ਪਿੰਡ ਬਿੰਜੋ ਵਿਖੇ ਵਿਸ਼ਵ ਦੋਆਬਾ ਰਾਜਪੂਤ ਸਭਾ ਰਜਿ ਪੰਜਾਬ ਵੱਲੋਂ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਵੱਲੋਂ ਵਿਸਾਲ ਮੇਗਾ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ 15 ਅਕਤੂਬਰ ਨੂੰ ਸਵੇਰੇ 09 ਤੋਂ 01ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਮੇਗਾ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਵੱਡਾ ਗੁਰਦੁਆਰਾ ਸਾਹਿਬ ਪਿੰਡ ਬਿੰਜੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਨਾ ਇਸ ਆਈ ਕੈਂਪ ਵਿੱਚ ਮਰੀਜ਼ਾਂ ਦੀਆ ਅਤੇ ਮਰੀਜ਼ਾਂ ਨੂੰ ਬਿੰਜੋ ਤੋਂ ਆਦਮਪੁਰ ਤੱਕ ਆਣ ਜਾਣ ਦਾ ਖਰਚਾ ਜਤਿੰਦਰ ਸਿੰਘ ਪਰਮਾਰ ਵਿੱਕੀ ਅਮਰੀਕਾ ਵੱਲੋਂ ਕੀਤਾ ਜਾਵੇਗਾ।  ਇਸ ਮੌਕੇ ਸਰਪ੍ਰਸਤ ਫਹਿਤ ਸਿੰਘ ਪਰਮਾਰ, ਚੇਅਰਮੈਨ ਜਸਪਾਲ ਸਿੰਘ ਪਰਮਾਰ, ਪ੍ਰਧਾਨ ਉਂਕਾਰ ਸਿੰਘ ਮਿਨਹਾਸ, ਸਤਵੀਰ ਸਿੰਘ ਪਰਮਾਰ ਜਨਰਲ ਸਕੱਤਰ ਨੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਵਿਸ਼ਾਲ ਮੇਗਾ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਪਿੰਡ ਪੁਹੰਚਣ ਦੀ ਅਪੀਲ ਕੀਤੀ।