ਭਾਵਿਪ 17 ਸਤੰਬਰ ਨੂੰ ਪੌਲੀਟੈਕਨਿਕ ਵਿਖੇ ਖ਼ੂਨਦਾਨ ਕੈਂਪ ਲਾਵੇਗੀ

ਅੰਬਾਲਾ, 13 ਸਤੰਬਰ:- ਭਾਰਤ ਵਿਕਾਸ ਪ੍ਰੀਸ਼ਦ, ਮਹਾਰਿਸ਼ੀ ਦਯਾਨੰਦ ਸ਼ਾਖਾ ਅੰਬਾਲਾ ਸ਼ਹਿਰ ਅਤੇ ਡਾ. ਪੁਨੀਤ ਜੈਨ ਮੈਮੋਰੀਅਲ ਐਂਡ ਚੈਰੀਟੇਬਲ ਟਰੱਸਟ, ਸ਼੍ਰੀ ਗੁਰੂ ਤੇਗ ਬਹਾਦਰ ਸਰਕਾਰੀ ਪੌਲੀਟੈਕਨਿਕ ਸੰਸਥਾ ਅੰਬਾਲਾ ਸ਼ਹਿਰ ਦੇ ਸਹਿਯੋਗ ਨਾਲ ਵੀਰਵਾਰ, 17 ਸਤੰਬਰ, 2026 ਨੂੰ ਪੌਲੀਟੈਕਨਿਕ ਸੰਸਥਾ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕਰ ਰਹੇ ਹਨ। ਇਸ ਮੌਕੇ ਤੇ ਹਰਿਆਣਾ ਦੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਮੁੱਖ ਮਹਿਮਾਨ ਹੋਣਗੇ ਅਤੇ ਸਾਬਕਾ ਕੌਂਸਲਰ ਤੇ ਸਮਾਜ ਸੇਵਕ ਚੰਦਰ ਗੁਪਤ ਬਾਂਸਲ ਵਿਸ਼ੇਸ਼ ਮਹਿਮਾਨ ਹੋਣਗੇ ਜੋ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਨਗੇ।
ਪ੍ਰੀਸ਼ਦ ਵੱਲੋਂ ਸਰਪ੍ਰਸਤ ਪ੍ਰਦੀਪ ਗੋਇਲ, ਸਹਿ-ਸਰਪ੍ਰਸਤ ਦੀਪਕ ਰਾਏ ਅਨੰਦ ਅਤੇ ਵਿਵੇਕ ਗੁਪਤਾ, ਪ੍ਰਧਾਨ ਚਮਨ ਅਗਰਵਾਲ, ਸਕੱਤਰ ਅੰਕੁਰ ਗੋਇਲ, ਵਿੱਤ ਸਕੱਤਰ ਅਮਿਤ ਚਾਨਣਾ, ਕੋਆਰਡੀਨੇਟਰ ਸੇਵਾ ਕ੍ਰਿਸ਼ਨਾ ਗੁਲ੍ਹਾਟੀ, ਮਹਿਲਾ ਭਾਗੀਦਾਰੀ ਮੰਜੂ ਅਗਰਵਾਲ, ਪ੍ਰੋਜੈਕਟ ਮੁਖੀ ਰਾਕੇਸ਼ ਮੱਕੜ, ਪ੍ਰਿੰਸੀਪਲ ਬੀਨੂ ਬਜਾਜ ਅਤੇ ਪ੍ਰੋਫੈਸਰ ਆਦਿਸ਼ ਬਿੰਦਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਸਪਤਾਲਾਂ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਨਿਯਮਿਤ ਤੌਰ 'ਤੇ ਖ਼ੂਨਦਾਨ ਕੈਂਪ ਲਗਾਏ ਜਾਂਦੇ ਹਨ। ਸੰਸਥਾ ਵਿੱਚ ਲਾਇਆ ਜਾ ਰਿਹਾ ਇਹ ਕੈਂਪ ਨਾ ਸਿਰਫ਼ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਦਾ ਹੈ ਸਗੋਂ ਸਮਰਪਣ ਦੀ ਭਾਵਨਾ ਨੂੰ ਵੀ ਜਗਾਏਂਗਾ।
ਸ਼ਾਖਾ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਸ਼਼੍ਰੀਕ੍ਰਿਸ਼ਨ ਸੈਣੀ ਨੇ ਸਾਰੇ ਸਮਾਜ ਸੇਵਕਾਂ, ਵਲੰਟੀਅਰਾਂ ਅਤੇ ਖ਼ੂਨਦਾਨੀਆਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਅਤੇ ਖ਼ੂਨਦਾਨ ਕਰਨ ਦੀ ਅਪੀਲ ਕੀਤੀ।