ਨਵਾਂ ਸ਼ਹਿਰ (ਦੇਸ ਰਾਜ ਬਾਲੀ):- ਇੱਥੋਂ ਨਜ਼ਦੀਕ ਪਿੰਡ ਬਰਨਾਲਾ ਕਲਾਂ ਵਿਖੇ ਸਥਾਨਕ ਸਮਾਜ ਸੇਵੀ ਸੰਸਥਾ “ਭਗਤ ਪੂਰਨ ਸਿੰਘ ਲੋਕ ਸੇਵਾ ਟਰਸੱਟ” ਵੱਲੋਂ ਗੁਰਦੁਆਰਾ ਸਾਧ ਸੰਗਤ ਵਿਖੇ ਸਾਲਾਨਾ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ ਵੱਲੋਂ ਖੁਦ ਖੂਨਦਾਨ ਕਰਕੇ ਕੀਤਾ ਗਿਆ।
ਬੀ.ਡੀ.ਸੀ. ਨਵਾਂ ਸ਼ਹਿਰ ਦੀ ਤਕਨੀਕੀ ਟੀਮ ਨੇ ਡਾ. ਅਜੇ ਬੱਗਾ ਦੀ ਅਗਵਾਈ ਵਿੱਚ ਖੂਨਦਾਨੀਆਂ ਤੋਂ ਦਾਨ ਕੀਤੇ ਗਏ ਖੂਨ ਦੇ ਯੂਨਿਟ ਪ੍ਰਾਪਤ ਕੀਤੇ। ਡਾ. ਅਜੇ ਬੱਗਾ ਨੇ ਦੱਸਿਆ ਕਿ ਹਰ ਉਹ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰਕ ਵਜ਼ਨ ਘੱਟੋ-ਘੱਟ 45 ਕਿਲੋ ਹੋਵੇ, ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ 12.5 ਗ੍ਰਾਮ ਤੋਂ ਘੱਟ ਨਾ ਹੋਵੇ ਅਤੇ ਉਹ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਨਾ ਹੋਵੇ, ਡਾਕਟਰੀ ਪ੍ਰਵਾਨਗੀ ਨਾਲ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ।
ਕੈਂਪ ਵਿੱਚ ਭਾਈ ਮਨਜੀਤ ਸਿੰਘ ਅਤੇ ਸੁੱਖਰਾਜ ਸਿੰਘ ਵੱਲੋਂ ਪ੍ਰੇਰਕ ਵਜੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਕੁੱਲ 36 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਬੀ.ਡੀ.ਸੀ. ਦੇ ਸਕੱਤਰ ਡੀ.ਐੱਸ. ਗਿੱਦਾ, ਮੇਜਰ ਮਨਦੀਪ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਦਿਲਬਾਗ ਸਿੰਘ ਅਤੇ ਬਲਵੀਰ ਸਿੰਘ, ਹਰਪ੍ਰਭਮਹਿਲ ਸਿੰਘ, ਮਹਿੰਦਰ ਸਿੰਘ ਦੁਆਬਾ ਮਾਰਸ਼ਲ, ਸੱਤਸਰੂਪ ਸਿੰਘ, ਮਨਜੀਤ ਸਿੰਘ ਖਾਲਸਾ, ਸੁੱਖਰਾਜ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਸੈਂਹਬੀ, ਅਵਤਾਰ ਸਿੰਘ ਗੋਰਾ, ਲਖਵੀਰ ਸਿੰਘ, ਜਸਵੀਰ ਸਿੰਘ ਬਹਿਲੂਰ ਕਲਾਂ, ਪਰਮਿੰਦਰ ਸਿੰਘ ਸੋਮਾ, ਅਮਰਜੀਤ ਸਿੰਘ ਮੰਗਾ, ਸਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸਿਮਰਨਜੋਤ ਸਿੰਘ, ਗੁਰਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਸਿਮਰਨਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਬਾਦਸ਼ਾਹ, ਜਸਵੀਰ ਸਿੰਘ ਪੰਚ, ਧਿਆਨ ਸਿੰਘ ਅਤੇ ਅਨਮੋਲ ਸਿੰਘ ਹਾਜ਼ਰ ਹੋਏ।
ਬੀ.ਡੀ.ਸੀ. ਦੇ ਸਟਾਫ਼ ਮੈਂਬਰਾਂ ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ, ਕਪਿਲ, ਨੇਹਾ, ਸੁਖਵੀਰ, ਸੰਤੋਸ਼, ਮੰਦਨਾ, ਹਰਮੇਸ਼ ਅਤੇ ਇੱਕਬਾਲ ਨੇ ਆਪਣੀ ਡਿਊਟੀ ਸੇਵਾ ਭਾਵਨਾ ਨਾਲ ਨਿਭਾਈ। ਟਰਸੱਟ ਵੱਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਅਤੇ ਅਤੁੱਟ ਲੰਗਰ ਵਰਤਾਏ ਗਏ।
