੂ ਸੁਝਾਅ ਦਿੱਤੇ ਗਏ ਅਤੇ ਇਲਾਕੇ ਦੇ ਖੂਨਦਾਨੀਆਂ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
