ਚੰਡੀਗੜ੍ਹ, 27 ਅਕਤੂਬਰ - ਕੇਂਦਰੀ ਊਰਜਾ, ਰਿਹਾਇਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇਵਾਸਿਆਂ ਨੂੰ ਛੱਠ ਪੂਜਾ ਦੀ ਦਿੱਤੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਦਿਨ ਸੂਰਜ ਦੇਵਤਾ ਨੂੰ ਅਰਘ ਦਿੱਤਾ ਜਾਂਦਾ ਹੈ। ਸੂਰਜ ਸਾਡੇ ਜੀਵਨ ਵਿੱਚ ਇੱਕ ਰੌਸ਼ਨੀ ਦੀ ਇੱਕ ਕਿਰਨ ਹੈ ਜਿਸ ਦੀ ਅਸੀ ਪੂਜਾ ਕਰਦੇ ਹਾਂ ਅਤੇ ਇਹ ਕਾਮਨਾ ਕਰਦੇ ਹਨ ਕਿ ਇਹ ਪਵਿਤਰ ਪੂਜਾ ਸਾਰਿਆਂ ਦੇ ਜੀਵਨ ਵਿੱਚ ਉਜਾਲਾ ਲੈ ਆਵੇ।
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਸੋਮਵਾਰ ਨੂੰ ਕਰਨਾਲ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਸੂਬੇ ਵਿੱਚ ਲਗਾਤਾਰ ਤਿੱਜੀ ਵਾਰ ਭਾਜਪਾ ਦੀ ਸਰਕਾਰ ਬਣਾਈ ਗਈ ਹੈ। ਸੂਬਾ ਸਰਕਾਰ ਲਗਾਤਾਰ ਜਨਤਾ ਦੀ ਸੁੱਖ-ਸਹੂਲਤਾਂ ਲਈ ਕੰਮ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਕਈ ਜਨ ਭਲਾਈਕਾਰੀ ਯੋਜਨਾਵਾਂ ਚਲਾਈ ਜਾ ਰਹੀਆਂ ਹਨ।
ਸਹੀ ਅਤੇ ਕਾਨੂੰਨੀ ਢੰਗ ਨਾਲ ਹੀ ਨੌਜੁਆਨ ਜਾਣ ਵਿਦੇਸ਼-ਮਨੋਹਰ ਲਾਲ
ਕੇਂਦਰੀ ਮੰਤਰੀ ਨੇ ਨੌਜੁਆਨਾਂ ਦੇ ਡੰਕੀ ਰਾਹੀਂ ਵਿਦੇਸ਼ ਜਾਣ ਦੇ ਮਾਮਲੇ 'ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਤਰੀਕਾ ਨੌਜੁਆਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਨੂੰ ਸਹੀ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਹੀਂ ਨੌਜੁਆਨਾਂ ਨੂੰ ਸਹੀ ਢੰਗ ਨਾਲ ਵਿਦੇਸ਼ ਵਿੱਚ ਕੰਮ ਕਰਨ ਲਈ ਭੇਜਿਆ ਜਾ ਰਿਹਾ ਹੈ।
ਕਿਸਾਨ ਮੰਡਿਆਂ ਵਿੱਚ ਝੋਨੇ ਨੂੰ ਸੁਖਾ ਕੇ ਲਿਆਉਣ-ਕੇਂਦਰੀ ਮੰਤਰੀ ਮਨੋਹਰ ਲਾਲ
ਝੋਨੇ ਦੀ ਖਰੀਦ 'ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਾਰ ਵੱਧ ਬਰਸਾਤ ਕਾਰਨ ਝੋਨੇ ਦੀ ਫਸਲ ਗੀਲੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਝੋਨੇ ਨੂੰ ਸੁਖਾ ਕੇ ਲਿਆਉਣ ਤਾਂ ਜੋ ਝੋਨੇ ਦੀ ਖਰੀਦ ਸਹੀ ਢੰਗ ਨਾਲ ਕੀਤੀ ਜਾ ਸਕੇ।
