“ਨੇਕੀ, ਸੱਚ, ਸਹਿਣਸ਼ੀਲਤਾ ਤੇ ਅਹਿੰਸਾ: ਆਦਰਸ਼ ਜੀਵਨ ਦਾ ਆਧਾਰ।”

ਅੱਜ 2 ਅਕਤੂਬਰ ਦਾ ਦਿਨ ਬਹੁਤ ਸ਼ੁਭ ਦਿਹਾੜਾ ਹੈ।ਪਹਿਲਾ ਕਾਰਨ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਦੇਸ਼ ਦੇ ਪ੍ਰਮੁਖ ਤਿਉਹਾਰਾਂ ਵਿਚੋਂ ਇੱਕ ਪਾਵਨ ਉਤਸਵ ਦੁਸਹਿਰਾ ਤੇ ਦੂਸਰਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 156 ਵੀਂ ਜਯੰਤੀ। ਦੋਨੋਂ ਪਰਵ ਸਾਡੇ ਮਹਾਨ ਸਭਿਆਚਾਰ ਅਤੇ ਇਤਿਹਾਸ ਦਾ ਸਨਮਾਨ ਹਨ। ਦੁਸਿਹਰਾ ਜਾਂ ਵਿਜੇ ਦਸ਼ਮੀ ( ਜਿੱਤ ਦਾ ਦਿਹਾੜਾ ) ਹਿੰਦੂਆਂ ਦਾ ਇਕ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ 9 ਨਰਾਤਿਆਂ ਤੋਂ ਬਾਅਦ ਅੱਸੂ ਮਹੀਨੇ ਦੀ ਸ਼ੁਕਲ ਪੱਖ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾਪਤੀ ਰਾਵਣ ਦਾ ਵਧ ਕੀਤਾ ਸੀ। ਇਹ ਦਿਨ ਮੁੱਖ ਤੌਰ ਤੇ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਕਰਕੇ ਹੀ ਇਸ ਦਿਨ ਨੂੰ ਵਿਜੇ ਦਸ਼ਮੀ ਦਾ ਨਾਂ ਦਿਤਾ ਗਿਆ ਹੈ।

ਅੱਜ 2 ਅਕਤੂਬਰ ਦਾ ਦਿਨ ਬਹੁਤ ਸ਼ੁਭ ਦਿਹਾੜਾ ਹੈ।ਪਹਿਲਾ ਕਾਰਨ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਪ੍ਰਤੀਕ ਦੇਸ਼ ਦੇ ਪ੍ਰਮੁਖ ਤਿਉਹਾਰਾਂ ਵਿਚੋਂ ਇੱਕ ਪਾਵਨ ਉਤਸਵ ਦੁਸਹਿਰਾ ਤੇ ਦੂਸਰਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 156 ਵੀਂ ਜਯੰਤੀ। ਦੋਨੋਂ ਪਰਵ ਸਾਡੇ ਮਹਾਨ ਸਭਿਆਚਾਰ ਅਤੇ ਇਤਿਹਾਸ ਦਾ ਸਨਮਾਨ ਹਨ। ਦੁਸਿਹਰਾ ਜਾਂ ਵਿਜੇ ਦਸ਼ਮੀ ( ਜਿੱਤ ਦਾ ਦਿਹਾੜਾ ) ਹਿੰਦੂਆਂ ਦਾ ਇਕ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ 9 ਨਰਾਤਿਆਂ ਤੋਂ ਬਾਅਦ ਅੱਸੂ ਮਹੀਨੇ ਦੀ ਸ਼ੁਕਲ ਪੱਖ ਦੇ ਦਸਵੇਂ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾਪਤੀ ਰਾਵਣ ਦਾ ਵਧ ਕੀਤਾ ਸੀ। ਇਹ ਦਿਨ ਮੁੱਖ ਤੌਰ ਤੇ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਕਰਕੇ ਹੀ ਇਸ ਦਿਨ ਨੂੰ ਵਿਜੇ ਦਸ਼ਮੀ ਦਾ ਨਾਂ ਦਿਤਾ ਗਿਆ ਹੈ। 
ਅੱਸੂ ਦਾ ਮਹੀਨਾ ਪੂਰਾ ਹੀ ਤਿਉਹਾਰਾਂ ਤੇ ਜਸ਼ਨਾਂ ਦਾ ਹੁੰਦਾ ਹੈ। ਮੌਸਮ ਸੁਹਾਵਣਾ ਹੋ ਜਾਂਦਾ ਹੈ। ਗਰਮੀ ਘੱਟ ਜਾਂਦੀ ਹੈ ਤੇ ਬਰਸਾਤ ਖ਼ਤਮ ਹੋ ਜਾਂਦੀ ਹੈ। ਇਸ ਦਿਨ ਲੋਕੀ ਸ਼ਾਸਤਰਾਂ ਦੀ ਪੂਜਾ ਕਰਦੇ ਹਨ ਤੇ ਨਵੇਂ ਕਾਰੋਬਾਰ ਵੀ ਸ਼ੁਰੂ ਕੀਤੇ ਜਾਂਦੇ ਹਨ। ਪਿੰਡ ਪਿੰਡ, ਸ਼ਹਿਰ ਸ਼ਹਿਰ ਰਾਮਲੀਲਾ ਆਯੋਜਿਤ ਕੀਤੀ ਜਾਂਦੀ ਹੈ। ਦੁਸਿਹਰੇ ਦੇ ਮੌਕੇ ਤੇ ਥਾਂ ਥਾਂ ਮੇਲੇ ਲਗਦੇ ਹਨ ਤੇ ਸ਼ਾਮ ਚਲਦੇ ਹੀ ਵਿਸ਼ੇਸ਼ ਕਾਰੀਗਰਾਂ ਦੁਆਰਾ ਬਣਾਏ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਪੁਤਲੀਆਂ ਦਾ ਦਹਨ ਕੀਤਾ ਜਾਂਦਾ ਹੈ।
ਭਾਰਤ ਮੁੱਖ ਤੌਰ ਤੇ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਸਾਡੇ ਦੇਸ਼ ਦਾ ਹਰ ਮੌਸਮ ਕਿਸੇ ਨਾ ਕਿਸੇ ਤਿਉਹਾਰ ਨਾਲ ਜੁੜਿਆ ਹੋਇਆ ਹੈ। ਦੁਸਿਹਰਾ ਮੌਸਮ ਵਿਚ ਤਬਦੀਲੀ ਨਾਲ ਵੀ ਜੁੜਿਆ ਹੈ। ਭਾਵੇਂ "ਗਲੋਬਲ ਵਾਰਮਿੰਗ" ਨੇ ਸਾਡੇ ਮੌਸਮਾਂ ਨੂੰ ਕਾਫੀ ਹੱਦ ਤੱਕ ਬਦਲ ਦਿਤਾ ਹੈ ਪਰ ਜੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਸਰਦ ਰੁੱਤ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਦੁਸਿਹਰੇ ਸ਼ਬਦ ਦਾ ਮਤਲਬ ਹੈ ਦਸ ਸਿਰਾਂ ਨੂੰ ਹਰਨ ਵਾਲਾ ਤਿਉਹਾਰ ਕਿਉਂਕਿ ਸਾਡੇ ਮਹਾਨ ਪੁਰਾਤਨ ਗਰੰਥ ਰਮਾਇਣ ਅਨੁਸਾਰ ਲੰਕਾ ਨਰੇਸ਼ ਰਾਵਣ ਦੇ ਦਸ ਸਿਰ ਸਨ। ਭਾਵੇਂ ਰਾਵਣ ਇਕ ਵਿਦਵਾਨ ਸੂਰਵੀਰ ਸੀ, ਪਰ ਹੰਕਾਰੀ ਤੇ ਛਲ ਕਪਟੀ ਵੀ ਸੀ। ਜਦੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਛਮਣ ਜੀ ਨਾਲ ਬਣਵਾਸ ਕੱਟ ਰਹੇ ਸਨ ਤਾਂ ਰਾਵਣ ਧੋਖੇ ਨਾਲ ਸੀਤਾ ਜੀ ਨੂੰ ਚੁੱਕ ਕੇ ਲੈ ਗਿਆ। 
ਇਸ ਦੇ ਸਿੱਟੇ ਵਜੋਂ ਸ਼੍ਰੀ ਰਾਮ ਚੰਦਰ ਜੀ ਦੀ ਬਾਨਰ ਸੈਨਾ ਤੇ ਰਾਵਣ ਦੀ ਰਖ਼ਸ਼ਸ ਸੈਨਾ ਵਿਚਕਾਰ ਭਿਅੰਕਰ ਯੁੱਧ ਹੋਇਆ। ਰਾਵਣ ਮਾਰਿਆ ਗਿਆ ਇਸ ਲਈ ਹਰ ਸਾਲ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਹਰ ਸਾਲ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਸਾਰੇ ਤਿਉਹਾਰ ਸੁਚੱਜਤਾ, ਸੱਚ ਅਤੇ ਸਦਾਚਾਰ ਦਾ ਸੁਨੇਹਾ ਲੈਕੇ ਆਉਂਦੇ ਹਨ। ਦੁਸਿਹਰਾ ਝੂਠ ਉਪਰ ਸੱਚ ਦੀ ਜਿੱਤ ਵਿਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਪਰਵ ਹੈ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਸ਼ਕਤੀ, ਸਦਾਚਾਰ, ਸਚਾਈ ਤੇ ਇਕ ਆਗਿਆਚਾਰੀ ਪੁਤਰ ਦੀ ਆਦਰਸ਼ ਉਦਾਹਰਣ ਹਨ।
ਅੱਜ ਇਸ ਪਵਿੱਤਰ ਦਿਨ ਉਪਰ ਪੂਰਾ ਦੇਸ਼ ਸੱਚ ਅਤੇ ਅਹਿੰਸਾ ਦੇ ਉਪਾਸਕ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਉਨਾਂ ਦੇ 156 ਵੇਂ ਜਨਮ ਦਿਵਸ ਉਪਰ ਸ਼ਰਧਾ ਤੇ ਫੁੱਲ ਭੇਂਟ ਕਰ ਰਿਹਾ ਹੈ।

" ਦੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ,
           ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ"       

ਆਪਣੇ ਸਮੋਂ ਦੇ ਸੁਪ੍ਰਸਿੱਧ ਕਵੀ ਪ੍ਰਦੀਪ ਦਾ ਇਹ ਗੀਤ ਮਹਾਤਮਾ ਗਾਂਧੀ ਜੀ ਦੀ ਸੋਚ, ਸੰਘਰਸ਼ ਤੇ ਕਾਰਜਸ਼ੈਲੀ ਦਾ ਸਹੀ ਪ੍ਰਤੀਬਿੰਬ ਹੈ। ਉਨਾਂ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। 2 ਅਕਤੂਬਰ 1869 ਨੂੰ ਗਾਂਧੀ ਜੀ ਦਾ ਜਨਮ ਗੁਜਰਾਤ ( ਕਠੀਆਵਾੜ ) ਦੀ ਰਿਆਸਤ ਪੋਰਬੰਦਰ ਵਿਚ ਹੋਇਆ। ਵਿਦੇਸ਼ਾਂ ਵਿਚ ਰਹਿ ਕੇ ਉਨਾਂ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਪਰ ਆਪਣੇ ਦੇਸ਼ ਦੀ ਸਭਿਅਤਾ ਤੇ ਸੰਸਕਾਰ ਹਮੇਸ਼ਾ ਉਨਾਂ ਦੀ ਸਖਸ਼ੀਅਤ ਦੀ ਤਰਜ਼ਮਾਨੀ ਕਰਦੇ ਰਹੇ। ਉਨਾਂ ਦੀ ਸੋਚ ਅਤੇ ਸਿਖਿਆਵਾਂ ਅੱਜ ਵੀ ਸਾਰਥਕ ਹਨ। ਗਾਂਧੀ ਜੀ ਦੁਆਰਾ ਪ੍ਰਸਤਾਵਿਤ ਸਿਖਿਆ ਪ੍ਰਣਾਲੀ ਨੂੰ " ਮੁਢਲੀ ਸਿੱਖਿਆ " ਕਿਹਾ ਜਾਂਦਾ ਹੈ। 
ਉਨਾਂ ਦਾ ਵਿਚਾਰ ਸੀ ਕਿ ਬੱਚਿਆਂ ਨੂੰ ਮਾਤ ਭਾਸ਼ਾ ਵਿਚ ਸਿਖਿਆ ਪ੍ਰਦਾਨ ਕਰਕੇ ਹੁਨਰਮੰਦ ਤੇ ਸੁਤੰਤਰ ਬਨਾਉਣਾ ਚਾਹੀਦਾ ਹੈ। ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ। ਦੇਸ਼ ਨੂੰ ਆਤਮ ਨਿਰਭਰ ਬਨਾਉਣ ਲਈ ਉਨਾਂ ਖਾਦੀ ਦੇ ਮਹੱਤਵ ਨੂੰ ਸਮਝਣ ਦੀ ਲੋੜ ਉਪਰ ਜ਼ੋਰ ਦਿਤਾ। ਉਹ ਪਾਰਟੀ ਰਾਜਨੀਤੀ ਨਹੀਂ ਸਗੋਂ ਲੋਕਾਂ ਦੀ ਰਾਜਨੀਤੀ ਅਤੇ ਹੱਕਾਂ ਦੇ ਅਲੰਬਰਦਾਰ ਸਨ। ਲੋਕਤੰਤਰ ਗਾਂਧੀ ਜੀ ਦਾ ਆਦਰਸ਼ ਸੀ। ਜੀਵਨ ਭਰ ਉਨਾਂ ਬੇਇਨਸਾਫ਼ੀ, ਸ਼ੋਸ਼ਣ ਤੇ ਛੂਤ ਛਾਤ ਦਾ ਵਿਰੋਧ ਕੀਤਾ। ਗਾਂਧੀ ਜੀ ਦਾ ਅੰਗਰੇਜ਼ਾਂ ਦੇ ਜ਼ਬਰ ਜ਼ੁਲਮ ਵਿਰੁਧ ਸਭ ਤੋਂ ਵੱਡਾ ਹਥਿਆਰ ਸਤਿਆਗ੍ਰਹਿ ਸੀ। ਸਤਿਆਗ੍ਰਹਿ ਵਿਚ ਹੜਤਾਲ, ਭੁੱਖ ਹੜਤਾਲ, ਅਸਹਿਯੋਗ ਤੇ ਸਿਵਲ ਨਾਫ਼ੁਰਮਾਨੀ ਆਦਿ ਸ਼ਾਂਤਮਈ ਤਰੀਕੇ ਸ਼ਾਮਿਲ ਸਨ।
ਸੋ ਅੱਜ ਦੇ ਪਾਵਨ ਦਿਵਸ 'ਤੇ ਜਿਥੇ ਸਾਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਅਤੇ ਉਚ ਆਚਰਣ ਤੋਂ ਸਿੱਖਿਆ ਲੈਣ ਦੀ ਲੋੜ ਹੈ, ਉਥੇ ਮਹਾਤਮਾ ਗਾਂਧੀ ਜੀ ਦੀ ਨਿਰਸਵਾਰਥ ਸੋਚ, ਇਮਾਨਦਾਰੀ ਤੇ ਹੋਰ ਸਦਗੁਣਾਂ ਨੂੰ ਆਪਣੇ ਦੈਨਿਕ ਜੀਵਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।

-ਦਵਿੰਦਰ ਕੁਮਾਰ         

- ਦਵਿੰਦਰ ਕੁਮਾਰ