ਚੰਡੀਗੜ੍ਹ, 30 ਜਨਵਰੀ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਗਿਆਨ, ਨਿਮਰਤਾ, ਸਫਲਤਾ, ਸੰਵੇਦਨਸ਼ੀਲਤਾ ਅਤੇ ਸ਼ਕਤੀ ਦੇ ਨਾਲ ਸੇਵਾ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ। ਇਹੀ ਸਾਡੇ ਮਹਾਨ ਗੁਰੂਆਂ ਦਾ ਸੰਦੇਸ਼ ਅਤੇ ਜੀਵਨ ਦਾ ਮਾਰਗਦਰਸ਼ਨ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਚੰਡੀਗੜ੍ਹ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ 61ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸਿੱਖ ਏਜੂਕੇਸ਼ਨ ਸੋਸਾਇਟੀ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਿੱਖ ਏਜੂਕੇਸ਼ਨ ਸੋਸਾਇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਮਾਰੋਹ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਮਾਣ ਹੋ ਰਿਹਾ ਹੈ। ਇਹ ਸਮਾਰੋਹ ਧਰਮ, ਬਹਾਦਰੀ ਅਤੇ ਕੁਰਬਾਨੀ ਦੇ ਪ੍ਰਤੀਕ ਦੱਸਵੇਂ ਪਾਤਸ਼ਾਹ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਨ, ਤਾਂ ਅੱਖਾਂ ਦੇ ਸਾਹਮਣੇ ਇੱਕ ਵੀਰ ਯੋਧਾ ਦਾ ਸਵਰੂਪ ਉਭਰ ਕੇ ਆਉਂਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਨੁੱਖਤਾ, ਧਰਮ ਅਤੇ ਨਿਆਂ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਸਿਰ ਕਟਾਇਆ ਜਾ ਸਕਦਾ ਹੈ, ਪਰ ਸਿਦਾਂਤ ਨਹੀਂ, ਸ਼ਰੀਰ ਮਿੱਟ ਸਕਦਾ ਹੈ, ਪਰ ਆਤਮ-ਸਨਮਾਨ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਕਾਲਜ ਦਾ ਇਹ ਸਥਾਪਨਾ ਦਿਵਸ ਉਸ ਮਹਾਨ ਰਿਵਾਇਤ, ਵਿਚਾਰਧਾਰਾ ਅਤੇ ਚੇਤਨਾ ਦਾ ਉਤਸਵ ਹੈ, ਜਿਸ ਨੇ ਸਦੀਆਂ ਤੋਂ ਭਾਰਤ ਦੀ ਆਤਮਾ ਨੂੰ ਜਾਗ੍ਰਿਤ ਰੱਖਿਆ ਹੈ, ਜੋ ਕਾਲਜ ਦੇ ਸਥਾਪਨਾ ਸਾਲ 1966 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਗੁਰੂ ਜੀ ਨੇ ਤਿਆਗ, ਹਿੰਮਤ ਤੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਉਸੀ ਤਰ੍ਹਾ ਇਸ ਕਾਲਜ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗੁਰੂ ਜੀ ਦੇ ਮਹਾਨ ਗੁਣਾਂ ਦਾ ਵਿਕਾਸ ਕਰਨਾ ਹੈ ਅਤੇ ਇਹੀ ਇਸ ਕਾਲਜ ਦੀ ਆਸਥਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ ਜੋ ਸਿਰਫ ਕੋਰਸ ਹੀ ਨਹੀਂ ਪੜ੍ਹਾਉਂਦੇ ਸਗੋ ਜੀਵਨ ਦਾ ਮਾਰਗ ਵੀ ਦਿਖਾਉਂਦੇ ਹਨ। ਇਸ ਤੋਂ ਇਲਾਵਾ, ਗੁਰੂ ਪਰੰਪਰਾ ਨੂੰ ਨਿਭਾਉਂਦੇ ਹੋਏ ਅਧਿਆਪਕ ਗਿਆਨ ਦੇ ਨਾਲ -ਨਾਲ ਬੱਚਿਆਂ ਨੂੰ ਸੰਸਕਾਰਵਾਨ ਬਨਾਉਣ ਦਾ ਵੀ ਕਾਰਜ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸਿਰਫ ਸਿਖਿਆ ਗਿਆਨ ਪ੍ਰਦਾਨ ਕਰਨ ਦਾ ਮਾਧਿਅਮ ਹੀ ਨਹੀਂ ਹੈ, ਸਗੋ ਚਰਿੱਤਰ ਨਿਰਮਾਣ, ਰਾਸ਼ਟਰ ਨਿਰਮਾਣ ਅਤੇ ਮਨੁੱਖ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਕਾਲਜ ਨੇ ਦੇਸ਼ ਨੂੰ ਅਜਿਹੇ ਪ੍ਰਤਿਭਾਸ਼ਾਲੀ ਵਿਅਕਤੀ ਦਿੱਤੇ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮ ਕਮਾਇਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰ ਅਨਿਆਂ ਦੇ ਵਿਰੁੱਧ ਖੜਾ ਹੋਣਾ ਹੀ ਸੱਚਾ ਧਰਮ ਦੱਸਦੇ ਹੋਏ ਡਰ ਤੋਂ ਨਹੀਂ, ਧਰਮ ਨਾਲ ਜੀਓ, ਸਵਾਰਥਨ ਨਾਲ ਨਹੀਂ, ਸੇਵਾ ਨਾਲ ਜੀਓ ਦਾ ਸੰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾਨ ਦੀ ਨੀਂਹ ਹੀ ਤਿਆਗ, ਬਲਿਦਾਨ, ਹਿੱਮਤ ਅਤੇ ਸੱਚ ਜਿਹੇ ਮੁੱਲਾਂ 'ਤੇ ਰੱਖੀ ਗਈ ਹੈ। ਹਰਿਆਣਾ ਸਰਕਾਰ ਵੀ ਸੂਬੇ ਦੇ ਹਰ ਯੁਵਾ ਨੂੰ ਗੁਣਵੱਤਾਪੂਰਨ ਸਿੱਖਿਆ, ਨੈਤਿਕ ਮੁੱਲ ਅਤੇ ਰੁਜਗਾਰ ਦੇ ਸਮਾਨ ਮੌਕੇ ਦਿਲਵਾਉਣ ਦਾ ਸੰਕਲਪ ਹੈ। ਇਸ ਦੇ ਲਈ ਹਰਿਆਣਾ ਵਿੱਚ ਸਿੱਖਿਆ, ਕੌਸ਼ਲ ਵਿਕਾਸ, ਸਟਾਰਟਅਪ, ਖੇਡ ਅਤੇ ਰੁਜਗਾਰ ਆਦਿ ਹਰ ਖੇਤਰ ਵਿੱਚ ਨੌਜੁਆਨਾਂ ਲਈ ਨਵੇਂ ਮੌਕੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੁਵਾਵਾਂ ਨੂੰ ਉੱਚਤਰ ਸਿੱਖਿਆ, ਸ਼ੋਧ ਅਤੇ ਰਿਸਰਚ ਲਈ ਹਰਿਆਣਾ ਰਾਜ ਰਿਸਰਚ ਕੋਸ਼ ਬਨਾਇਆ ਗਿਆ ਜਿਸ ਵਿੱਚ ਹੁਣ ਤੱਕ 360 ਤੋਂ ਵੱਧ ਪਰਿਯੋਜਨਾਵਾਂ ਪ੍ਰਸਤਾਵ ਪ੍ਰਾਪਤ ਹੋ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਪ੍ਰਣਾਲੀ ਨੂੰ 21ਵੀਂ ਸਦੀ ਅਨੁਸਾਰ ਢਾਲਣ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ। ਹਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਮਾਡਲ ਸੰਸਕ੍ਰਿਤੀ ਕਾਲੇਜ ਅਤੇ 20 ਕਿਲ੍ਹੋਮੀਟਰ ਦੇ ਦਾਇਰੇ ਵਿੱਚ ਇੱਕ ਕਾਲੇਜ ਖੋਲਣ ਦਾ ਕੰਮ ਕੀਤਾ ਗਿਆ ਹੈ।
ਮੁੱਖ ਮੰਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਤੱਦ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਦੀ ਸਿੱਖਿਆਵਾਂ ਹੋਰ ਵੀ ਵੱਧ ਪ੍ਰਾਸੰਗਿਕ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂਆਂ ਦੀ ਸਿੱਖਿਆਵਾਂ ਅਤੇ ਸਿੱਧਾਂਤਾ ਨੂੰ ਜਨ-ਜਨ ਤੱਕ ਪਹੁਚਾਉਣ ਲਈ ਕਈ ਯਤਨ ਕਰ ਰਹੀ ਹੈ।
ਕੁਰੂਕਸ਼ੇਤਰ ਵਿੱਚ ਆਯੋਜਿਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਰਾਜ ਪੱਧਰੀ ਸ਼ਹੀਦੀ ਸਮਾਗਮ ਵਿੱਚ ਪ੍ਰਧਾਨਮੰਤਰੀ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫ਼ੀ ਟੇਬਲ ਬੁਕ ਦਾ ਵਿਮੋਚਨ ਕੀਤਾ। ਇਸ ਦੇ ਇਲਾਵਾ ਅਸੰਧ ਕਾਲੇਜ ਦਾ ਨਾਮਕਰਨ ਬਾਬਾ ਫਤੇਹ ਸਿੰਘ ਜੀ ਅਤੇ ਨਾਡਾ ਸਾਹਿਬ ਤੋਂ ਕਪਾਲਮੋਚਨ ਤੱਕ ਰਾਜ ਰਾਜਮਾਰਗ ਦਾ ਨਾਮ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਰੱਖਿਆ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਭਾਵੀ ਪੀਢੀਆਂ ਨੂੰ ਰੁਜਗਾਰਪਰਕ, ਚਰਿਤਰਵਾਨ ਅਤੇ ਨੈਤਿਕ ਮੁੱਲ੍ਹਾਂ ਨਾਲ ਯੁਕਤ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਬਿਨਾ ਖਰਚੀ-ਪਰਚੀ ਦੇ ਇੱਕ ਲੱਖ 80 ਹਜ਼ਾਰ ਯੁਵਾਵਾਂ ਨੂੰ ਯੋਗਤਾ ਦੇ ਅਧਾਰ 'ਤੇ ਸਰਕਾਰੀ ਨੌਕਰਿਆਂ ਦਿੱਤੀ ਗਈਆਂ ਹਨ।
ਪੋ੍ਰਗਰਾਮ ਵਿੱਚ ਪਹੁੰਚਣ 'ਤੇ ਸੋਸਾਇਟੀ ਦੇ ਪਦਾਧਿਕਾਰਿਆਂ ਨੇ ਮੁੱਖ ਮੰਤਰੀ ਦਾ ਸੁਆਗਤ ਅਤੇ ਅਭਿਨੰਦਨ ਕੀਤਾ। ਇਸ ਮੌਕੇ 'ਤੇ ਸਿੱਖ ਏਜੁਕੇਸ਼ਨ ਸੋਸਾਇਟੀ ਦੇ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਬਰਾੜ, ਡਿਪਟੀ ਚੇਅਰਮੈਨ ਸਰਦਾਰ ਕੁਲਬੀਰ ਸਿੰਘ, ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਪ੍ਰਿੰਸੀਪਲ ਜਸਵਿੰਦਰ ਸਿੰਘ ਸਮੇਤ ਅਧਿਆਪਕ ਅਤੇ ਯੁਵਾ ਮੌਜ਼ੂਦ ਰਹੇ।
ਯੁਵਾ ਗਿਆਨ ਨਿਮਰਤਾ ਸਫਲਤਾ ਅਤੇ ਸ਼ਕਤੀ ਦੇ ਨਾਲ ਸੇਵਾ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ
