ਚੰਡੀਗੜ੍ਹ, 7 ਮਾਰਚ:- ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਨਾਰੀ ਸ਼ਕਤੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪਹਿਲ ਤਹਿਤ 8 ਮਾਰਚ ਨੂੰ ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿੱਚ ਮਹਿਲਾ ਸਵੈਛਿਕ ਖੂਨਦਾਨ ਕੈਂਪ ਆਯੋਜਿਤ ਕੀਤੇ ਜਾਣਗੇ। ਇੰਨ੍ਹਾਂ ਕੈਂਪਾਂ ਦਾ ਆਯੋਜਨ ਹਰਿਆਣਾ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਅਤੇ ਸਿਹਤ ਵਿਭਾਂਗ ਹਰਿਆਣਾ ਦੀ ਦੇਖਰੇਖ ਵਿੱਚ ਸੂਬੇ ਦੇ ਸਾਰੇ ਲਾਇਸੈਂਸ ਪ੍ਰਾਪਤ ਬਲੱਡ ਸੈਂਟਰਸ, ਜਿਲ੍ਹਾ ਸਿਵਲ ਹਸਪਤਾਲਾਂ ਅਤੇ ਨਿਜੀ ਬਲੱਡ ਸੈਂਟਰਸ ਕੀਤਾ ਜਾਵੇਗਾ।
ਹਰਿਆਣਾ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੀ ਪਰਿਯੋਜਨਾ ਨਿਦੇਸ਼ਕ ਡਾ. ਮੁਕਤਾ ਕੁਮਾਰ ਨੇ ਦਸਿਆ ਕਿ ਇੰਨ੍ਹਾਂ ਖੂਨਦਾਨ ਕੈਪਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ। ਖੂਨਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਹੈ ਅਤੇ ਇੱਕ ਯੂਨਿਟ ਖੂਨ ਕਿਸੇ ਜਰੂਰਤਮੰਦ ਵਿਅਕਤੀ ਨੂੰ ਨਵਾਂ ਜੀਵਨ ਦੇਣ ਵਿੱਚ ਸਹਾਇਕ ਹੁੰਦਾ ਹੈ। ਮਹਿਲਾ ਦਿਵਸ ਦੇ ਮੌਕੇ 'ਤੇ ਆਯੋਜਿਤ ਇਹ ਮੁਹਿੰਮ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜਬੂਤ ਕਰਨ ਦਾ ਸੰਦੇਸ਼ ਦਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਸੂਬਾ ਪੱਧਰ 'ਤੇ ਆਪਣੀ ਤਰ੍ਹਾ ਦੀ ਪਹਿਲੀ ਅਨੋਖੀ ਪਹਿਲ ਹੈ, ਜਿਸ ਦਾ ਉਦੇਸ਼ ਮਹਿਲਾਵਾਂ ਨੂੰ ਸਮਾਜ ਸੇਵਾ ਦੇ ਨਾਲ-ਨਾਲ ਸਿਹਤ ਪ੍ਰਤੀ ਜਾਗਰੁਕ ਕਰਨਾ ਵੀ ਹੈ। ਇਹ ਮੁਹਿੰਮ ਸਿਹਤਮੰਦ ਨਾਰੀ-ਸਿਹਤਮੰਦ ਪਰਿਵਾਰ ਦੇ ਸੰਕਲਪ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੋਵੇਗਾ। ਇਸ ਖੂਨਦਾਨ ਕੈਂਪਾਂ ਵਿੱਚ ਉਨ੍ਹਾਂ ਦੇ ਸਿਹਤ ਦੀ ਵੀ ਜਾਂਚ ਕੀਤੀ ਜਾਵੇਗੀ।
ਮਹਿਲਾਵਾਂ ਦੀ ਹੀਮੋਗਲੋਬਿਨ ਜਾਂਚ ਅਤੇ ਆਮ ਸਿਹਤ ਜਾਂਚ ਕੀਤੇ ਜਾਣਗੇ। ਖੂਨਦਾਨਾਂ ਮਹਿਲਾ ਵਿੱਚ ਹੀਮੋਗਲੋਬਿਨ ਪੱਧਰ 12.5 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਸਿਹਤ ਵਿਭਾਗ ਨੇ ਸਾਰੇ ਯੋਗ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਆਪਣੀ ਇੱਛਾ ਨਾਲ ਖੂਨਦਾਨ ਵਿੱਚ ਭਾਗੀਦਾਰੀ ਕਰ ਖੂਨਦਾਨ ਕਰਨ ਅਤੇ ਜੀਵਨ ਰੱਖਿਅਕ ਮੁਹਿੰਮ ਨੂੰ ਸਫਲ ਬਨਾਉਣ।
ਕੌਮਾਂਤਰੀ ਮਹਿਲਾ ਦਿਵਸ ਤੇ ਹਰਿਆਣਾ ਵਿੱਚ ਲੱਗਣਗੇ ਮਹਿਲਾ ਸਵੈਛਿੱਕ ਖੂਨਦਾਨ ਕੈਂਪ ਡਾ ਮੁਕਤਾ ਕੁਮਾਰ
