ਜਲੰਧਰ:- ਜ਼ਿਲ੍ਹਾ ਜਲੰਧਰ ਦੇ ਪਿੰਡ ਡਮੁੰਡਾ ਦੇ ਨਿਵਾਸੀ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਹੋਰਾਂ ਨਾਲ ਜਨ ਹਿਤ ਕਾਰਜ ਦੌਰਾਨ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵਲੋਂ ਵੱਖ ਵੱਖ ਅਹਿਮ ਮੁੱਦਿਆਂ ਤੇ ਕੀਤੀ ਗਈ ਵਿਸ਼ੇਸ਼ ਗੱਲਬਾਤ ਜਿਸ ਦੌਰਾਨ ਉਨ੍ਹਾਂ ਦੱਸਿਆ ਕੇ ਓਹ ਪਿਛਲੇ ਕਰੀਬ 40 ਸਾਲਾਂ ਤੋਂ ਵਿਦੇਸ਼ ਦੇ ਧਰਤੀ ਗਏ ਹੋਏ ਹਨ ਤੇ ਆਪਣੇ ਬਜੁਰਗਾਂ ਸੰਤ ਬਾਬਾ ਬਤਨ ਸਿੰਘ ਜੀ ਡਮੁੰਡੇ ਵਾਲਿਆਂ ਦੇ ਵਿਸ਼ੇਸ਼ ਅਸ਼ੀਰਵਾਦ ਸਦਕਾ ਵਿਦੇਸ਼ ਦੀ ਧਰਤੀ ਤੇ ਰਹਿੰਦਿਆਂ ਵੀ ਆਪਣੇ ਵਤਨ ਨਾਲ ਮੋਹ ਕਰਦੇ ਹੋਏ ਹਰ ਸਾਲ ਪੰਜਾਬ (ਭਾਰਤ) ਆਉਂਦੇ ਹਨ ਤੇ ਆਪਣੀ ਦਸਵੰਦ ਨਾਲ ਜਰੂਰਤ ਮੰਦ ਲੋਕਾਂ ਦੀ ਸਹਾਇਤਾ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜੀਵਨ ਦਾ ਮੁੱਖ ਮੰਤਵ ਹੈ ਜਰੂਰ ਮੰਦ ਤੇ ਗਰੀਬ ਲੋਕਾਂ ਤੱਕ ਸਿੱਖਿਆ ਤੇ ਸਿਹਤ ਦੀਆਂ ਹਰ ਸੰਭਵ ਸਹੂਲਤਾਂ ਪਹੁੰਚਾਉਣਾ ਜਿਸ ਲਈ ਉਨ੍ਹਾਂ ਵਲੋ ਆਦਮ ਪੁਰ ਵਿਖੇ ਲਾਇਨ ਕਲੱਬ ਰਾਹੀਂ ਇਲਾਕੇ ਦੇ ਲੋਕਾਂ ਦੀ ਮੈਡੀਕਲ ਕੈਂਪਾਂ, ਅੱਖਾਂ ਦੇ ਮੁਫ਼ਤ ਜਾਂਚ ਕੈਂਪ,ਅਪਰੇਸ਼ਨ ਕੈਂਪ ਲਗਾਉਣੇ ਤੇ ਵਿਆਹ ਸ਼ਾਦੀਆਂ ਤੇ ਜਰੂਰਤ ਮੰਦ ਲੋਕਾਂ ਦੀ ਸਹਾਇਤਾ ਕਰਨਾ ਉਨ੍ਹਾਂ ਵਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਵਿਸ਼ੇਸ਼ ਤੌਰ ਤੇ ਹੁਸ਼ਿਆਰ ਤੇ ਜਰੂਰਤ ਮੰਦ ਵਿਦਿਆਰਥੀਆਂ ਲਈ ਵਿਸ਼ੇਸ ਤੌਰ ਤੇ ਫੀਸਾਂ ਵਿੱਚ ਰਿਆਅਤ , ਕਿਤਾਬਾਂ,ਸਕਾਲਰ ਦੇ ਕਿ ਵੀ ਸਹਾਇਤਾ ਕੀਤੀ ਜਾਂਦੀ ਹੈ।
ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਹੋਰਾਂ ਦੱਸਿਆ ਕੇ ਉਨ੍ਹਾਂ ਵਲੋ ਦੋ ਪ੍ਰਾਈਵੇਟ ਸਕੂਲ ਵੀ ਖੋਲ੍ਹੇ ਹੋਏ ਹਨ ਜਿੱਥੇ ਬੱਚਿਆਂ ਨੂੰ ਵਧੀਆ ਪੜ੍ਹਾਈ ਬਹੁਤ ਹੀ ਘੱਟ ਫੀਸਾਂ ਤੇ ਕਰਵਾਈ ਜਾਂਦੀ ਹੈ ਉਨ੍ਹਾਂ ਦੱਸਿਆ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋ ਵੀ ਵੱਖ ਵੱਖ ਸਕੂਲ ਅਡੋਪਟ ਕੀਤੇ ਗਏ ਹਨ ਜਿੱਥੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਉਨ੍ਹਾਂ ਦੱਸਿਆ ਕੇਂ ਅਗਰ ਕੋਈ ਜਰੂਰਤ ਮੰਦ ਵਿਆਕਤੀ ਉਨ੍ਹਾਂ ਕੋਈ ਪਹੁੰਚ ਕਰਦਾ ਹੈ ਤਾਂ ਉਹ ਪੂਰੀ ਜਾਣਕਾਰੀ ਲੈਣ ਉਪਰੰਤ ਉਸ ਵਿਆਕਤੀ ਦੀ ਪੂਰੀ ਪੂਰੀ ਸਹਾਇਤਾ ਕਰਦੇ ਹਨ।
ਉਨ੍ਹਾਂ ਦੱਸਿਆ ਕੇ ਵਿਦੇਸ਼ ਦੀ ਧਰਤੀ ਤੇ ਵੀ ਉਹ ਹਮੇਸ਼ਾ ਦਾਨੀ ਸੱਜਣਾ ਨਾਲ ਸੰਪਰਕ ਕਰਕੇ ਆਪਣੇ ਵਤਨ ਦੀ ਗੱਲ ਕਰਦੇ ਹਨ ਉਨ੍ਹਾਂ ਦੱਸਿਆ ਕੇ ਸਾਰਾਗੜ੍ਹੀ ਦੇ ਯੁੱਧ ਦੌਰਾਨ ਸ਼ਹੀਦ ਹੋਏ ਸਿੰਘਾਂ ਵਿੱਚ ਉਨ੍ਹਾਂ ਦੇ ਪਿੰਡ ਡਮੁੰਡਾ ਦੇ ਦੋ ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਦੀ ਜਾਣਕਾਰੀ ਉਨ੍ਹਾਂ ਨੂੰ ਸਾਰਾਗੜ੍ਹੀ ਫਾਊਂਡੇਸ਼ਨ ਦੇ ਫਾਉਂਡਰ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ ਹੋਰਾਂ ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ ਤੇ ਅਮਰੀਕਾ ਦੀ ਧਰਤੀ ਤੇ 16 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਆਪਣੀ ਕਿਤਾਬ ਸਾਰਾਗੜ੍ਹੀ ਦੇ ਸ਼ਹੀਦਾਂ ਵਾਰੇ ਲਿਖੀ ਜਿਸ ਵਿੱਚ ਇਸ ਗੱਲ ਦੀ ਇਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਪਿੰਡ ਡਮੁੰਡਾ ਦੇ ਦੋ ਸਿੰਘ ਸ਼ਹੀਦ ਹੋਏ ਸਨ।
ਜਿਸ ਤੇ ਉਨ੍ਹਾਂ ਨੇ ਆਪਣੇ ਪਿੰਡ ਵਿਚ ਉਨ੍ਹਾ ਸ਼ਹੀਦਾਂ ਦੀ ਯਾਦਗਾਰ ਬਣਾਈ ਤੇ ਨਾਲ ਹੀ ਆਪਣੇ ਪਿੰਡ ਦਾ ਸੀਵਰੇਜ ਸਿਸਟਮ ਵੀ ਪੂਰਾ ਕਰਵਾਇਆ। ਉਨ੍ਹਾਂ ਦੱਸਿਆ ਕੇ ਉਹ ਹਮੇਸ਼ਾ ਆਪਣੇ ਬਜੁਰਗਾਂ ਦੇ ਅਸ਼ੀਰਵਾਦ ਨਾਲ ਲੁਕਾਈ ਦੀ ਸੇਵਾ ਵਿਚ ਤਤਪਰ ਰਹਿੰਦੇ ਹਨ। ਇਸ ਇਨ੍ਹਾਂ ਸਾਰੇ ਕਾਰਜਾਂ ਲਈ ਉਨ੍ਹਾਂ ਨੂੰ ਇਲਾਕੇ ਦੀਆਂ ਸੰਗਤਾਂ ਵਿਦੇਸ਼ ਦੀਆਂ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਅਸ਼ੀਰਵਾਦ ਹੈ। ਜਿਸ ਸਦਕਾ ਉਹ ਹਮੇਸ਼ਾ ਜਨਹਿਤ ਦੇ ਕਾਰਜਾਂ ਲਈ ਮੋਹਰੀ ਰਹਿੰਦੇ ਹਨ।
ਸੰਤ ਬਾਬਾ ਵਤਨ ਸਿੰਘ ਡਮੁੰਡੇ ਵਾਲਿਆਂ ਦੇ ਅਸ਼ੀਰਵਾਦ ਨਾਲ ਪਿਛਲੇ 40 ਸਾਲਾਂ ਤੋਂ ਨਿਰੰਤਰ ਲੁਕਾਈ ਦੇ ਸੇਵਾ ਕਰਦੇ ਆ ਰਹੇ ਹਨਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ
