ਹਰਿਆਣਾ ਵਿੱਚ ਉੱਚੀ ਇਮਾਰਤਾਂ ਵਿੱਚ ਅੱਗ ਦੁਰਘਟਨਾਵਾਂ ਨਾਲ ਨਜਿਠੱਣ ਦੀ ਤਿਆਰੀ
ਚੰਡੀਗੜ੍ਹ, 9 ਸਤੰਬਰ:- ਹਰਿਆਣਾ ਸਰਕਾਰ ਦਾ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਡਾਇਰੈਕਟੋਰੇਟ ਰਾਜ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਜ਼ਿਆਦਾ ਆਧੁਨਿਕ ਅਤੇ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ 90 ਮੀਟਰ ਦੇ ਦੋ ਅਤੇ 104 ਮੀਟਰ ਦੇ ਦੋ ਏਰੀਅਲ ਲੈਡਰ ਪਲੇਟਫਾਰਮ ਖਰੀਦਣ ਜਾ ਰਿਹਾ ਹੈ। ਇਸ ਪ੍ਰਸਤਾਵਿਤ ਖਰੀਦ ਦੇ ਸਬੰਧ ਵਿੱਚ ਤਕਨੀਕੀ ਮਾਪਦੰਡਾਂ, ਯੋਗਤਾ ਮਾਪਦੰਡਾਂ, ਵਾਰੰਟੀ, ਡਿਲੀਵਰੀ ਸ਼ਡਿਊਲ ਅਤੇ ਵਪਾਰਕ ਪ੍ਰਬੰਧਾਂ 'ਤੇ ਭਾਰਤੀ ਅਤੇ ਵਿਦੇਸ਼ੀ ਨਿਰਮਾਤਾਵਾਂ, ਅਥੋਰਾਇਜਡ ਪ੍ਰਤੀਨਿਧੀਆਂ ਅਤੇ ਹਿੱਤਧਾਰਕਾਂ ਤੋਂ ਸੁਝਾਅ ਪ੍ਰਾਪਤ ਕਰਨ ਲਈ ਡਾਇਰੈਕਟੋਰੇਟ ਇੱਕ ਪ੍ਰੀ-ਐਨ.ਆਈ.ਟੀ. ਅਤੇ ਮਾਰਕੀਟ ਕੰਸਲਟੇਸ਼ਨ ਮੀਟਿੰਗ ਆਯੋਜਿਤ ਕਰਨ ਜਾ ਰਿਹਾ ਹੈ।
ਇਹ ਸਲਾਹ-ਮਸ਼ਵਰਾ ਮੀਟਿੰਗ 11 ਸਤੰਬਰ, 2026 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤੀ ਜਾਵੇਗੀ। ਇਸ ਵਿੱਚ ਹਿੱਸਾ ਲੈਣ ਲਈ ਚਾਹਵਾਨ ਹਿੱਤਧਾਰਕਾਂ ਨੂੰ 10 ਸਤੰਬਰ, 2026 ਨੂੰ ਸ਼ਾਮ 05:30 ਵਜੇ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਰਜਿਸਟ੍ਰੇਸ਼ਨ ਅਤੇ ਆਪਣੇ ਸੁਝਾਅ ਪੇਸ਼ ਕਰਨ ਲਈ ਬਿਨੈਕਾਰ ਸੰਸਥਾ ਦੇ ਨਾਮ, ਪ੍ਰਤੀਨਿਧ ਦੇ ਨਾਮ ਅਤੇ ਅਹੁਦੇ, ਈਮੇਲ ਆਈ.ਡੀ. ਅਤੇ ਸੰਪਰਕ ਨੰਬਰ ਦੇ ਨਾਲ ਤਕਨੀਕੀ ਈਮੇਲ [email protected] 'ਤੇ ਸੰਪਰਕ ਕਰ ਸਕਦੇ ਹਨ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੀਟਿੰਗ ਸਿਰਫ਼ ਆਉਣ ਵਾਲੇ ਟੈਂਡਰ ਦਸਤਾਵੇਜ਼ ਨੂੰ ਅੰਤਮ ਰੂਪ ਦੇਣ ਅਤੇ ਉਦਯੋਗ ਤੋਂ ਸੁਝਾਅ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਕੋਈ ਟੈਂਡਰ, ਈ.ਓ.ਆਈ. ਜਾਂ ਚੋਣ ਪ੍ਰਕਿਰਿਆ ਨਹੀਂ ਹੈ ਅਤੇ ਨਾ ਹੀ ਇਸ ਵਿੱਚ ਹਿੱਸਾ ਲੈਣ ਵਾਲੇ ਕਿਸੇ ਵੀ ਹਿੱਸੇਦਾਰ ਨੂੰ ਭਵਿੱਖ ਦੀ ਖਰੀਦ ਪ੍ਰਕਿਰਿਆ ਵਿੱਚ ਕੋਈ ਵਿਸ਼ੇਸ਼ ਅਧਿਕਾਰ ਪ੍ਰਦਾਨ ਕੀਤਾ ਜਾਵੇਗਾ।
