ਪਟਿਆਲਾ:- ਅਨੁਸੂਚਿਤ ਜਨਜਾਤੀਆਂ ਦੇ ਆਰਥਿਕ ਸੁਧਾਰ, ਸਮਾਜਿਕ ਸਨਮਾਨ ਆਦਿ ਉਦੇਸ਼ਾਂ ਦੀ ਪ੍ਰਾਪਤੀ ਲਈ ਆਦਿਵਾਸੀ ਸਮਾਜ ਸੰਗਠਨ ਵਲੋਂ ਕੌਮੀ ਪ੍ਰਧਾਨ ਰਾਮ ਲਾਲ ਰਾਮੂ ਦੀ ਅਗਵਾਈ ਵਿੱਚ ਸਮਾਜ ਜ਼ੋੜੋ ਅੱਗੇ ਵੱਧੋ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਵਾਰਡ ਪੱਧਰ ਤੇ 5 ਮੈਂਬਰੀ ਕਮੇਟੀਆਂ ਦਾ ਗਠਨ ਕਰ ਵਾਰਡ ਪ੍ਰਧਾਨਾ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।
ਜਿਸਦੇ ਤਹਿਤ ਵਾਰਡ ਨੰਬਰ 23 ਅਧੀਨ ਆਉਂਦੇ ਸਫਾਬਾਦੀ ਗੇਟ ਨਜਦੀਕ ਭੀਮ ਨਗਰ ਵਿਖੇ ਢੇਹਾ ਭਾਈਚਾਰੇ ਵਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਆਦਿਵਾਸੀ ਸਮਾਜ ਸੰਗਠਨ ਦੇ ਮੋਹਰੀ ਆਗੂ ਕੌਮੀ ਪ੍ਰਧਾਨ ਰਾਮ ਲਾਲ ਰਾਮੂ ਅਤੇ ਸੀਨੀਅਰ ਆਗੂ ਰਾਮ ਕੁਮਾਰ ਕੰਡਾਰਾਵੱਲੋਂ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ਗਈ। ਜਿਸ ਦੌਰਾਨ ਵਾਰਡ ਨੰਬਰ 29 ਤੋਂ ਵਾਰਡ ਪ੍ਰਧਾਨ ਬਲਬੀਰ ਚੰਦ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਵਿਚਾਰ ਚਰਚਾ ਕਰਨ ਉਪਰੰਤ ਵਾਰਡ ਨੰਬਰ 23 ਤੋਂ ਸਾਹਿਲ ਕੰਡਾਰਾ ਦੀ ਵਾਰਡ ਪ੍ਰਧਾਨ ਵਜੋਂ ਸਰਵ ਸੰਮਤੀ ਨਾਲ ਨਿਯੁਕਤੀ ਕੀਤੀ ਗਈ।
ਇਸ ਦੇ ਨਾਲ ਹੀ ਰਿੰਪੀ ਕੁਮਾਰ, ਚੰਦਨ ਕੁਮਾਰ, ਅਕਬਰ ਅਤੇ ਮੈਕਸੀ ਨੂੰ ਵੀ ਆਹੁਦੇਦਾਰੀ ਵਜੋਂ ਜਿੰਮੇਵਾਰੀਆਂ ਸੌਂਪ ਕੇ ਵਾਰਡ ਪੱਧਰ ਤੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਕੌਮੀ ਪ੍ਰਧਾਨ ਰਾਮ ਲਾਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸੂਚਿਤ ਜਨ ਜਾਤੀਆ ਦੇਸ਼ ਦੇ ਤਾਣੇ ਬਾਣੇ ਦਾ ਇੱਕ ਅਹਿਮ ਅੰਗ ਹੈ, ਜ਼ੋ ਕਿ ਸਿੱਖਿਅਤ ਨਾ ਹੋਣ ਕਾਰਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਆਰਥਿਕ ਤੌਰ ਤੇ ਪਛੜਿਆਂ ਹੋਈਆਂ ਹਨ।
ਜ਼ਿਨ੍ਹਾਂ ਨੂੰ ਗਰੀਬੀ ਰੇਖਾ ਤੋਂ ਉਪਰ ਚੁਕਣ ਲਈ ਸਮੇਂ ਦੀਆਂ ਸਰਕਾਰਾਂ ਨੇ ਠੋਸ ਕਦਮ ਨਹੀਂ ਚੁੱਕੇ। ਇਸ ਲਈ ਸਮਾਜਿਕ ਚੇਤਨਾ, ਸਿੱਖਿਆ ਪ੍ਰਤੀ ਜਾਗਰੂਕਤਾ ਅਤੇ ਸੰਘਰਸ਼ ਨਾਲ ਹੀ ਅਦਿਵਾਸੀ ਸਮਾਜ ਦਾ ਵਿਕਾਸ ਸੰਭਵ ਹੈ। ਇਸ ਮੌਕੇ ਸਮਾਜ ਹਿੱਤ ਵਿੱਚ ਕਾਰਜ ਕਰਨ, ਸਮਾਜ ਨੂੰ ਗੰਦਲਾ ਕਰਨ ਵਾਲੀਆਂ ਕੁਰੀਤੀਆਂ ਦੇ ਖਾਤਮੇ ਦਾ ਸੰਕਲਪ ਵੀ ਦੁਆਇਆ ਗਿਆ।
ਇਸ ਮੌਕੇ ਬਲਬੀਰ ਚੰਦ, ਰੋਕੀ ਘਨੌਰ, ਬੱਲੀ, ਸਲਮਾਨ, ਗੁਲਸ਼ਨ ਕੁਮਾਰ, ਰਾਮਾ ਰਾਮ, ਸ਼ਾਕਾ ਕੁਮਾਰ, ਗੋਗੀ, ਜੈਮਸ, ਲਛਮਣ, ਸਤਪਾਲ ਪ੍ਰਧਾਨ, ਰਾਜੇਸ਼ ਕੁਮਾਰ ਆਦਿ ਹਾਜਰ ਸਨ।
ਸਮਾਜ ਜ਼ੋੜੋ ਅੱਗੇ ਵੱਧੋ ਮੁਹਿੰਮ ਤਹਿਤ ਆਦਿਵਾਸੀ ਸਮਾਜ ਸੰਗਠਨ ਨੇ ਕੀਤਾ ਵਾਰਡ ਪੱਧਰ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ
