ਸ੍ਰੀ ਰੂਪ ਸਿੰਘ ਜੀ ਦੀ ਅੰਤਿਮ ਅਰਦਾਸ ਜੱਦੀ ਪਿੰਡ ਭੱਜਲ ਵਿਖੇ ਹੋਈ

ਹਰੋਲੀ/ਊਨਾ, 9 ਸਤੰਬਰ (ਰਾਜਵੀਰ ਚੋਪੜਾ):- ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਚੇਅਰਮੈਨ ਡਾ. ਕੁਲਵਰਨ ਸਿੰਘ ਜੀ ਦੇ ਵੱਡੇ ਭਰਾ ਇੰਜੀਨੀਅਰ ਸ੍ਰੀ ਰੂਪ ਸਿੰਘ ਜੀ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਭੱਜਲ ਵਿਖੇ ਹੋਈ, ਜਿਸ ਵਿੱਚ ਬਾਬਾ ਕੇਵਲ ਸਿੰਘ ਜੀ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ।
ਇਸ ਮੌਕੇ ਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਸ਼ਖ਼ਸ਼ੀਅਤਾਂ ਵੱਲੋਂ ਸ੍ਰੀ ਰੂਪ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਸਰਦਾਰ ਮੱਖਣ ਸਿੰਘ ਵਾਹਿਦਪੁਰੀ, ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਜੀ, ਕਾਮਰੇਡ ਦਰਸ਼ਨ ਸਿੰਘ ਮੱਟੂ ਜੀ, ਮੈਡਮ ਨਮੀਸ਼ਾ ਮਹਿਤਾ ਜੀ, ਸ੍ਰੀ ਲਵ ਕੁਮਾਰ ਗੋਲਡੀ ਜੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਬੁਲਾਰਿਆਂ ਨੇ ਦੱਸਿਆ ਕਿ ਸ੍ਰੀ ਰੂਪ ਸਿੰਘ ਜੀ ਬਹੁਤ ਹੀ ਨਿੱਘੇ ਸੁਭਾਅ, ਮਿੱਠ-ਬੋਲੜੇ ਅਤੇ ਧਾਰਮਿਕ ਬਿਰਤੀ ਦੇ ਮਾਲਕ ਸਨ। ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਤੇ ਪਰਿਵਾਰ ਵੱਲੋਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਲਈ 10,000 ਰੁਪਏ ਦੀ ਸੇਵਾ ਭੇਂਟ ਕੀਤੀ ਗਈ ਅਤੇ ਸੰਗਤਾਂ ਵੱਲੋਂ 17,730 ਰੁਪਏ ਸੇਵਾ ਭੇਟ ਕੀਤੀ ਗਈ।
ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਬੇਟਾ ਰਾਜੀਵ ਚੌਧਰੀ, ਬੇਟੀ ਸੋਨੀਆ, ਬੇਟੀ ਗੋਮਤੀ, ਭਰਾ ਰਾਮ ਪ੍ਰਕਾਸ਼ ਜੀ, ਪ੍ਰਿੰਸੀਪਲ ਰਜਿੰਦਰ ਸਿੰਘ, ਡਾਕਟਰ ਕੁਲਵਰਨ ਸਿੰਘ, ਸ੍ਰੀ ਸੋਹਣ ਸਿੰਘ, ਸ੍ਰੀ ਸੁਰਿੰਦਰ ਸਿੰਘ, ਸੁਰਜੀਤ ਸਿੰਘ ਹਾਜ਼ਰ ਸਨ।
ਤਪ ਅਸਥਾਨ ਦੇ ਕਮੇਟੀ ਮੈਂਬਰ ਸਾਹਿਬਾਨ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ ਜੀ, ਕੈਸ਼ੀਅਰ ਹਰਭਜਨ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ, ਸ. ਮੱਖਣ ਸਿੰਘ ਜੀ, ਚੌਧਰੀ ਜੀਤ ਸਿੰਘ ਜੀ, ਸਤਪਾਲ ਸਿੰਘ ਜੀ, ਬਿੰਦਰ ਸਿੰਘ ਜੀ, ਚਰਨ ਭਾਰਤੀ ਜੀ ਹਾਜ਼ਰ ਸਨ।