ਚੰਡੀਗੜ੍ਹ, 23 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹੇਂਦਰਗੜ੍ਹ ਜਿਲ੍ਹਾ ਦੀ ਪ੍ਰਸਿੱਦ ਢੋਸੀ ਪਹਾੜੀ 'ਤੇ ਪ੍ਰਸਤਾਵਿਤ ਰੋਪਵੇ ਪਰਿਯੋਜਨਾ ਸਮੇਤ ਸੂਬੇ ਵਿੱਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਨਾਲ ਸਬੰਧਿਤ ਵੱਖ-ਵੱਖ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪੈਂਡਿੰਗ ਪਰਿਯੋਜਨਾਵਾਂ ਨੂੰ ਤੇਜ ਗਤੀ ਨਾਲ ਅੱਗੇ ਵਧਾਉਂਦੇ ਹੋਏ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ।
          ਮੁੱਖ ਮੰਤਰੀ ਦੀ ਅਗਵਾਈ ਹੇਠ ਅੱਜ ਇੱਥੇ ਢੋਸੀ ਹਿੱਲ ਰੋਪਵੇ ਪ੍ਰੋਜੈਕਟ ਨੂੰ ਲੈ ਕੇ ਇੱਕ ਮਹਤੱਵਪੂਰਣ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਡਾ. ਅਰਵਿੰਦ ਸ਼ਰਮਾ ਆਨਲਾਇਨ ਰਾਹੀਂ ਜੁੜੇ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਸੈਰ-ਸਪਾਟਾ ਥਾਂਵਾਂ ਨੂੰ ਵਿਸ਼ਵ ਪਹਿਚਾਣ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਸਿਰਫ ਮਨੋਰੰਜਨ ਦਾ ਸਰੋਤ ਨਹੀਂ, ਸਗੋ ਸਕਾਨਕ ਵਿਕਾਸ, ਰੁਜ਼ਗਾਰ ਸ੍ਰਿਜਨ ਅਤੇ ਸਭਿਆਚਾਰਕ ਵਿਰਾਸਤ ਦੇ ਸਰੰਖਣ ਦਾ ਮਜਬੂਤ ਸਰੋਤ ਹੈ।
          ਮੀਟਿੰਗ ਵਿੱਚ ਅਧਿਕਾਰੀਆਂ ਨੇ ਦਸਿਆ ਕਿ ਢੋਸੀ ਹਿੱਲ ਰੋਪਵੇ ਪਰਿਯੋਜਨਾ ਲਗਭਗ 57 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਇਸ ਖੇਤਰ ਨੂੰ ਭਰੋਸੇਯੋਗ ਸੈਰ-ਸਪਾਟਾ ਸਥਾਨ ਵਜੋ ਤਿਆਰ ਕੀਤਾ ਜਾਵੇਗਾ। ਪ੍ਰਸਤਾਵਿਤ ਰੋਪਵੇ ਦੀ ਲੰਬਾਈ ਲਗਭਗ 870 ਮੀਟਰ ਹੋਵੇਗੀ। ਰੋਪਵੇ ਦੇ ਨਿਰਮਾਣ ਨਾਲ ਢੋਸੀ ਪਹਾੜੀ ਤੱਕ ਪਹੁੰਚਾਉਣਾ ਆਸਾਨ ਹੋਵੇਗਾ, ਜਿਸ ਨਾਲ ਦੇਸੀ-ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇਹ ਪਰਿਯੋਜਨਾ ਨਾ ਸਿਰਫ ਢੋਸੀ ਖੇਤਰ ਸਗੋ ਮਹੇਂਦਰਗੜ੍ਹ ਦੇ ਇਤਿਹਾਸਕ ਸਮਾਰਕਾਂ ਪ੍ਰਤੀ ਵੀ ਸੈਲਾਨੀਆਂ ਦੀ ਦਿਲਚਸਪੀ ਨੂੰ ਵਧਾਏਗੀ।
          ਮੀਟਿੰਗ ਵਿੱਚ ਮਹੇਂਦਰਗੜ੍ਹ ਕਿਲਾ, ਮਾਧੋਗੜ੍ਹ ਕਿਲਾ ਅਤੇ ਬਾਵਲੀ ਦੇ ਪੁਨਰਵਿਕਾਸ 'ਤੇ ਵੀ ਚਰਚਾ ਕੀਤੀ ਗਈ। ਸੁਝਾਅ ਦਿੱਤਾ ਗਿਆ ਕਿ ਬਾਵਲੀ ਨੂੰ ਰਾਣੀ ਮਹਿਲ ਵਜੋ ਵਿਕਸਿਤ ਕੀਤਾ ਜਾਵੇ ਤਾਂ ਜੋ ਉੱਥੇ ਮੇਂਹਦੀ ਅਤੇ ਸਭਿਆਚਾਰਕ ਆਯੋਜਨਾ ਦਾ ਆਯੋਜਨ ਹੋ ਸਕੇ। ਮੁੱਖ ਮੰਤਰੀ ਨੇ ਇਸ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਪਹਿਲ ਸਥਾਨਕ ਰੁਜ਼ਗਾਰ ਅਤੇ ਸੈਰ-ਸਪਾਟਾ ਵਿਕਾਸ ਨੁੰ ਨਵੀਂ ਦਿਸ਼ਾ ਦਵੇਗੀ। ਉਨ੍ਹਾਂ ਨੇ ਇਸ ਪਰਿਯੋਜਨਾ ਨੂੰ ਪੀਪੀਪੀ ਮਾਡਲ (ਪਬਲਿਕ-ਪ੍ਰਾਈਵੇ ਪਾਰਟਨਰਸ਼ਿਪ) ਤਹਿਤ ਵਿਕਸਿਤ ਕਰਨ ਦਾ ਸੁਝਾਅ ਦਿੱਤਾ।
          ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਿੰਜੌਰ ਅਤੇ ਮੋਰਨੀ ਦੇ ਟਿਕੱਰਤਾਲ ਵਿੱਚ ਚੱਲ ਰਹੇ ਸੈਰ-ਸਪਾਟਾ ਪ੍ਰੋਜੈਕਟਸ ਦੀ ਵੀ ਸਮੀਖਿਆ ਕੀਤੀ ਅਤੇ ਇੰਨ੍ਹਾ ਖੇਤਰਾਂ ਨੂੰ ਹੋਰ ਵੱਧ ਆਕਰਸ਼ਕ ਅਤੇ ਸੁੰਦਰ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਿੰਜੌਰ ਗਾਰਡਨ ਦੀ ਸੁੰਦਰਤਾ ਦੇ ਨਾਲ-ਨਾਲ ਉੱਥੇ ਠਹਿਰਾਅ ਦੀ ਵਿਵਸਥਾ ਅਤੇ ਮੋਰਨੀ ਦੀ ਪਹਾੜੀਆਂ ਵਿੱਚ ਰੋਪਵੇ ਵਰਗੀ ਨਵੀਂ ਪਰਿਯੋਜਨਾਵਾਂ ਦੀ ਸੰਭਾਵਨਾਵਾਂ ਦਾ ਵੀ ਅਧਿਐਨ ਕੀਤਾ ਜਾਵੇ।
          ਮੁੱਖ ਮੰਤਰੀ ਨੇ ਕੁਰੂਕਸ਼ੇਤਰ ਜਿਲ੍ਹਾ ਵਿੱਚ ਨਿਰਮਾਣਧੀਨ ਤਜਰਬਾ ਕੇਂਦਰ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਪਰਿਯੋਜਨਾਵਾਂ ਨੂੰ ਸਮੇਂਬੱਧ ਰੂਪ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
          ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਕੇ ਸਿੰਘ, ਵਾਤਾਵਰਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ ਯਾਦਵ, ਸੈਰ-ਸਪਾਟਾ ਵਿਭਾਗ ਦੇ ਪ੍ਰਬੰਧ ਨਿਦੇਸ਼ਕ ਡਾ. ਸ਼ਾਲੀਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।