ਜੈਤੋ,14 ਨਵੰਬਰ:- ਇਲਾਕੇ ਦੀ ਪ੍ਰਸਿੱਧ ਮਾਨਵਤਾ ਨੂੰ ਸਮਰਪਿਤ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ ਜੈਤੋ ਦੇ ਐਮਰਜੰਸੀ ਨੰਬਰ 'ਤੇ ਕਿਸੇ ਰਾਹਗੀਰ ਦੁਆਰਾ ਸੂਚਨਾ ਮਿਲੀ ਕਿ ਸ਼੍ਰੀ ਗੰਗਸਰ ਗੁਰੂਦੁਆਰਾ ਸਾਹਿਬ ਰੋਡ ਜੈਤੋ ਤੋਂ ਸ਼੍ਰੀ ਟਿੱਬੀ ਸਾਹਿਬ ਰੋਡ ਨੂੰ ਜਾਂਦੀ ਸੜਕ ਤੇ ਦੋ ਮੋਟਸਾਇਕਲਾਂ ਦੀ ਆਪਸੀ ਟਕਰ ਵਿੱਚ ਇਕ ਨੌਜਵਾਨ ਜਖਮੀ ਹੋ ਗਿਆ ਹੈ।
ਜਿਸ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੇਖਰ ਸ਼ਰਮਾ ਅਤੇ ਸ਼੍ਰੀ ਗੋਮੁੱਖ ਸਹਾਰਾ ਕਲੱਬ ਦੇ ਪਾਇਲਟ ਤਾਰਾ ਜੀ ਐਬੂਲੈਂਸ ਰਾਹੀ ਦੁਰਘਟਨਾ ਸਥਲ 'ਤੇ ਪਹੁੰਚੇ। ਮੌਕੇ 'ਤੇ ਪਹੁੰਚੀ ਟੀਮ ਦੁਆਰਾ ਜਖ਼ਮੀ ਵਿਅਕਤੀ ਨੂੰ ਸੇਠ ਰਾਮਨਾਥ ਸਿਵਲ ਹਸਪਤਾਲ ਜੈਤੋ ਵਿਚ ਭਰਤੀ ਕਰਵਾਇਆ ਗਿਆ।
ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਡਾਕਟਰ ਦੀ ਕਮੀਂ ਹੋਣ ਕਾਰਨ ਮੌਜੂਦਾ ਸਟਾਫ਼ ਵਲੋਂ ਮੁਢਲੀ ਸਹਾਇਤਾ ਦੇ ਜ਼ਖ਼ਮੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਖਮੀ ਦੀ ਪਛਾਣ ਵਿੱਕੀ ਸਿੰਘ ( 24 ) ਪੁੱਤਰ ਸੁਖਦੇਵ ਸਿੰਘ ਵਾਸੀ ਰਾਮੇਆਣਾ ਦੇ ਰੂਪ ਵਿਚ ਹੋਈ ਹੈ।
ਨੌਜਵਾਨ ਵੈਲਫੇਅਰ ਸੁਸਾਇਟੀ ਨੇ ਸੜਕ ਹਾਦਸੇ ਚ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ
